28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਦਰਗਾਹ ਬਾਬਾ ਨੌਂ ਗਜਾਪੀਰ ਵਿਖੇ ਸਾਲਾਨਾ ਮੇਲਾ ਅਤੇ ਕਬੱਡੀ ਟੂਰਨਾਮੈਂਟ 29-30 ਨੂੰ

Ad Position 21
No active advertisement
ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਗਾਹ ਸੇਵਾਦਾਰ ਬਾਬਾ ਬੀਰਾ ਸਿੰਘ ਅਰਨੋਂ <br/> 28-05-2026
ਅਰਨੋਂ, 27 ਮਈ (ਦਰਸ਼ਨ ਸਿੰਘ ਪਰਮਾਰ)-ਹਲਕਾ ਸ਼ੁਤਰਾਣਾ ਦੇ ਘੱਗਰ ਪਾਰ ਦੇ ਪਿੰਡ ਅਰਨੋਂ ਵਿਖੇ ਬਾਬਾ ਨੌ ਗਜਾਪੀਰ ਜੀ ਦੀ ਦਰਗਾਹ 'ਤੇ ਲਗਣ ਵਾਲਾ ਬਹੁਤ ਹੀ ਮਸ਼ਹੂਰ ਸਾਲਾਨਾ ਦੌ ਦੀਨਾਂ ਮੇਲਾ ਇਸ ਵਾਰ ਵੀ 29 ਅਤੇ 30 ਮਈ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੇਲੇ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਅਤੇ ਯੂ.ਪੀ. ਆਦਿ ਸੂਬਿਆਂ ਤੋਂ ਸੰਗਤਾਂ ਭਾਰੀ ਤਾਦਾਦ ਵਿਚ ਪਹੁੰਚ ਕੇ ਬਾਬਾ ਪੀਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ | ਇਹ ਜਾਣਕਾਰੀ ਦਰਗਾਹ ਮੁੱਖੀ ਬਾਬਾ ਬੀਰਾ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਅਰਨੋਂ ਪਿੰਡ ਗਰਾਮ ਪੰਚਾਇਤਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਕਈ ਕਲੱਬਾਂ ਵਲੋਂ ਵੀ ਆਪਣਾ ਸਹਿਯੋਗ ਪਾਇਆ ਜਾ ਰਿਹਾ ਹੈ ਅਤੇ ਚਾਦਰ ਦੀ ਰਸਮ 29 ਮਈ ਸ਼ਾਮ ਚਾਰ ਵਜੇ ਹੋਵੇਗੀ ਮੇਲੇ ਦੇ ਅਖੀਰਲੇ ਦਿਨ 30 ਮਈ ਨੂੰ ਕਬੱਡੀ ਟੂਰਨਾਮੈਂਟ ਤੋਂ ਇਲਾਵਾ ਪੰਜਾਬ ਦੇ ਮਸਹੂਰ ਕਲਾਕਾਰ ਕਰਮਜੀਤ ਅਨਮੋਲ ਤੋਂ ਇਲਾਵਾ ਸੁਫੀ ਗਾਇਕ ਸਰਦਾਰ ਅਲੀ, ਲੱਖੀ ਸਿੱਧੂ ਮਹਿੰਦੀ ਬਰਾੜ, ਅਮਨ ਰੋਜੀ, ਯੂ.ਵੀ.ਬਰਾੜ ਅਤੇ ਹਰਪ੍ਰੀਤ ਮੁੰਨੀ ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਹਨ | ਇਸ ਤੋਂ ਇਲਾਵਾ ਹਲਕਾ ਵਿਧਾਇਕ ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਆਪਣੀਆਂ ਹਾਜ਼ਰੀਆਂ ਲਗਾਉਣਗੇ | ਇਸ ਮੌਕੇ ਮਾਨਵਤਾ ਦੀ ਸੇਵਾ ਲਈ ਖੂਨਦਾਨ ਕੈੰਪ ਵੀ ਲਗਾਇਆ ਜਾ ਰਿਹਾ ਹੈ |ਇਸ ਮੌਕੇ ਵਨਿੰਦਰ ਸਿੰਘ ਸਰਪੰਚ ਅਰਨੋ, ਸੁਖਵਿੰਦਰ ਸਿੰਘ ਸਰਪੰਚ ਬਹਿਰ ਸਾਹਿਬ, ਓਮਕਾਰ ਸਿੰਘ ਧੰਜੂ, ਕੁਲਵੰਤ ਸਿੰਘ ਥਿੰਦ, ਹਰਪ੍ਰੀਤ ਰਾਮ ਸਰਪੰਚ ਕਮਾਲ ਪੁਰਾ, ਸੰਦੀਪ ਸਰਪੰਚ ਤੇਈਪੁਰ, ਹਰਪ੍ਰੀਤ ਸਿੰਘ ਨੰਬਰਦਾਰ, ਬੁੱਟਾ ਸਿੰਘ ਢਿੱਲੋਂ, ਮਾਨ ਸਿੰਘ ਮਾਹਰ, ਸੁੱਖਾ ਰਾਮ ਸਰਪੰਚ, ਮੇਘ ਰਾਜ ਅਰਨੋੰ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਜੀਤ ਸਿੰਘ ਕੋਹਲੀ ਨੇ ਡਾ. ਭੀਮਰਾਓ ਅੰਬੇਡਕਰ ਦੇ ਬਣ ਰਹੇ ਬੁੱਤ ਦਾ ਨਿਰੀਖਣ ਅਗਲੀ ਖ਼ਬਰ ਸਮਾਣਾ 'ਚ ਲੋਕਤੰਤਰ ਦਾ ਜਨਾਜ਼ਾ ਨਿਕਲਿਆ-ਭਾਈ ਰਜਿੰਦਰ ਸਿੰਘ
Ad Position 24