ਪਟਿਆਲਾ, 26 ਜੂਨ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਸਮਾਣਾ ਤੋਂ ਸਰਕਲ ਕਰਹਾਲੀ ਸਾਹਿਬ ਵਿਖੇ ਦਫਤਰ ਵਿਚ ਇਕ ਭਰਵੀਂ ਮੀਟਿੰਗ ਹੋਈ। ਜਿਸ ਵਿਚ ਜਗਮੀਤ ਸਿੰਘ ਹਰਿਆਊ ਪ੍ਰਧਾਨ ਪਟਿਆਲਾ ਦਿਹਾਤੀ ਵਲੋਂ ਨਵੇਂ ਅਹੁਦੇ ਦੇ ਕੇ ਅਹੁਦੇਦਾਰ ਨਿਯੁਕਤ ਕੀਤੇ। ਇਸ ਮੌਕੇ ਭਰਪੂਰ ਸਿੰਘ ਸਰਕਲ ਪ੍ਰਧਾਨ ਡਕਾਲਾ, ਗੁਰਜੰਟ ਸਿੰਘ ਸਿੰਘ ਮਵੀ ਸਰਕਲ ਪ੍ਰਧਾਨ ਕਰਹਾਲੀ, ਗੁਰਸੇਵਕ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਸਮਾਣਾ ਦਿਹਾਤੀ, ਹਰਜੀਤ ਸਿੰਘ ਬਠੋਈ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਦਿਹਾਤੀ, ਗੁਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਸਰਕਲ ਕਰਹਾਲੀ ਸ਼ੋ੍ਰਮਣੀ ਅਕਾਲੀ ਦਲ ਨਿਯੁਕਤ ਕੀਤੇ ਗਏ। ਇਸ ਮੌਕੇ ਜਗਮੀਤ ਸਿੰਘ ਹਰਿਆਊ ਨੇ ਨਵੇਂ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਵਿਸ਼ੇਸ਼ ਤੌਰ ’ਤੇ ਮਲਕੀਤ ਸਿੰਘ ਚੀਮਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਅਮਰਜੀਤ ਸਿੰਘ ਟੋਡਰਪੁਰ ਸਾਬਕਾ ਚੇਅਰਮੈਨ, ਹਰਦੇਵ ਸਿੰਘ ਬਠੋਈ, ਹਰਿੰਦਰ ਸਿੰਘ ਬਠੋਈ, ਸੁਖਵਿੰਦਰ ਸਿੰਘ ਡਕਾਲਾ, ਪਿ੍ਰਤਪਾਲ ਨੰਬਰਦਾਰ ਡਕਾਲਾ, ਹਰੀ ਚੰਦ ਡਕਾਲਾ, ਵਰਿੰਦਰ ਸਿੰਘ ਖੇੜਕੀ, ਦਰਸ਼ਨ ਸਿੰਘ ਕਰਹਾਲੀ, ਚਰਨਜੀਤ ਸਿੰਘ ਕਰਹਾਲੀ, ਬਲਜੀਤ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਕਰਹਾਲੀ, ਜਾਗਰ ਸਿੰਘ, ਅਲੀ ਸ਼ਾਹ ਡਕਾਲਾ, ਰਸਪਿੰਦਰ ਸਿੰਘ ਦਿਓਲ, ਗੁਰਜਿੰਦਰ ਸਿੰਘ ਚਤੈਰਾ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਕਰਹਾਲੀ ਮੌਕੇ ’ਤੇ ਮੌਜੂਦ ਸਨ।