09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸ਼ਹਿਰ ਦੀ ਸਫ਼ਾਈ ’ਚ ਕੋਈ ਢਿੱਲ ਬਰਦਾਸ਼ਤ ਨਹੀਂ ਹੋਵੇਗੀ- ਮੇਅਰ ਕੁੰਦਨ ਗੋਗੀਆ

Ad Position 21
No active advertisement
ਅਜੀਤ ਡੈਸਕ 03-07-2026
ਪਟਿਆਲਾ, 2 ਜੁਲਾਈ (ਅ.ਸ. ਅਹਲੂਵਾਲੀਆ)-ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਬਣਾਉਣ ਦੇ ਮਕਸਦ ਨਾਲ ਮੇਅਰ ਕੁੰਦਨ ਗੋਗੀਆ ਨੇ ਨਗਰ ਨਿਗਮ ਦੀ ਹੈਲਥ ਸ਼ਾਖਾ ਦੇ ਮੁਖੀ ਅਤੇ ਸੈਨਿਟਰੀ ਵਿਭਾਗ ਦੇ ਸੈਨਿਟਰੀ ਇੰਸਪੈਕਟਰਾਂ, ਕਮਿਊਨਿਟੀ ਫੈਸਿਲੀਟੇਟਰਾਂ ਅਤੇ ਮੋਟੀਵੇਟਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੇਅਰ ਕੁੰਦਨ ਗੋਗੀਆ ਨੇ ਸੈਨਿਟਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰ ਵਾਰਡ ਵਿਚ ਸਫ਼ਾਈ ਪ੍ਰਬੰਧ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਜਿੱਥੇ ਵੀ ਕਿਸੇ ਕਿਸਮ ਦੀ ਕਮੀ ਸਾਹਮਣੇ ਆਵੇ, ਉਸ ਦਾ ਤੁਰੰਤ ਹੱਲ ਕੀਤਾ ਜਾਵੇ। ਜਦੋਂ ਤੱਕ ਲੋਕਾਂ ਦੀ ਭਾਗੀਦਾਰੀ ਨਹੀਂ ਹੋਵੇਗੀ, ਉਦੋਂ ਤੱਕ ਸਫ਼ਾਈ ਮੁਹਿੰਮ ਨੂੰ ਪੂਰੀ ਸਫ਼ਲਤਾ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਉਦੇਸ਼ ਸਿਰਫ਼ ਸਫ਼ਾਈ ਕਰਵਾਉਣਾ ਹੀ ਨਹੀਂ, ਸਗੋਂ ਸ਼ਹਿਰ ਵਾਸੀਆਂ ਵਿਚ ਸਫ਼ਾਈ ਪ੍ਰਤੀ ਸਥਾਈ ਜਾਗਰੂਕਤਾ ਪੈਦਾ ਕਰਨਾ ਵੀ ਹੈ।
Ad Position 22
No active advertisement
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਤਹਿਤ ਪੈਂਡਿੰਗ ਫਾਰਮ ਭਰਨ ਲਈ ਨਗਰ ਨਿਗਮ ’ਚ ਵਿਸ਼ੇਸ਼ ਕੈਂਪ ਅਗਲੀ ਖ਼ਬਰ ਵਾਟਰ ਸਪਲਾਈ ਕਨੈਕਸ਼ਨ, ਡੀਫੇਸਮੈਂਟ ਅਤੇ ਖਾਲੀ ਪਲਾਟਾਂ ’ਚ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼- ਮ...
Ad Position 24