01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਾਬਕਾ ਪ੍ਰਧਾਨ ਭੱਟੀ ਨੇ ਪਤਨੀ ਪਿ੍ਤਪਾਲ ਕੌਰ ਭੱਟੀ ਦੇ ਹੱਕ 'ਚ ਭਖਾਈ ਚੋਣ ਮੁਹਿੰਮ, ਕੱਢਿਆ ਰੋਡ ਸ਼ੋਅ

Ad Position 21
No active advertisement
ਅਜੀਤ ਡੈਸਕ 25-05-2026
ਨਾਭਾ, 24 ਮਈ (ਜਗਨਾਰ ਸਿੰਘ ਦੁਲੱਦੀ)-ਨਾਭਾ ਦੇ ਵਾਰਡ ਨੰਬਰ 5 ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਪਾਰਟੀ ਉਮੀਦਵਾਰ ਪਿ੍ਤਪਾਲ ਕੌਰ ਭੱਟੀ ਦੇ ਹੱਕ ਵਿਚ ਉਨ੍ਹਾਂ ਦੇ ਪਤੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਬਖਸੀਸ ਸਿੰਘ ਭੱਟੀ ਵਲੋਂ ਅੱਜ ਵਾਰਡ 'ਚ ਰੋਡ ਸ਼ੋਅ ਕੱਢਿਆ ਗਿਆ | ਜਿਸ 'ਚ ਬਹੁ ਗਿਣਤੀ 'ਚ ਵਾਰਡ ਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਗੱਲਬਾਤ ਕਰਦੇ ਹੋਏ ਸਾਬਕਾ ਪ੍ਰਧਾਨ ਭੱਟੀ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਵਾਰਡ ਵਾਸੀਆਂ ਦੀ ਸੇਵਾ ਕਰ ਰਹੇ ਹਨ | ਜਿਸ ਕਰਕੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਸ ਵਾਰ ਵੀ ਉਨ੍ਹਾਂ ਨੂੰ ਹੀ ਸੇਵਾ ਦਾ ਮੌਕਾ ਦੇਣਗੇ ਕਿਉਂ ਜੋ ਉਨ੍ਹਾਂ ਨੇ ਕਦੇ ਵੀ ਪੱਖਪਾਤ ਨਹੀਂ ਕੀਤਾ ਸਗੋਂ ਪਾਰਟੀ ਪੱਧਰ ਉੱਪਰ ਉੱਠ ਕੇ ਵਾਰਡ ਅੰਦਰ ਵਿਕਾਸ ਕਾਰਜ ਕਰਵਾਏ ਹਨ | ਆਪ ਉਮੀਦਵਾਰ ਪਿ੍ਤਪਾਲ ਕੌਰ ਭੱਟੀ ਨੇ ਕਿਹਾ ਕਿ ਉਹ ਵਾਰਡ ਦੇ ਵਿਕਾਸ ਕਾਰਜਾਂ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦੇਣਗੇ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 3 ਤੋਂ 'ਆਪ' ਉਮੀਦਵਾਰ ਹਰਪ੍ਰੀਤ ਸਿੰਘ ਪ੍ਰੀਤ ਨੇ ਭਖਾਈ ਆਪਣੀ ਚੋਣ ਮੁਹਿੰਮ ਅਗਲੀ ਖ਼ਬਰ ਡਿੰਪਲ ਪਹੂਜਾ ਨੇ ਵਾਰਡ ਦੇ ਵਿਕਾਸ ਤੇ ਬਿਹਤਰੀ ਦੇ ਮੁੱਦੇ ਨੂੰ ਲੈ ਕੇ ਮੰਗੀਆਂ ਵੋਟਾਂ
Ad Position 24