ਨਾਭਾ, 26 ਜੂਨ (ਵਰਿੰਦਰ ਵਰਮਾ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੀ ਪਹਿਲਕਦਮੀ ਸਦਕਾ ਨਾਭਾ ਦੀ ਡਿਫੈਂਸ ਕਾਲੋਨੀ ਵਿਖੇ ਪਿਛਲੇ ਕਰੀਬ ਇਕ ਸਾਲ ਤੋਂ ਡਰੇਨ ਉੱਪਰ ਡਿੱਗਿਆ ਹੋਇਆ ਬਿਜਲੀ ਦਾ ਖੰਭਾ ਹਟਾ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਵਲੋਂ ਨਵਾਂ ਬਿਜਲੀ ਦਾ ਖੰਭਾ ਲਗਾ ਦਿੱਤਾ ਗਿਆ ਹੈ। ਇਸ ਕਾਰਵਾਈ ਨਾਲ ਇਲਾਕਾ ਵਾਸੀਆਂ ਨੂੰ ਇਕ ਸੰਭਾਵਿਤ ਵੱਡੇ ਹਾਦਸੇ ਤੋਂ ਰਾਹਤ ਮਿਲੀ ਹੈ। ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਡਿਫੈਂਸ ਕਲੋਨੀ ਨੇੜੇ ਡਰੇਨ ਉੱਪਰ ਡਿੱਗਿਆ ਇਹ ਬਿਜਲੀ ਦਾ ਖੰਭਾ ਪਿਛਲੇ ਕਰੀਬ ਇਕ ਸਾਲ ਤੋਂ ਖਤਰੇ ਦੇ ਹਾਲਤ ਵਿਚ ਪਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸਥਾਨਕ ਵਸਨੀਕਾਂ ਵਲੋਂ ਕਈ ਵਾਰ ਸੰਬੰਧਿਤ ਵਿਭਾਗ ਦਾ ਧਿਆਨ ਇਸ ਮਾਮਲੇ ਵੱਲ ਦਿਵਾਇਆ ਗਿਆ ਪਰ ਲੰਮੇ ਸਮੇਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਵਲੋਂ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਅਤੇ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਕੋਲ ਲਗਾਤਾਰ ਪੈਰਵੀ ਕੀਤੀ ਗਈ। ਇਸ ਤੋਂ ਬਾਅਦ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਡਿੱਗੇ ਹੋਏ ਖੰਭੇ ਨੂੰ ਹਟਾ ਕੇ ਨਵਾਂ ਬਿਜਲੀ ਦਾ ਖੰਭਾ ਲਗਾ ਦਿੱਤਾ। ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿਰਫ਼ ਰਾਜਨੀਤੀ ਕਰਨ ਵਿਚ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ, ਜਨਹਿੱਤ ਅਤੇ ਬੁਨਿਆਦੀ ਸਹੂਲਤਾਂ ਲਈ ਲਗਾਤਾਰ ਸੰਘਰਸ਼ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਇਸ ਸੰਘਰਸ਼ ਦੌਰਾਨ ਭਾਜਪਾ ਆਗੂਆਂ ਅਤੇ ਸਥਾਨਕ ਨਿਵਾਸੀਆਂ ਨੇ ਵੀ ਸਰਗਰਮ ਭੂਮਿਕਾ ਨਿਭਾਈ। ਇਸ ਮੌਕੇ ਜਸਪ੍ਰੀਤ ਸਿੰਘ ਨਾਭਾ, ਮਨਿੰਦਰ ਸਿੰਘ ਵਰਮਾ, ਰਣਜੀਤ ਸਿੰਘ ਡਿਫੈਂਸ ਕਾਲੋਨੀ, ਬੋਬੀ ਗੋਇਲ, ਗੁਰਜੋਤ ਸਿੰਘ, ਬਿਪਨਪ੍ਰੀਤ ਸਿੰਘ, ਚਰਨਜੀਤ ਸਿੰਘ, ਲੱਕੀ ਅਟਵਾਲ, ਗੁਰਸੇਵਕ ਸਿੰਘ, ਜਗਮੀਤ ਸਿੰਘ, ਹੈਪੀ, ਭਗਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ ਰਾਮਗੜ੍ਹੀਆ, ਰਣਜੀਤ ਰਾਣਾ ਅਤੇ ਬਲਵਿੰਦਰ ਹਨੀ ਸਮੇਤ ਹੋਰ ਸਾਥੀ ਮੌਜੂਦ ਸਨ।