14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਾਰਟੀ ਵਲੋਂ ਮੌਕਾ ਮਿਲਿਆ ਤਾਂ ਹਲਕੇ ਦੇ ਵਿਕਾਸ ਲਈ ਵਧੀਆ ਚਾਰਟ ਉਪਲਬਧ ਹੈ-ਗੌਰਵ ਸੰਧੂ

Ad Position 21
No active advertisement
ਬੱਸ ਸਟੈਂਡ ਸਨੌਰ 'ਚ ਧਰਨਾ ਦੇਣ ਤੋਂ ਬਾਅਦ ਗੁਰਵਿੰਦਰ ਸਿੰਘ ਗੌਰਵ ਸੰਧੂ ਆਪਣੇ ਸਾਥੀਆਂ ਸਮੇਤ | ਤਸਵੀਰ : ਸੋਖਲ <br/> 15-06-2026
ਸਨੌਰ, 14 ਜੂਨ (ਸੋਖਲ)-ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਕਾਂਗਰਸ ਦੇ ਸੂਬਾ ਉਪ ਪ੍ਰਧਾਨ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਆਪਣੇ ਸਾਥੀਆਂ ਸਮੇਤ ਸਨੌਰ ਵਿਖੇ ਆਮ ਆਦਮੀ ਪਾਰਟੀ (ਆਪ) ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸਨ ਕੀਤਾ | ਇਸ ਦੌਰਾਨ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਥਾਨਕ ਮੁੱਦਿਆਂ ਨੂੰ ਉਭਾਰਿਆ | ਧਰਨੇ ਨੂੰ ਸੰਬੋਧਨ ਕਰਦਿਆਂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਕਿਹਾ ਕਿ ਸਨੌਰ ਦੇ ਲੋਕ ਲੰਮੇ ਸਮੇਂ ਤੋਂ ਫਿਰਨੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਸਰਕਾਰ ਵਲੋਂ ਇਸ ਦੇ ਹੱਲ ਲਈ ਕੋਈ ਢੁਕਵੇਂ ਕਦਮ ਨਹੀਂ ਚੁੱਕੇ ਜਾ ਰਹੇ | ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਵੀ ਫਿਰਨੀ ਦੇ ਨਿਰਮਾਣ ਜਾਂ ਮੁਰੰਮਤ ਸੰਬੰਧੀ ਗੱਲ ਕੀਤੀ ਜਾਂਦੀ ਹੈ ਤਾਂ ਸੱਤਾਧਾਰੀ ਪਾਰਟੀ ਦੇ ਕੁੱਝ ਆਗੂ ਜਲਦੀ ਹੱਲ ਦੇ ਭਰੋਸੇ ਦਿੰਦੇ ਹਨ ਪਰ ਜ਼ਮੀਨੀ ਪੱਧਰ 'ਤੇ ਕੋਈ ਕੰਮ ਨਜ਼ਰ ਨਹੀਂ ਆਉਂਦਾ | ਉਨ੍ਹਾਂ ਕਿਹਾ ਕਿ ਵਿਕਾਸ ਦੇ ਵਾਅਦੇ ਸਿਰਫ਼ ਬਿਆਨਾਂ ਤੱਕ ਸੀਮਤ ਰਹਿ ਗਏ ਹਨ ਅਤੇ ਲੋਕਾਂ ਨੂੰ ਅਸਲ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਨੌਰ ਦੀ ਫਿਰਨੀ ਸਮੇਤ ਹੋਰ ਬੁਨਿਆਦੀ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |
ਧਰਨੇ ਵਿਚ ਕਾਂਗਰਸ ਵਰਕਰਾਂ ਅਤੇ ਸਥਾਨਕ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਸ਼ਮਸ਼ੇਰ ਸਿੰਘ ਪ੍ਰਧਾਨ ਐੱਸ.ਸੀ. ਸੈੱਲ ਬਲਾਕ ਸਨੌਰ, ਗੁਰਸੇਵਕ ਸਿੰਘ ਪ੍ਰਧਾਨ ਐੱਸ.ਸੀ. ਸੈੱਲ ਬਲਾਕ ਭੁੱਨਰਹੇੜੀ, ਦੀਪ ਚੰਦ ਸਰਪੰਚ, ਸੁਖੀ ਪ੍ਰਧਾਨ ਮਾੜੀ ਮੰਦਰ, ਹਨੀ ਜਾਫਰਪੁਰ ਸਕੱਤਰ ਐੱਸ.ਸੀ. ਸੈੱਲ ਪੰਜਾਬ, ਰਣਧੀਰ ਗਿੱਲ, ਸੱਤੀ ਰਾਠੀਆ, ਸਰਬਜੀਤ ਨੂਰਖੇੜੀਆ, ਪਰਮਜੀਤ ਖ਼ਾਲਸਾ ਰਾਏਪੁਰ, ਰੋਬਿਨ ਵਿਰਕ, ਹਰਪ੍ਰੀਤ ਮੁਰਾਦਪੁਰ, ਹਰਪ੍ਰੀਤ ਸਨੌਰ, ਰਜਤ ਭਾਟੀਆ, ਅਰੁਣ ਵਰਤੀਆ, ਸਿਮਰਨਜੋਤ ਮਹਿਮਦਪੁਰ ਅਤੇ ਪੰਕਜ ਧਾਲੀਵਾਲ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ-ਡਾ. ਬਲਬੀਰ ਸਿੰਘ ਅਗਲੀ ਖ਼ਬਰ ਨਰੇਸ਼ ਕੁਮਾਰ ਗਰਗ ਬਣੇ ਸ਼੍ਰੋਮਣੀ ਅਕਾਲੀ ਦਲ ਵਪਾਰ ਮੰਡਲ ਨਾਭਾ ਦੇ ਪ੍ਰਧਾਨ
Ad Position 24