10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸਿੱਖਿਆ ਬੋਰਡ ਦੇ ਨਵੇ ਨਿਦੇਰਸ਼ਾਂ ਨੇ ਮਾਪਿਆਂ ਦੀਆਂ ਮੁਸ਼ਕਿਲਾਂ ਵਧਾਈਆਂ- ਪੀ.ਪੀ.ਐਸ.ਓ.

Ad Position 21
No active advertisement
ਅਜੀਤ ਡੈਸਕ 03-07-2026
ਪਾਤੜਾਂ, 2 ਜੁਲਾਈ (ਜਗਦੀਸ਼ ਸਿੰਘ ਕੰਬੋਜ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਨਿਰਦੇਸ਼ ਮੁਤਾਬਿਕ ਆਗਾਮੀ ਪ੍ਰੀਖਿਆਵਾਂ ’ਚ ਬੈਠਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਲਈ ਡਿਜੀਟਲ ਬਰਥ ਸਰਟੀਫਿਕੇਟ ਪੇਸ਼ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ । ਜਿਸ ਨੂੰ ਜਿਆਦਾਤਰ ਵਿਦਿਆਰਥੀਆਂ ਦੇ ਰੋਟੀ ਰੋਜ਼ੀ ਲਈ ਝੋਨਾ ਲਾਉਣ ਵਾਲੇ ਮਾਪਿਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਨਿਰਦੇਸ਼ ਪੂਰੇ ਕਰਨ ਲਈ ਵੱਡੀ ਮੁਸ਼ਕਿਲ ਵਿੱਚ ਪਾ ਦਿੱਤਾ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਅੱਠਵੀਂ ਜਾਂ ਇਸ ਤੋਂ ਉਪਰ ਕਲਾਸਾਂ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਡਿਜੀਟਲ ਬਰਥ ਸਰਟੀਫਿਕੇਟ ਬਣਾਉਣੇ ਜ਼ਰੂਰੀ ਕਰ ਦਿੱਤੇ ਗਏ ਹਨ ਪਰੰਤੂ ਇੰਨੇ ਘੱਟ ਸਮੇਂ ਵਿਚ ਸਰਟੀਫਿਕੇਟ ਬਣਾਉਣੇ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਸਰਟੀਫਿਕੇਟ ਬਣਾਉਣ ਲਈ ਸੁਵਿਧਾ ਕੇਂਦਰਾਂ ਵਿਚ ਜਾਣਾ ਪਵੇਗਾ। ਸਰਕਾਰ ਦੁਆਰਾ ਨਵੀਆਂ ਸਕੀਮਾਂ ਦਾ ਲਾਭ ਲੈਣ ਲਈ ਪਹਿਲਾਂ ਹੀ ਸੁਵਿਧਾ ਕੇਂਦਰਾਂ ਵਿਚ ਲੰਮੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਦੁਸਰਾ ਮੁੱਖ ਤੌਰ ’ਤੇ ਪੰਜਾਬ ਵਿਚ ਇੰਨੀ ਦਿਨੀ ਝੋਨੇ ਦੀ ਲਵਾਈ ਚੱਲ ਰਹੀ ਹੈ ਅਤੇ ਗਰੀਬ ਪਰਿਵਾਰ ਬੱਚਿਆਂ ਸਮੇਤ ਝੋਨੇ ਦੀ ਲਵਾਈ ਵਿਚ ਰੁੱਝੇ ਹੋਏ ਹਨ। ਛੁੱਟੀਆਂ ਖਤਮ ਹੋਣ ਮਗਰੋਂ ਵੀ ਸਕੂਲਾਂ ਵਿੱਚ ਵਿੱਦਿਆਰਥੀਆਂ ਦੀ ਹਾਜ਼ਰੀ ਪੂਰੀ ਨਹੀਂ ਹੈ ਅਤੇ ਵਧੇਰੇ ਵਿੱਦਿਆਰਥੀ ਮਾਪਿਆਂ ਨਾਲ ਝੋਨਾ ਲਾਉਣ ਜਾ ਰਹੇ ਹਨ। ਇਸ ਲਈ ਸਰਕਾਰ ਸਰਟੀਫਿਕੇਟ ਬਣਾਉਣ ਲਈ ਘੱਟ ਤੋਂ ਘੱਟ ਦੋ ਮਹੀਨੇ ਦਾ ਸਮਾਂ ਨਿਰਧਾਰਤ ਕਰੇ ਤਾਂ ਕਿ ਵਿੱਦਿਆਰਥੀਆਂ ਦੇ ਮਾਪੇ ਰੋਜੀ ਰੋਟੀ ਕਮਾਉਣ ਮਗਰੋਂ ਸੁਵਿਧਾ ਕੇਂਦਰਾਂ ’ਚ ਜਾ ਕੇ ਸਰਟੀਫਿਕੇਟ ਬਣਵਾ ਕੇ ਦੇ ਸਕਣ।
Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਬਣਨ ’ਤੇ ਜੌਲੀ ਜਲਾਲਪੁਰ ਨੂੰ ਸੰਜੀਵ ਸ਼ਰਮਾ ਕਾਲੂ ਨੇ ਦਿੱਤੀ ਵਧਾਈ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਤਹਿਤ ਪੈਂਡਿੰਗ ਫਾਰਮ ਭਰਨ ਲਈ ਨਗਰ ਨਿਗਮ ’ਚ ਵਿਸ਼ੇਸ਼ ਕੈਂਪ
Ad Position 24