05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ਼ਹਿਰ ਵਾਸੀਆਂ ਮੁਤਾਬਿਕ ਹੋਵੇਗਾ ਸ਼ਹਿਰ ਦਾ ਵਿਕਾਸ-ਵਿਧਾਇਕ ਕੋਹਲੀ

Ad Position 21
No active advertisement
ਅਜੀਤ ਡੈਸਕ 12-06-2026
ਪਟਿਆਲਾ, 11 ਜੂਨ (ਮਨਦੀਪ ਸਿੰਘ ਖਰੌੜ)-ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਮੁਹਾਂਦਰਾ ਬਦਲਣ ਲਈ ਪ੍ਰਸ਼ਾਸਨ ਵਲੋਂ 40 ਅਹਿਮ ਵਿਕਾਸ ਕਾਰਜਾਂ ਦੀ ਇਕ ਵਿਸ਼ੇਸ਼ ਰੂਪ-ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ | ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਕਿ ਲੋਕ ਨਿਰਮਾਣ ਵਿਭਾਗ, ਇੰਪਰੂਵਮੈਂਟ ਟਰੱਸਟ, ਨੈਸ਼ਨਲ ਹਾਈਵੇਅ ਅਤੇ ਨਗਰ ਨਿਗਮ ਵਲੋਂ ਕਰੋੜਾਂ ਰੁਪਏ ਦੇ ਇਹ ਪ੍ਰੋਜੈਕਟ ਜ਼ਮੀਨੀ ਪੱਧਰ 'ਤੇ ਉਤਾਰਨ ਦੀ ਤਿਆਰੀ ਕਰ ਲਈ ਗਈ ਹੈ | ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (ਉਸਾਰੀ ਮੰਡਲ) ਵਲੋਂ ਸਭ ਤੋਂ ਪਹਿਲਾਂ ਵਾਰਡ ਨੰਬਰ 34 ਵਿਚ ਤਿ੍ਸ਼ੂਲ ਚੌਂਕ ਦੇ ਨਿਰਮਾਣ 'ਤੇ 20 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ | ਇਸ ਦੇ ਨਾਲ ਹੀ ਪੀ.ਡਬਲਿਊ.ਡੀ. (ਬੀ.ਐਂਡ.ਆਰ.) ਪ੍ਰਾਂਤਕ ਮੰਡਲ ਨੰਬਰ 1 ਵਲੋਂ ਬਾਰਾਂਦਰੀ ਗਾਰਡਨ ਵਿਚ ਕੋਠੀ ਨੰਬਰ 4-ਏ ਤੋਂ ਸਰਕਟ ਹਾਊਸ ਵੱਲ ਜਾਂਦੇ ਗੋਲ ਚੱਕਰ (ਰਾਊਾਡਅਬਾਊਟ) ਅਤੇ ਫੁੱਟਪਾਥ ਦੇ ਨਵੀਨੀਕਰਨ ਲਈ 35 ਲੱਖ ਰੁਪਏ ਅਤੇ ਏਕਤਾ ਐਵੇਨਿਊ ਦੀਆਂ ਅੰਦਰੂਨੀ ਸੜਕਾਂ ਦੀ ਵਿਸ਼ੇਸ਼ ਮੁਰੰਮਤ ਲਈ 42.71 ਲੱਖ ਰੁਪਏ ਦੀ ਭਾਰੀ ਰਾਸ਼ੀ ਖ਼ਰਚ ਕੀਤੀ ਜਾਵੇਗੀ | ਇਲਾਕੇ ਦੇ ਪ੍ਰਾਚੀਨ ਧਾਰਮਿਕ ਸਥਾਨਾਂ ਦਾ ਖ਼ਿਆਲ ਰੱਖਦਿਆਂ ਮਿਰਚ ਮੰਡੀ, ਸਨੌਰੀ ਅੱਡਾ ਵਿਖੇ ਸਥਿਤ ਪੁਰਾਣੇ ਖ਼ਸਤਾ-ਹਾਲ ਮੰਦਿਰ ਸ੍ਰੀ ਨਰਾਇਣ ਦਾਸ ਦੀ ਮੁਰੰਮਤ 'ਤੇ 20 ਲੱਖ ਰੁਪਏ ਲਗਾਏ ਜਾ ਰਹੇ ਹਨ | ਸਰਕਟ ਹਾਊਸ ਵਿਖੇ ਸਰਕਾਰੀ ਕਰਮਚਾਰੀਆਂ ਦੀ ਸਹੂਲਤ ਲਈ ਡਰਾਈਵਰ ਅਨੈਕਸੀ ਦੇ ਨਵੀਨੀਕਰਨ, ਜਿਸ ਵਿਚ ਏ.ਸੀ. ਅਤੇ ਵਾਟਰ ਕੂਲਰ ਲਗਾਉਣਾ ਸ਼ਾਮਲ ਹੈ, ਲਈ 1.50 ਲੱਖ ਰੁਪਏ ਰੱਖੇ ਗਏ ਹਨ | ਬਾਰਾਂਦਰੀ ਗਾਰਡਨ ਦੇ ਵਿਕਾਸ ਨੂੰ ਅੱਗੇ ਵਧਾਉਂਦੇ ਹੋਏ ਉੱਥੇ ਇਕ ਖੇਡ ਮੈਦਾਨ ਦੇ ਨਿਰਮਾਣ ਅਤੇ ਲਾਈਟਿੰਗ ਦੇ ਪ੍ਰਬੰਧ ਲਈ 3.27 ਲੱਖ ਰੁਪਏ, ਜਦੋਂ ਕਿ ਇਸੇ ਖੇਡ ਮੈਦਾਨ ਵਿਚ ਵਾਲੀਬਾਲ, ਬਾਸਕਟਬਾਲ ਪੋਲ ਅਤੇ ਓਪਨ ਪਾਰਕ ਕਸਰਤ ਦੇ ਸਾਮਾਨ ਦੀ ਸਪਲਾਈ ਲਈ 7 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ | ਦੂਜੇ ਪਾਸੇ, ਨੈਸ਼ਨਲ ਹਾਈਵੇਅ ਡਿਵੀਜ਼ਨ ਵਲੋਂ ਰਾਜਪੁਰਾ ਰੋਡ 'ਤੇ ਸਥਿਤ ਟਰੱਕ ਯੂਨੀਅਨ ਨੇੜੇ ਸ਼ਹਿਰ ਦੇ ਐਂਟਰੀ ਪੁਆਇੰਟ ਦੇ ਸੁੰਦਰੀਕਰਨ 'ਤੇ 22 ਲੱਖ ਰੁਪਏ ਖ਼ਰਚ ਕੀਤੇ ਜਾਣਗੇ | ਇਸ ਮੁਹਿੰਮ ਦੇ ਤਹਿਤ ਪਟਿਆਲਾ ਇੰਪਰੂਵਮੈਂਟ ਟਰੱਸਟ ਵੀ ਵੱਡੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਜਾ ਰਿਹਾ ਹੈ | ਵਿਧਾਇਕ ਕੋਹਲੀ ਨੇ ਦੱਸਿਆ ਕਿ ਸਭ ਤੋਂ ਵੱਡਾ ਪ੍ਰੋਜੈਕਟ ਟਰਾਂਸਪੋਰਟ ਨਗਰ ਦੀ ਸੈਕਟਰ ਸੜਕ ਨੂੰ ਮਜ਼ਬੂਤ ਕਰਨ ਦਾ ਉਲੀਕਿਆ ਗਿਆ ਹੈ, ਜਿਸ 'ਤੇ 98.20 ਲੱਖ ਰੁਪਏ ਦੀ ਵੱਡੀ ਰਾਸ਼ੀ ਖ਼ਰਚ ਹੋਵੇਗੀ | ਇਸ ਤੋਂ ਇਲਾਵਾ, 11.92 ਏਕੜ ਸਕੀਮ ਅਧੀਨ ਕੇਦਾਰ ਨਾਥ ਮੰਦਿਰ ਨੇੜੇ ਇੱਕ ਆਧੁਨਿਕ ਕਮਿਊਨਿਟੀ ਸੈਂਟਰ ਦਾ ਨਿਰਮਾਣ 50 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਪਟਿਆਲਾ-ਰਾਜਪੁਰਾ ਰੋਡ ਤੋਂ ਗੁਰਦੁਆਰਾ ਬ੍ਰਹਮ ਗਿਆਨੀ ਭਾਈ ਜੱਸਾ ਸਿੰਘ (ਮਥੁਰਾ ਕਾਲੋਨੀ) ਤੱਕ ਸੀ.ਸੀ. ਸੜਕ ਬਣਾਉਣ ਲਈ 18.33 ਲੱਖ ਰੁਪਏ ਅਲਾਟ ਕੀਤੇ ਗਏ ਹਨ | ਸ਼ਹਿਰ ਦੇ ਅੰਦਰੂਨੀ ਵਾਰਡਾਂ ਦੀ ਨੁਹਾਰ ਬਦਲਣ ਦੀ ਵੱਡੀ ਜ਼ਿੰਮੇਵਾਰੀ ਨਗਰ ਨਿਗਮ ਪਟਿਆਲਾ ਨੂੰ ਸੌਂਪੀ ਗਈ ਹੈ | ਇਸੇ ਤਰ੍ਹਾਂ ਡਕਾਲਾ ਚੁੰਗੀ ਨੇੜੇ ਵਿਸ਼ਵਕਰਮਾ ਭਵਨ ਦੇ ਨਿਰਮਾਣ ਲਈ 50 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ | ਸਮਾਜਿਕ ਸਾਂਝੇ ਸਥਾਨਾਂ ਨੂੰ ਮਜ਼ਬੂਤ ਕਰਦਿਆਂ ਵਾਰਡ ਨੰਬਰ 41 ਦੀ ਰਵਿਦਾਸ ਧਰਮਸ਼ਾਲਾ ਵਿਚ ਸ਼ੈੱਡ ਅਤੇ ਬੁਨਿਆਦੀ ਢਾਂਚੇ ਲਈ 10 ਲੱਖ ਰੁਪਏ ਅਤੇ ਵਾਰਡ ਨੰਬਰ 1 ਦੀ ਵਿਸ਼ਵਕਰਮਾ ਧਰਮਸ਼ਾਲਾ ਵਿਚ ਸ਼ੈੱਡ ਪਾਉਣ ਲਈ 6 ਲੱਖ ਰੁਪਏ ਦਿੱਤੇ ਗਏ ਹਨ | ਵਾਰਡ ਨੰਬਰ 47 ਵਿੱਚ ਵੱਡੇ ਪੱਧਰ 'ਤੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਪਰਜਾਪਤੀ ਧਰਮਸ਼ਾਲਾ ਦੇ ਨਵੀਨੀਕਰਨ ਲਈ 5 ਲੱਖ, ਬੀ. ਟੈਂਕ ਪਾਰਕ ਦੇ ਸੁਧਾਰ ਲਈ 3 ਲੱਖ ਅਤੇ ਓਲਡ ਪ੍ਰੈੱਸ ਰੋਡ ਪਾਰਕ ਵਿਖੇ ਨਵੇਂ ਬੈਡਮਿੰਟਨ ਕੋਰਟ ਦੀ ਉਸਾਰੀ ਲਈ 12 ਲੱਖ ਰੁਪਏ ਸ਼ਾਮਲ ਹਨ | ਸ਼ਹਿਰ ਦੇ ਇਤਿਹਾਸਕ ਕਿਲ੍ਹਾ ਚੌਂਕ, ਖੱਦਰ ਭੰਡਾਰ ਅਤੇ ਏ-ਟੈਂਕ ਦੇ ਸਾਹਮਣੇ ਸੀ.ਸੀ. ਫਲੋਰਿੰਗ ਲਗਾਉਣ ਦੇ ਅਹਿਮ ਕਾਰਜ 'ਤੇ 72.15 ਲੱਖ ਰੁਪਏ ਖ਼ਰਚ ਹੋਣਗੇ | ਇਸ ਦੇ ਨਾਲ ਹੀ ਵਾਰਡ ਨੰਬਰ 48 ਵਿਚ ਕਿ੍ਸ਼ਨਾ ਕਾਲੋਨੀ ਧਰਮਸਾਲਾ ਦੇ ਨਵੀਨੀਕਰਨ ਲਈ 10 ਲੱਖ ਰੁਪਏ ਅਤੇ ਬਹਾਵਲਪੁਰ ਧਰਮਸਾਲਾ ਦੇ ਰਹਿੰਦੇ ਕੰਮਾਂ ਲਈ 9.35 ਲੱਖ ਰੁਪਏ ਮਨਜ਼ੂਰ ਹੋਏ ਹਨ | ਪੂਰੇ ਪਟਿਆਲਾ ਹਲਕੇ ਦੇ ਵੱਖ-ਵੱਖ ਜਨਤਕ ਸਥਾਨਾਂ 'ਤੇ ਬੈਠਣ ਵਾਲੇ ਲੋਹੇ/ਸੀਮੈਂਟ ਦੇ ਬੈਂਚਾਂ ਦੀ ਸਪਲਾਈ ਅਤੇ ਸਥਾਪਨਾ ਲਈ 14.56 ਲੱਖ ਰੁਪਏ ਖ਼ਰਚੇ ਜਾ ਰਹੇ ਹਨ | ਵਾਰਡ ਨੰਬਰ 49 ਦੀ ਲਹਿਲ ਧਰਮਸਾਲਾ ਦੇ ਨਵੀਨੀਕਰਨ ਲਈ ਵੀ 10 ਲੱਖ ਰੁਪਏ ਦੀ ਰਾਸ਼ੀ ਤੈਅ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਜਸਬੀਰ ਸਿੰਘ ਜੱਸੀ ਦਾ ਬਨੂੜ ਪੁਹੰਚਣ 'ਤੇ ਕੀਤਾ ਸਨਮਾਨ ਅਗਲੀ ਖ਼ਬਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ 'ਮੇਰੀ ਰਸੋਈ' ਸਕੀਮ ਦੀ ਜਾਂਚ ਲਈ ਨਾਭਾ ਪਹੁੰਚੇ
Ad Position 24
No active advertisement