20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਬਾਬਾ ਨੌ ਗਜਾਪੀਰ (ਅਰਨੋਂ) ਦਾ ਸਾਲਾਨਾ ਦੋ ਦਿਨਾ ਮੇਲਾ ਧੂਮਧਾਮ ਨਾਲ ਨੇਪਰੇ ਚੜਿ੍ਹਆ

Ad Position 21
No active advertisement
ਅਜੀਤ ਡੈਸਕ 01-06-2026
ਅਰਨੋਂ, 31 ਮਈ (ਦਰਸ਼ਨ ਸਿੰਘ ਪਰਮਾਰ)-ਸਥਾਨਕ ਕਸਬੇ ਵਿਚ ਹਰ ਸਾਲ ਲਗਣ ਵਾਲਾ ਬਾਬਾ ਨੌ ਗਜਾਪੀਰ ਜੀ ਦਾ ਮੇਲਾ ਸ਼ਾਨੋ ਸ਼ੌਕਤ ਨਾਲ ਨੇਪਰੇ ਚੜਿ੍ਹਆ ਮੇਲੇ ਦੀ ਸ਼ੁਰੂਆਤ ਪਹਿਲੇ ਦੀਬ ਬਾਬਾ ਜੀ ਦੀ ਦਰਗਾਹ 'ਤੇ ਚਾਦਰ ਚੜ੍ਹਾ ਕੇ ਹੋਈ ਅਤੇ ਅਖੀਰਲੇ ਦੀਨ ਪੰਜਾਬ ਹਰਿਆਣਾ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਹਜਾਰਾ ਦੀ ਤਾਦਾਦ ਵਿਚ ਸੰਗਤਾਂ ਨੇ ਪਹੁੰਚ ਕੇ ਬਾਬਾ ਪੀਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਅਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਦੇਵ ਸਿੰਘ ਟਿਵਾਣਾ ਨੇ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਹਾਜਰੀ ਲਗਵਾ ਕੇ ਮੇਲੇ ਨੂੰ ਚਾਰ ਚੰਨ ਲਾਏ | ਮੇਲੇ ਵਿਚ ਆਉਣ ਵਾਲੀਆਂ ਸੰਗਤਾਂ ਦੇ ਸੁੱਖ ਸੁਵਿਧਾ ਲਈ ਲਈ ਪਿੰਡ ਅਤੇ ਇਲਾਕੇ ਦੀ ਸੰਗਤਾਂ ਦੇ ਸਹਿਯੋਗ ਨਾਲ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸੀ ਤਾ ਜੋ ਮੇਲੇ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਏ | ਇਸ ਦੌਰਾਨ ਮਾਨਵਤਾ ਦੀ ਭਲਾਈ ਲਈ ਖੂਨ ਦਾਨ ਕੈੰਪ ਵੀ ਲਗਾਇਆ ਗਿਆ ਅਤੇ ਮੇਲੇ ਵਿਚ ਲੋਕਾਂ ਦੇ ਮਨੋਰੰਜਨ ਲਈ ਪੰਜਾਬ ਦੇ ਚੋਟੀ ਦੇ ਗਾਇਕਾਂ ਵਲੋਂ ਆਪਣੀਆਂ ਹਾਜ਼ਰੀਆਂ ਲਗਵਾ ਕੇ ਲੋਕਾਂ ਨੂੰ ਝੁੰਮਣ ਲਈ ਮਜਬੂਰ ਕਰ ਦਿੱਤਾ ਜਿਸ ਵਿਚ ਸੂਫ਼ੀ ਗਾਇਕ ਸਰਦਾਰ ਅਲੀ, ਯੂ.ਵੀ.ਬਰਾੜ, ਲੱਖੀ ਸਿੱਧੂ ਮਹਿੰਦੀ ਬਰਾੜ, ਅਮਨ ਰੋਜੀ ਤੋਂ ਇਲਾਵਾ ਹੋਰ ਹੋਰ ਕਲਾਕਾਰ ਸ਼ਾਮਲ ਸਨ ਮੇਲੇ ਦੇ ਅਖੀਰ ਵਿਚ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ | ਜਿਸ ਵਿਚ ਪਿੰਡ ਚੱਠਾ ਪੰਜਾਬ ਦੀ ਟੀਮ ਨੇ ਪਹਿਲਾ ਅਤੇ ਪਿੰਡ ਧਨੋਰੀ ਹਰਿਆਣਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਜੇਤੂ ਟੀਮਾਂ ਨੂੰ 31000 ਅਤੇ 21000 ਹਜ਼ਾਰ ਦਾ ਵਿਸ਼ੇਸ਼ ਇਨਾਮ ਦੇ ਕੇ ਪਿੰਡ ਅਰਨੋਂ ਦਿਆਂ ਸਮੂਹ ਗਰਾਮ ਪੰਚਾਇਤਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਰਗਾਹ ਮੁੱਖੀ ਬਾਬਾ ਬੀਰਾ ਸਿੰਘ, ਵਨਿੰਦਰ ਸਿੰਘ ਸਰਪੰਚ ਅਰਨੋਂ, ਓਮਕਾਰ ਸਿੰਘ ਧੰਜੂ, ਹਰਪ੍ਰੀਤ ਸਿੰਘ ਨੰਬਰਦਾਰ, ਸੁੱਖਾ ਰਾਮ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਸਰਪੰਚ, ਬੂੱਟਾ ਸਿੰਘ ਢਿੱਲੋਂ ਅਰਨੋਂ, ਬਲਵਿੰਦਰ ਸਿੰਘ ਚੋੰਕੀ ਮੁੱਖੀ ਠਰੂਆ, ਗੁਰਦੀਪ ਸਿੰਘ ਸਾਬਕਾ ਸਰਪੰਚ, ਸੰਦੀਪ ਸਰਪੰਚ ਤੇਈਪੁਰ, ਸਰਪੰਚ ਸੁਖਵਿੰਦਰ ਸਿੰਘ ਬਹਿਰ ਸਾਹਿਬ, ਮਨਦੀਪ ਸਿੰਘ ਜੰਮੂ, ਮੋਖਾ ਰਾਮ, ਮੇਘ ਰਾਜ ਅਰਨੋਂ, ਪਵਨ ਪਰਮਾਰ ਆਦਿ ਤੋਂ ਇਲਾਵਾ ਪਿੰਡ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਜਨ ਸਿੰਘ ਸਿੰਬੜੋ ਬਲਾਕ ਆਲੋਵਾਲ ਦੇ ਮੰਡਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮਠਿਆੜਾ ਸਕੂਲ ਨੂੰ ਇਨਵਰਟਰ ਕੀਤਾ ਭੇਟ
Ad Position 24