01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਡਿੰਪਲ ਪਹੂਜਾ ਨੇ ਵਾਰਡ ਦੇ ਵਿਕਾਸ ਤੇ ਬਿਹਤਰੀ ਦੇ ਮੁੱਦੇ ਨੂੰ ਲੈ ਕੇ ਮੰਗੀਆਂ ਵੋਟਾਂ

Ad Position 21
No active advertisement
ਅਜੀਤ ਡੈਸਕ 25-05-2026
ਨਾਭਾ, 24 ਮਈ (ਜਗਨਾਰ ਸਿੰਘ ਦੁਲੱਦੀ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 22 ਵਿਚ ਇਸ ਵਾਰ ਚੋਣ ਮਾਹੌਲ ਕਾਫੀ ਗਰਮ ਨਜ਼ਰ ਆ ਰਿਹਾ ਹੈ | ਕਾਂਗਰਸ ਦੇ ਉਮੀਦਵਾਰ ਡਿੰਪਲ ਪਹੂਜਾ ਨੂੰ ਵਾਰਡ ਵਾਸੀਆਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ | ਕਾਂਗਰਸ ਦੇ ਪੰਜੇ ਦੇ ਚੋਣ ਨਿਸ਼ਾਨ ਤੋਂ ਮੈਦਾਨ ਵਿਚ ਉਤਰੇ ਡਿੰਪਲ ਪਹੂਜਾ ਦੀ ਜਿੱਤ ਨੂੰ ਲੈ ਕੇ ਵਾਰਡ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਵਾਰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵਲੋਂ ਇਕ ਨੌਜਵਾਨ ਪੜੇ ਲਿਖੇ ਅਤੇ ਮਿਹਨਤੀ ਵਿਅਕਤੀ ਡਿੰਪਲ ਪਹੂਜਾ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਲੋਕਾਂ ਦੇ ਦੁੱਖ ਸੁੱਖ ਵਿਚ ਹਮੇਸ਼ਾ ਖੜਨ ਵਾਲੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿੰਪਲ ਪਹੂਜਾ ਨੇ ਕਿਹਾ ਕਿ ਉਹ ਵਾਰਡ ਦੇ ਵਿਕਾਸ ਅਤੇ ਵਾਰਡ ਦੀ ਬਿਹਤਰੀ ਲਈ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ | ਡਿੰਪਲ ਪਹੂਜਾ ਨੇ ਦੱਸਿਆ ਕਿ ਜਿੱਤਣ ਤੋਂ ਬਾਅਦ ਉਹ ਵਾਰਡ ਵਿਚ ਸੀਸੀਟੀਵੀ ਕੈਮਰੇ ਲਗਵਾਉਣਗੇ, ਵਾਰਡ ਨੂੰ ਸੁੰਦਰ ਬਣਾਉਣ, ਨੌਜਵਾਨਾਂ ਲਈ ਨਵੇਂ ਮੌਕੇ, ਮਹਿਲਾਵਾਂ ਦੀ ਸੁਰੱਖਿਆ ਤੇ ਮਹਿਲਾਵਾਂ ਦਾ ਸਨਮਾਨ, ਵਾਰਡ ਵਿਚ ਸਾਫ਼ ਪੀਣ ਵਾਲਾ ਪਾਣੀ ਅਤੇ ਹਰ ਰੋਜ ਸਫ਼ਾਈ ਦੇ ਪ੍ਰਬੰਧ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਭੱਟੀ ਨੇ ਪਤਨੀ ਪਿ੍ਤਪਾਲ ਕੌਰ ਭੱਟੀ ਦੇ ਹੱਕ 'ਚ ਭਖਾਈ ਚੋਣ ਮੁਹਿੰਮ, ਕੱਢਿਆ ਰੋਡ ਸ਼ੋਅ ਅਗਲੀ ਖ਼ਬਰ ਦਰਸ਼ਨ ਸਿੰਘ ਸਿੱਧੂ ਵਲੋਂ ਹਲਕਾ ਵਿਧਾਇਕ ਦੀ ਵਾਇਰਲ ਵੀਡੀਓ ਦੀ ਨਿੰਦਿਆ
Ad Position 24