ਪਟਿਆਲਾ, 30 ਮਈ (ਅ.ਸ. ਆਹਲੂਵਾਲੀਆ)-ਵੱਖ-ਵੱਖ ਹਿੰਦੂ ਸੰਗਠਨਾਂ ਦੇ ਸਮੂਹਿਕ ਸੱਦੇ 'ਤੇ, ਭਗਵਾਨ ਸ਼੍ਰੀ ਪਰਸ਼ੂਰਾਮ ਚÏਕ ਦੀ ਇਮਾਰਤ ਵਿਚ ਇਕੱਠ ਕੀਤਾ ਗਿਆ | ਇਸ ਮੌਕੇ ਪਵਨ ਗੁਪਤਾ, ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਦੀ ਪਹਿਲਕਦਮੀ 'ਤੇ, ਇਕੱਠੇ ਹੋਏ ਸਾਰੇ ਹਿੰਦੂ ਸੰਗਠਨਾਂ ਦੇ ਰਾਸ਼ਟਰੀ ਮੁਖੀਆਂ ਦੀ ਅਗਵਾਈ ਹੇਠ, ਜਿਨਾਂ ਵਿਚ ਸ਼੍ਰੀ ਬ੍ਰਹਮਾਨੰਦ ਗਿਰੀ ਮਹਾਰਾਜ ਮਹਾਂਮੰਡਲੇਸ਼ਵਰ ਸ਼੍ਰੀ ਹਿੰਦੂ ਤਖ਼ਤ, ਰਾਜੇਸ਼ ਕੇਹਰ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਸਮਿਤੀ, ਸਵਤੰਤਰ ਰਾਜ ਪਾਸੀ ਸੀਨੀਅਰ ਹਿੰਦੂ ਨੇਤਾ ਅਤੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ, ਸ਼ੰਕਰਾਨੰਦ ਗਿਰੀ ਮਹਾਰਾਜ ਸਰਪ੍ਰਸਤ ਹਿੰਦੂ ਸੁਰੱਖਿਆ ਸਮਿਤੀ ਨੇ ਕਿਹਾ ਹਿੰਦੂ ਭਾਈਚਾਰੇ ਨੂੰ ਪਟਿਆਲਾ ਵਿਚ ਸ੍ਰੀ ਕਾਲੀ ਦੇਵੀ ਮੰਦਰ ਪ੍ਰਤੀ ਬਹੁਤ ਸ਼ਰਧਾ ਹੈ, ਅਤੇ ਇਸ ਸ਼ਰਧਾ ਦੀ ਬਜਾਏ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਕਿਸੇ ਵੀ ਤਰਾਂ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ¢ ਇਸ ਤੋਂ ਇਲਾਵਾ ਸ਼ਿਵ ਸੈਨਾ ਹਿੰਦੁਸਤਾਨ ਦੇ ਸੀਨੀਅਰ ਆਗੂ ਹੇਮਰਾਜ ਗੋਇਲ, ਪ੍ਰਦੀਪ ਵਰਮਾ, ਰਿੰਕੂ ਭਾਰਦਵਾਜ, ਸਮਕਾਂਤ ਪਾਂਡੇ, ਕ੍ਰਿਸ਼ਨ ਕੁਮਾਰ ਗੀਬਾ ਆਦਿ ਹਾਜਰ ਸਨ |