05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਜਸਬੀਰ ਸਿੰਘ ਜੱਸੀ ਦਾ ਬਨੂੜ ਪੁਹੰਚਣ 'ਤੇ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 12-06-2026
ਬਨੂੜ, 11 ਜੂਨ (ਭੁਪਿੰਦਰ ਸਿੰਘ)-ਹਲਕਾ ਰਾਜਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 2 ਤੋਂ ਜੇਤੂ ਕੌਂਸਲਰ ਜਸਬੀਰ ਸਿੰਘ ਜੱਸੀ ਦਾ ਦਸਮੇਸ਼ ਰੀਅਲ ਅਸਟੇਟ ਦਫ਼ਤਰ ਬਨੂੜ ਵਿਖੇ ਪੁੱਜਣ 'ਤੇ ਸਨਮਾਨ ਕੀਤਾ ਗਿਆ | ਜਸਬੀਰ ਸਿੰਘ ਜੱਸੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਲਈ ਮਿਹਨਤ ਕਰ ਰਹੇ ਹਨ | ਜਸਬੀਰ ਸਿੰਘ ਜੱਸੀ ਚੌਥੀ ਵਾਰ ਕੌਂਸਲਰ ਬਣੇ ਹਨ | 2003 ਵਿਚ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਵੀ ਇੱਕਲੋਤੇ ਕੌਂਸਲਰ ਜਸਬੀਰ ਸਿੰਘ ਜੱਸੀ ਨੇ ਜਿੱਤ ਦਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਮਾਣ ਵਧਾਇਆ ਸੀ | ਇਸ ਮੌਕੇ ਜਸਬੀਰ ਸਿੰਘ ਜੱਸੀ ਨੂੰ ਪੰਜਾਬੀ ਲੋਕ ਕਲਾ ਕੇਂਦਰ ਦੇ ਪ੍ਰਧਾਨ ਰਜਿੰਦਰ ਸਿੰਘ ਥੂਹਾ, ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਬੂਟਾ ਸਿੰਘ ਵਾਲਾ, ਨੰਬਰਦਾਰ ਕੁਲਬੀਰ ਸਿੰਘ ਹਾਸਮਪੁਰ, ਸਰਕਲ ਪ੍ਰਧਾਨ ਮਲਕੀਤ ਸਿੰਘ ਬਿੱਟੂ ਅਤੇ ਕੁਲਦੀਪ ਸਿੰਘ ਮਨੋਲੀ ਸੂਰਤ ਵਲੋਂ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਇੱਟਾਂ ਦੇ ਵਧ ਰਹੇ ਰੇਟ ਕਾਰਨ ਲੋਕ ਪ੍ਰੇਸ਼ਾਨ-ਹਰਵਿੰਦਰ ਸਿੰਘ ਢੋਡੇ ਅਗਲੀ ਖ਼ਬਰ ਸ਼ਹਿਰ ਵਾਸੀਆਂ ਮੁਤਾਬਿਕ ਹੋਵੇਗਾ ਸ਼ਹਿਰ ਦਾ ਵਿਕਾਸ-ਵਿਧਾਇਕ ਕੋਹਲੀ
Ad Position 24
No active advertisement