05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਮਨਜੀਤ ਸਿੰਘ ਨੇ ਟ੍ਰੈਫਿਕ ਪੁਲਿਸ ਬਨੂੜ ਦੇ ਇੰਚਾਰਜ ਵਜੋਂ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 06-07-2026
ਬਨੂੜ, 5 ਜੁਲਾਈ (ਭੁਪਿੰਦਰ ਸਿੰਘ)-ਪੁਲਿਸ ਵਿਭਾਗ ਵਲੋਂ ਮਨਜੀਤ ਸਿੰਘ ਨੂੰ ਟ੍ਰੈਫਿਕ ਪੁਲਿਸ ਬਨੂੜ ਦਾ ਇੰਚਾਰਜ ਲਾਇਆ ਗਿਆ ਹੈ, ਜਿਨ੍ਹਾਂ ਨੇ ਬਨੂੜ ਟ੍ਰੈਫਿਕ ਇੰਚਾਰਜ਼ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਪਰੰਤ ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਸਬ ਇੰਸਪੈਕਟਰ ਦਾ ਫਿਲੌਰ ਪੁਲਿਸ ਅਕੈਡਮੀ ਵਿਚ ਕੋਰਸ ਕਰਕੇ ਆਏ ਹਨ। ਉਨ੍ਹਾਂ ਨੇ ਟ੍ਰੈਫਿਕ ਪੁਲਿਸ ਇੰਚਾਰਜ ਵਜੋਂ ਬਨੂੜ ਵਿਖੇ ਨਿਯੁਕਤ ਕਰਨ ’ਤੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਕੁਮਾਰ ਸ਼ਰਮਾ, ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਨਾਬਾਲਗ ਬੱਚਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਕਿਸੇ ਵੀ ਕਿਸਮ ਦਾ ਟੂ ਵੀਲਰ ਤੇ ਫੋਰ ਵੀਲਰ ਵਾਹਨ ਨਾ ਚਲਾਏ। 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੌਰਾਨੇ ਚੈਕਿੰਗ ਜੇਕਰ ਵਹੀਕਲ੍ਹ ਚਲਾਉਂਦੇ ਫੜੇ ਜਾਂਦੇ ਹਨ ਤਾਂ ਵਹੀਕਲ ਦੇ ਮਾਲਕ ਨੂੰ ਜੁਰਮਾਨਾ ਜਾਂ ਸਜ਼ਾ ਹੋ ਸਕਦੀ ਹੈ। ਉਨ੍ਹਾਂ ਨੇ ਇਲਾਕੇ ਦੇ ਵਸਨੀਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਤਕੀਦ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਾਹਨ ਚਾਲਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਏ. ਐਸ. ਆਈ. ਰਣਧੀਰ ਸਿੰਘ, ਸਰਨਜੀਤ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਵਿਚ ਨਜ਼ਰਬੰਦ ਰੱਖਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ-ਬੀਬੀ ਜਸਮੀ... ਅਗਲੀ ਖ਼ਬਰ ਵਿਧਾਇਕ ਕੋਹਲੀ ਵਲੋਂ 1 ਕਰੋੜ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ
Ad Position 24
No active advertisement