ਪਟਿਆਲਾ, 31 ਮਈ (ਗੁਰਵਿੰਦਰ ਸਿੰਘ ਔਲਖ)-ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਪਟਿਆਲਾ ਵਿੱਚ ਇੱਕ ਗÏਰਵਮਈ ਅਤੇ ਯਾਦਗਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਵੇਂ ਸਥਾਪਿਤ ਫਰਸਟ ਏਡ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ¢ ਇਹ ਸਮਾਗਮ ਵਿਦਿਆਰਥੀਆਂ ਅਤੇ ਸਮਾਜ ਵਿੱਚ ਸਿਹਤ ਜਾਗਰੂਕਤਾ ਅਤੇ ਐਮਰਜੈਂਸੀ ਪ੍ਰਤੀਕਿਰਿਆ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ¢ ਗੁਰੂ ਨਾਨਕ ਇੰਸਟੀਚਿਊਟ ਪਿਛਲੇ 35 ਸਾਲਾਂ ਤੋਂ ਐਲਾਈਡ ਹੈਲਥ ਐਜੂਕੇਸ਼ਨ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ¢ ਇੰਸਟੀਚਿਊਟ ਵੱਲੋਂ ਵੱਖ-ਵੱਖ ਪ੍ਰੋਫੈਸ਼ਨਲ ਸਿਹਤ ਸੰਬੰਧੀ ਕੋਰਸ ਸਫਲਤਾਪੂਰਵਕ ਚਲਾਏ ਜਾ ਰਹੇ ਹਨ, ਜਿਵੇਂ ਕਿ ਫਿਜ਼ੀਓਥੈਰੇਪੀ, ਰੇਡੀਓਲੋਜੀ, ਮੈਡੀਕਲ ਲੈਬੋਰੇਟਰੀ ਟੈਕਨੋਲੋਜੀ, ਓਪਰੇਸ਼ਨ ਥੀਏਟਰ ਟੈਕਨੋਲੋਜੀ, ਹਸਪਤਾਲ ਮੈਨੇਜਮੈਂਟ, ਆਪਟੋਮੈਟਰੀ, ਡਾਇਲਿਸਿਸ ਟੈਕਨੋਲੋਜੀ, ਹਸਪਤਾਲ ਸਟੀਰਿਲਾਈਜ਼ੇਸ਼ਨ ਟੈਕਨੋਲੋਜੀ, ਕਾਰਡਿਏਕ ਕੇਅਰ ਟੈਕਨੋਲੋਜੀ ਆਦਿ¢ ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀ ਖੁਦਮੁਖਤਿਆਰ ਬਣ ਰਹੇ ਹਨ ਅਤੇ ਆਪਣੇ ਮਾਪਿਆਂ ਅਤੇ ਜੀਐਨਆਈਐਮਟੀ ਦਾ ਨਾਮ ਰÏਸ਼ਨ ਕਰ ਰਹੇ ਹਨ¢ ਡਾ. ਬਲਬੀਰ ਸਿੰਘ ਦੇ ਇੰਸਟੀਚਿਊਟ ਪਹੁੰਚਣ 'ਤੇ ਉਨ੍ਹਾਂ ਦਾ ਡਾ. ਸ਼ੁਭਾਸ਼ ਡਾਵਰ, ਡਾ. ਰਾਹੁਲ ਡਾਵਰ, ਸ. ਆਈਪੀ ਸਿੰਘ, ਜਿਤੇਨ ਡਾਵਰ ਅਤੇ ਜਤਿਨ ਡਾਵਰ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ¢ ਇਸ ਮÏਕੇ ਉਨ੍ਹਾਂ ਦਾ ਤਿਲਕ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕੀਤਾ ਗਿਆ¢ ਇੰਸਟੀਚਿਊਟ ਮੈਨੇਜਮੈਂਟ ਵਲੋਂ ਡਾ. ਸ਼ੁਭਾਸ਼ ਡਾਵਰ ਅਤੇ ਸਟਾਫ ਮੈਂਬਰਾਂ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦੱਸਾ ਭੇਟ ਕਰਕੇ ਸਨਮਾਨਿਤ ਕੀਤਾ¢ ਇਸ ਮÏਕੇ ਐਮਸੀ ਦੀਪਕ ਮਿੱਤਲ ਨੂੰ ਵੀ ਸਨਮਾਨਿਤ ਕੀਤਾ ਗਿਆ¢ ਇਸ ਤੋਂ ਇਲਾਵਾ ਨਿਸ਼ਾਂਤ ਐਮਸੀ ਆਫ ਫੈਕਟਰੀ ਏਰੀਆ, ਜਤਿੰਦਰ ਕੁਮਾਰ, ਜਗਰਣ ਤੋਂ ਮੀਡੀਆ ਪ੍ਰਤੀਨਿਧੀ, ਚੜ੍ਹਦੀਕਲਾ ਤੋਂ ਰੂਪਨ, ਪ੍ਰੈਸ ਕੀ ਤਾਕਤ ਤੋਂ ਸ਼ਿਵ ਕੁਮਾਰ ਜਾਂਗੜਾ, ਪੰਜਾਬ ਕੇਸਰੀ, ਪਰਵਿੰਦਰ ਕੁਮਾਰ ਅਤੇ ਭਾਸਕਰ ਦੇ ਪ੍ਰਤੀਨਿਧੀ ਵੀ ਸਮਾਗਮ ਵਿੱਚ ਮÏਜੂਦ ਰਹੇ ਅਤੇ ਉਨ੍ਹਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ¢ ਸਮਾਗਮ ਦੇ ਅੰਤ ਵਿੱਚ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੇ ਮੈਨੇਜਮੈਂਟ, ਡਾਇਰੈਕਟਰ ਅਤੇ ਪਿ੍ੰਸੀਪਲ ਡਾ. ਸ਼ੁਭਾਸ਼ ਡਾਵਰ, ਕੋਆਰਡੀਨੇਟਰ ਰਸ਼ਮੀ ਸ਼ਰਮਾ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਡਾ. ਬਲਬੀਰ ਸਿੰਘ ਦਾ ਉਨ੍ਹਾਂ ਦੇ ਪ੍ਰੇਰਣਾਦਾਇਕ ਦÏਰੇ, ਕੀਮਤੀ ਮਾਰਗਦਰਸ਼ਨ ਅਤੇ ਸਿਹਤ ਸਿੱਖਿਆ ਅਤੇ ਸਕਿਲ ਡਿਵੈਲਪਮੈਂਟ ਨੂੰ ਉਤਸ਼ਾਹਿਤ ਕਰਨ ਲਈ ਦਿਲੋਂ ਧੰਨਵਾਦ ਕੀਤਾ ਗਿਆ¢ ਪ੍ਰੋਗਰਾਮ ਦੇ ਅੰਤ ਵਿੱਚ ਡਾ. ਸੁਭਾਸ਼ ਡਾਵਰ ਨੇ ਮੁੱਖ ਮਹਿਮਾਨ ਡਾ. ਬਲਬੀਰ ਸਿੰਘ, ਸਾਰੇ ਮੀਡੀਆ ਮੈਂਬਰਾਂ, ਪਤ੍ਰਕਾਰ ਅਤੇ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ¢