20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਠਿਆੜਾ ਸਕੂਲ ਨੂੰ ਇਨਵਰਟਰ ਕੀਤਾ ਭੇਟ

Ad Position 21
No active advertisement
ਅਜੀਤ ਡੈਸਕ 01-06-2026
ਬਨੂੜ, 31 ਮਈ (ਭੁਪਿੰਦਰ ਸਿੰਘ)-ਕੈਪਟਨ ਕੰਵਲਜੀਤ ਸਿੰਘ ਮੈਮੋਰੀਅਲ ਸੁਸਾਇਟੀ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਮਠਿਆੜਾ ਨੰੂ ਇਨਵਰਟਰ ਭੇਟ ਕੀਤਾ ਗਿਆ | ਇਸੇ ਤਰਾਂ ਬੁੱਢਣਪੁਰ, ਜੰਗਪੁਰਾ ਤੇ ਰਾਜੋਮਾਜਰਾ ਦੇ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਸਮੂਹ ਬੱਚਿਆਂ ਨੂੰ ਸਕੂਲ ਬੈਗ ਵੰਡੇ ਗਏ | ਇਸੇ ਤਰਾਂ ਪਿੰਡ ਖਾਸਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਵਾਟਰ ਕੂਲਰ ਭੇਟ ਕੀਤਾ ਗਿਆ | ਸਕੂਲਾਂ ਨੂੰ ਸਮਾਨ ਵੰਡਣ ਦੀ ਰਸਮ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਪੁੱਤਰੀ ਮਨਪ੍ਰੀਤ ਕੌਰ ਡੋਲੀ ਨੇ ਨਿਭਾਈ | ਇਸ ਮੌਕੇ ਉਨਾਂ ਨਾਲ ਸਾਬਕਾ ਜ਼ਿਲ•ਾ ਪ੍ਰੀਸ਼ਦ ਮੈਂਬਰ ਗੁਲਸ਼ਨ ਕੌਰ ਮਠਿਆੜਾ, ਸਾਬਕਾ ਕੌਂਸਲਰ ਹਰਵਿੰਦਰ ਕੌਰ ਬਨੂੜ, ਬਲਦੇਵ ਸਿੰਘ ਅਬਰਾਵਾਂ, ਕੁਲਵਿੰਦਰ ਸਿੰਘ ਖਾਸਪੁਰ ਤੇ ਗੁਰਵਿੰਦਰ ਸਿੰਘ ਹਾਜ਼ਰ ਸਨ | ਡੋਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਦੀ ਯਾਦ ਤਾਜ਼ਾ ਰੱਖਣ ਲਈ ਸੁਸਾਇਟੀ ਰਾਹੀਂ ਲੋੜਵੰਦ ਲੋਕਾਂ ਦੀ ਪਰਿਵਾਰ ਵਲੋਂ ਸਹਾਇਤਾ ਕੀਤੀ ਜਾਵੇਗੀ | ਸਮੁੱਚੇ ਸਕੂਲਾਂ ਦੇ ਅਧਿਆਪਕਾਂ ਨੇ ਉਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਨੌ ਗਜਾਪੀਰ (ਅਰਨੋਂ) ਦਾ ਸਾਲਾਨਾ ਦੋ ਦਿਨਾ ਮੇਲਾ ਧੂਮਧਾਮ ਨਾਲ ਨੇਪਰੇ ਚੜਿ੍ਹਆ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਹਰਪ੍ਰੀਤ ਸਿੰਘ ਪ੍ਰੀਤ ਦਾ ਕੀਤ...
Ad Position 24