20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨਗਰ ਕੌਂਸਲ ਸਮਾਣਾ ਦੀਆਂ ਚੋਣਾਂ 'ਚ ਭਾਜਪਾ ਦਾ ਦੂਜੇ ਨੰਬਰ ਦੀ ਪਾਰਟੀ ਵਜੋਂ ਉਭਾਰ

Ad Position 21
No active advertisement
ਅਜੀਤ ਡੈਸਕ 01-06-2026
ਸਮਾਣਾ, 31 ਮਈ (ਸਾਹਿਬ ਸਿੰਘ)-ਨਗਰ ਕੌਂਸਲ ਸਮਾਣਾ ਦੀਆਂ ਚੋਣਾਂ ਵਿਚ ਭਾਜਪਾ 16 ਫ਼ੀਸਦੀ ਵੋਟਾਂ ਲੈ ਕੇ ਦੂਜੇ ਨੰਬਰ ਦੀ ਪਾਰਟੀ ਵਜੋਂ ਉੱਭਰੀ ਹੈ | ਦੱਸਣਯੋਗ ਹੈ ਕਿ ਨਗਰ ਕੌਂਸਲ ਵਿਚ 'ਆਪ' ਨੂੰ 13, ਕਾਂਗਰਸ ਤੇ ਭਾਜਪਾ ਨੂੰ 2-2 ਅਤੇ ਅਕਾਲੀ ਦਲ (ਬ) ਨੂੰ ਤਿੰਨ ਸੀਟਾਂ ਮਿਲੀਆਂ ਹਨ ਜਦੋਂ ਕਿ ਇਕ ਵਾਰਡ 7 'ਚੋਂ ਆਜ਼ਾਦ ਉਮੀਦਵਾਰ ਜਿੱਤਿਆ ਹੈ | ਜਿੱਤੇ ਆਜ਼ਾਦ ਉਮੀਦਵਾਰ ਅਮਨਦੀਪ ਕੌਰ ਨੇ ਆਮ ਆਦਮੀ ਪਾਰਟੀ ਵਲੋਂ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਸਨ ਪਰ ਉਸ ਦੀ ਟਿਕਟ ਕੱਟ ਕੇ ਜਤਿੰਦਰ ਕੌਰ ਨੂੰ ਦਿੱਤੀ ਗਈ ਸੀ | ਅਕਾਲੀ ਦਲ (ਬ) ਨੇ ਭਾਵੇਂ ਤਿੰਨ ਸੀਟਾਂ ਜਿੱਤੀਆਂ ਹਨ ਪਰ ਵੋਟਾਂ ਦੇ ਲਿਹਾਜ਼ ਨਾਲ ਉਹ ਤੀਜੇ ਨੰਬਰ 'ਤੇ ਰਿਹਾ ਹੈ | 'ਆਪ' ਤੇ ਭਾਜਪਾ ਨੇ 21 ਦੀਆਂ 21 ਸੀਟਾਂ 'ਤੇ ਚੋਣ ਲੜੀ ਹੈ | ਕਾਂਗਰਸ ਦੇ ਤਿੰਨ ਉਮੀਦਵਾਰਾਂ ਦੇ ਪਰਚੇ ਰੱਦ ਹੋਣ ਕਾਰਨ 18 ਅਤੇ ਅਕਾਲੀ ਦਲ ਦੇ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਪਰਚੇ ਵਾਪਸ ਲੈਣ ਨਾਲ ਪਾਰਟੀ ਨੇ 20 ਸੀਟਾਂ 'ਤੇ ਚੋਣ ਲੜੀ ਹੈ | ਕੁਲ 26052 ਵੋਟਾਂ ਵਿਚੋਂ 'ਆਪ' ਨੇ 10689 ਵੋਟਾਂ ਲੈ ਕੇ 13 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ | ਅਕਾਲੀ ਦਲ (ਬ) ਨੇ 3851 ਵੋਟਾਂ ਹਾਸਿਲ ਕੀਤੀਆਂ ਹਨ ਅਤੇ ਤਿੰਨ ਸੀਟਾਂ 'ਤੇ ਕਾਮਯਾਬੀ ਹਾਸਿਲ ਕੀਤੀ ਹੈ | ਕਾਂਗਰਸ ਨੇ 3764 ਵੋਟਾਂ ਪ੍ਰਾਪਤ ਕੀਤੀਆਂ ਅਤੇ 2 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ | ਭਾਜਪਾ ਨੇ ਸ਼ਹਿਰ ਦੇ 21 ਵਾਰਡਾਂ ਵਿਚ 4286 ਵੋਟਾਂ ਲਈਆਂ ਅਤੇ ਦੋ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ | ਇਸ ਤਰ੍ਹਾਂ 'ਆਪ' ਨੇ ਪੋਲ ਹੋਈਆਂ ਵੋਟਾਂ ਵਿਚ 41 ਫ਼ੀਸਦੀ, ਕਾਂਗਰਸ ਤੇ ਅਕਾਲੀ ਦਲ ਬਾਦਲ ਨੇ 14 ਫ਼ੀਸਦੀ ਅਤੇ ਭਾਜਪਾ ਨੇ 16 ਫ਼ੀਸਦੀ ਵੋਟ ਪ੍ਰਾਪਤ ਕੀਤੇ ਹਨ | ਕਾਂਗਰਸ ਨੇ ਲੋਕ ਸਭਾ ਚੋਣਾਂ ਵਿਚ ਸ਼ਹਿਰੀਆਂ ਦੇ ਵੋਟ ਵਧਾਏ ਸਨ ਪਰ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੀ ਕਾਰਗੁਜ਼ਾਰੀ ਨਿਰਾਸ਼ ਕਰਨ ਵਾਲੀ ਹੈ | 'ਆਪ' ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ 'ਆਪ' ਦੀ ਜਿੱਤ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਦੱਸਿਆ ਅਤੇ ਕਿਹਾ ਕਿ ਚੋਣ ਨਤੀਜਿਆਂ ਨੇ ਚੋਣਾਂ ਵਿਚ ਧੱਕੇਸ਼ਾਹੀ ਦੇ ਦੋਸ਼ ਝੂਠੇ ਸਾਬਤ ਕਰ ਦਿੱਤੇ ਹਨ ਪਰ ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਅਕਾਲੀ ਦਲ ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ ਅਤੇ ਭਾਜਪਾ ਆਗੂ ਸੁਰਿੰਦਰ ਸਿੰਘ ਖੇੜਕੀ ਨੇ ਮਿਲਵੇਂ-ਜੁਲਵੇਂ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ 'ਆਪ' ਦੀ ਜਿੱਤ ਵੋਟਾਂ ਨਾਲ ਨਹੀਂ ਸਗੋਂ ਧੱਕੇਸ਼ਾਹੀ, ਗੁੰਡਾਗਰਦੀ ਅਤੇ ਬੂਥਾਂ 'ਤੇ ਕਬਜ਼ੇ ਕਰਕੇ ਜਾਅਲੀ ਵੋਟਾਂ ਦਾ ਭੁਗਤਾਨ ਕਰਕੇ ਜਿੱਤ ਪ੍ਰਾਪਤ ਕੀਤੀ ਹੈ | ਡਰ ਤੇ ਸਹਿਮ ਕਾਰਨ ਜ਼ਿਆਦਾਤਰ ਲੋਕ ਵੋਟ ਪਾਉਣ ਨਹੀਂ ਆਏ | ਹਰੇਕ ਬੂਥ 'ਤੇ ਕਬਜ਼ੇ ਕਰਕੇ ਜਾਅਲੀ ਵੋਟਾਂ ਪਾਈਆਂ ਗਈਆਂ ਹਨ | ਜਿੱਥੇ-ਜਿੱਥੇ ਧੱਕਾਸ਼ਾਹੀ ਨੂੰ ਤਾਕਤ ਨਾਲ ਰੋਕਿਆ ਗਿਆ ਹੈ, ਉਨ੍ਹਾਂ ਵਾਰਡਾਂ ਵਿਚ 'ਆਪ' ਨੂੰ ਹਾਰ ਮਿਲੀ ਹੈ | ਹੁਣ ਸਾਰੀਆਂ ਧਿਰਾਂ ਦੀ ਨਜ਼ਰ 2027 ਦੀਆਂ ਚੋਣਾਂ 'ਤੇ ਹੈ | ਸਾਬਕਾ ਮੰਤਰੀ ਨੇ ਰਾਸ਼ਨ ਕਿੱਟਾਂ ਵੰਡਣ ਸਮੇਂ 'ਚੋਣ ਪ੍ਰਚਾਰ' ਦਾ ਆਗਾਜ਼ ਕਰ ਵੀ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਮਾਣਾ ਵਿਖੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਟਿਆਲਾ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਡੀਕਲ ਟੈਕਨਾਲੋਜੀ ਵਿਖੇ ਡਾ. ਬਲਬੀਰ ਸਿੰਘ ਨੇ ਫਸਟ ਏਡ ਸਿਖਲਾਈ ਕੇਂਦਰ ਦਾ ਕੀਤਾ ਉਦਘਾਟਨ...
Ad Position 24