05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸਰਕਾਰ ਪਿੰਡਾਂ ਦੇ ਮਸਲਿਆਂ ਨੂੰ ਉਲਝਾਉਣ ਦੀ ਬਜਾਏ ਸੁਲਝਾਉਣ ਦਾ ਯਤਨ ਕਰੇ-ਬੂਟਾ ਸਿੰਘ ਸ਼ਾਦੀਪੁਰ

Ad Position 21
No active advertisement
ਅਜੀਤ ਡੈਸਕ 10-07-2026


ਸਨੌਰ, 9 ਜੁਲਾਈ (ਮੋਹਣ ਸਿੰਘ ਭੱਟੀ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਇਕ ਹੰਗਾਮੀ ਮੀਟਿੰਗ ਪਿੰਡ ਸ਼ਾਦੀਪੁਰ ਖੁੱਡਾ ਵਿਖੇ ਭੁਪਿੰਦਰ ਸਿੰਘ ਸ਼ੰਕਰਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇਬੰਦੀ ਦੇ ਕੌਮੀ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬੂਟਾ ਸਿੰਘ ਸ਼ਾਦੀਪੁਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਪਿੰਡ ਵਿਚ ਚੱਲ ਰਹੇ ਛੱਪੜ ਦੇ ਵਿਵਾਦ ਨੂੰ ਲੈ ਕੇ ਬੂਟਾ ਸਿੰਘ ਸ਼ਾਦੀਪੁਰ ਨੇ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਨੂੰ ਸਖ਼ਤ ਲਹਿਜ਼ੇ ਵਿਚ ਤਾੜਨਾ ਕਰਦਿਆਂ ਕਿਹਾ ਕਿ ਸਰਕਾਰ ਪਿੰਡਾਂ ਦੇ ਮਸਲਿਆਂ ਨੂੰ ਉਲਝਾਉਣ ਦੀ ਬਜਾਏ ਸੁਲਝਾਉਣ ਦਾ ਯਤਨ ਕਰੇ। ਇਕੱਠ ਨੂੰ ਸੰਬੋਧਨ ਕਰਦਿਆਂ ਪੀੜਤ ਕਿਸਾਨ ਸੰਸਾਰ ਸਿੰਘ ਤੇ ਲੱਖਾ ਸਿੰਘ ਨੇ ਦੱਸਿਆ ਕਿ ਜਿਸ ਸ਼ਾਮਲਾਟ ਜ਼ਮੀਨ ’ਤੇ ਬੀਤੇ ਦਿਨ ਪ੍ਰਸ਼ਾਸਨ ਤੇ ਪੰਚਾਇਤ ਵਲੋਂ ਛੱਪੜ ਪੁੱਟਣ ਦੀ ਕੋਸ਼ਿਸ਼ ਕੀਤੀ ਗਈ, ਉਹ 5 ਕਨਾਲ 9 ਮਰਲੇ ਜ਼ਮੀਨ ਉਨ੍ਹਾਂ ਨੇ ਨਿਯਮਾਂ ਅਨੁਸਾਰ ਸਰਕਾਰੀ ਬੋਲੀ (ਪਟੇ) ’ਤੇ ਲਈ ਹੋਈ ਹੈ, ਜਿਸ ਦੀਆਂ ਰਸੀਦਾਂ ਵੀ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਵਲੋਂ ਸਰਕਾਰ ਦਾ ਸਿਆਸੀ ਦਬਾਅ ਦਿਖਾ ਕੇ ਪਿੰਡ ਵਿਚ ਪਹਿਲਾਂ ਤੋਂ ਬਣੇ ਪੁਰਾਣੇ ਬੰਦ ਪਏ ਛੱਪੜ ਦੀ ਸਫ਼ਾਈ ਕਰਵਾਉਣ ਦੀ ਬਜਾਏ, ਜਾਣ-ਬੁੱਝ ਕੇ ਇਸ ਪਟੇ ਵਾਲੀ ਜ਼ਮੀਨ ’ਚ ਨਵਾਂ ਛੱਪੜ ਪੁੱਟਣ ਦੀ ਗ਼ਲਤ ਯੋਜਨਾ ਉਲੀਕੀ ਗਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਦੇ ਸਰਪੰਚ ਵਲੋਂ ਜੇ. ਸੀ. ਬੀ. ਮਸ਼ੀਨ ਲਿਆ ਕੇ ਖੇਤ ਵਿਚ ਖੜ੍ਹੀ ਹਰੀ-ਭਰੀ ਫ਼ਸਲ ਦੇ ਅੰਦਰ ਜ਼ਬਰਦਸਤੀ ਛੱਪੜ ਪੁੱਟਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਨਗਰ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਟੀਮ ਵਲੋਂ ਮੌਕੇ ’ਤੇ ਡਟਵਾਂ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਭਾਰੀ ਰੋਸ ਤੇ ਤਿੱਖੇ ਵਿਰੋਧ ਅੱਗੇ ਝੁਕਦਿਆਂ ਅਖੀਰ ਜੇ. ਸੀ. ਬੀ. ਮਸ਼ੀਨ ਨੂੰ ਬਿਨਾਂ ਕੰਮ ਕੀਤੇ ਹੀ ਵਾਪਸ ਮੁੜਨਾ ਪਿਆ। ਕਿਸਾਨਾਂ ਨੇ ਮੰਗ ਕੀਤੀ ਕਿ ਪਹਿਲਾਂ ਤੋਂ ਮੌਜੂਦ ਪੁਰਾਣੇ ਛੱਪੜ ਦੀ ਹੀ ਸਫ਼ਾਈ ਕਰਵਾਈ ਜਾਵੇ। ਜੇਕਰ ਪੰਚਾਇਤ ਨਵੀਂ ਜਗ੍ਹਾ ’ਤੇ ਹੀ ਛੱਪੜ ਪੁੱਟਣਾ ਚਾਹੁੰਦੀ ਹੈ ਤਾਂ ਪੀੜਤ ਕਿਸਾਨ ਵਲੋਂ ਪਹਿਲਾਂ ਹੀ ਡੀ.ਡੀ.ਪੀ.ਓ. ਦਫ਼ਤਰ ਵਿਖੇ ਜ਼ਮੀਨ ਦੀ ਨਿਸ਼ਾਨਦੇਹੀ ਲਈ ਦਿੱਤੀ ਹੋਈ ਦਰਖਾਸਤ ’ਤੇ ਅਮਲ ਕੀਤਾ ਜਾਵੇ। ਪ੍ਰਸ਼ਾਸਨ ਵਲੋਂ ਪਹਿਲਾਂ ਜ਼ਮੀਨ ਦੀ ਬਕਾਇਦਾ ਨਿਸ਼ਾਨਦੇਹੀ ਕਰਵਾਈ ਜਾਵੇ ਤੇ ਜੇਕਰ ਨਿਸ਼ਾਨਦੇਹੀ ਤੋਂ ਬਾਅਦ ਉਹ ਜਗ੍ਹਾ ਉਨ੍ਹਾਂ ਦੀ ਬੋਲੀ ਵਾਲੀ ਜ਼ਮੀਨ ਤੋਂ ਬਾਹਰ ਆਉਂਦੀ ਹੈ, ਤਾਂ ਪੰਚਾਇਤ ਉੱਥੇ ਛੱਪੜ ਪੁੱਟ ਲਵੇ, ਕਿਸਾਨਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਮੀਟਿੰਗ ’ਚ ਕੌਮੀ ਪ੍ਰੈੱਸ ਸਕੱਤਰ ਹਰਬੰਸ ਸਿੰਘ ਦਦਹੇੜਾ, ਲੱਖਾ ਸਿੰਘ ਸੰਧੂ, ਸੰਸਾਰ ਸਿੰਘ ਸੰਧੂ, ਹਰਵਿੰਦਰ ਸਿੰਘ ਸੰਧੂ, ਮਾਨ ਸੰਧੂ, ਕੁਲਵਿੰਦਰ ਸਿੰਘ ਬਾਬਾ ਮੁਹੱਬਤਪੁਰ, ਕਿਰਪਾਲ ਸਿੰਘ ਸਨੌਰ, ਸਿਮਰ ਖ਼ਾਸਿਆਂ, ਗੁਰਦੀਪ ਸਿੰਘ ਗਗਰੌਲੀ, ਜਰਨੈਲ ਸਿੰਘ, ਭਗਵੰਤ ਸਿੰਘ ਗੁਰਾਇਆ, ਰਸ਼ਪਾਲ ਸਿੰਘ, ਗੁਰਪ੍ਰੀਤ ਸਿੰਘ ਸ਼ਾਦੀਪੁਰ, ਮਨਦੀਪ ਸਿੰਘ ਸ਼ਾਦੀਪੁਰ, ਪਰਮਿੰਦਰ ਸਿੰਘ, ਤਰਸੇਮ ਧੀਮਾਨ, ਨਿਰਵੈਰ ਗਨੌਰ, ਮਨਦੀਪ ਸਿੰਘ ਰਾਣਾ, ਭੁਪਿੰਦਰ ਸਿੰਘ ਸ਼ਾਦੀਪੁਰ, ਗੁਰਮੀਤ ਸਿੰਘ ਕਟਹੇੜੀ, ਝਿਰਮਲ ਸਿੰਘ ਸ਼ਾਦੀਪੁਰ, ਅਮਰਜੀਤ ਸਿੰਘ ਰੰਧਾਵਾ, ਕਾਲਾ ਪਪਰਾਲਾ, ਜਸ ਰਾਜਪੁਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ ਨਾਲ ਮੁਲਾਕਾਤ ਕਰਕੇ ਨਛੱਤਰ ਸਿੰਘ ਅਰਾਈਂਮਾਜਰਾ ਨੇ ਹਲਕੇ ਅੰਦਰ ਪਾਰਟੀ ਦੀਆਂ ਸਰਗਰਮੀਆਂ ਸੰਬੰਧੀ ਦਿੱਤੀ ਜਾਣਕ... ਅਗਲੀ ਖ਼ਬਰ ਸ਼ਹਿਰ ’ਚ ਸੁਰੱਖਿਆ ਲਈ ਲਗਾਏ ਕੈਮਰਿਆਂ ਦਾ ਨਾ ਚੱਲਣਾ ਚਿੰਤਾ ਦਾ ਵਿਸ਼ਾ
Ad Position 24
No active advertisement