03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬਿਨਾਂ ਕਿਸੇ ਲਾਲਚ ਦੇ ਦਿਨ-ਰਾਤ ਮਿਹਨਤ ਕਰਨ ਵਾਲੇ ਜੁਝਾਰੂ ਵਰਕਰ ਹੀ ਪਾਰਟੀ ਦੀ ਅਸਲ ਰੀੜ੍ਹ ਦੀ ਹੱਡੀ-ਚੇਅਰਮੈਨ ਜੱਸੀ ਸੋਹੀਆਂ ਵਾਲਾ

Ad Position 21
No active advertisement
ਅਜੀਤ ਡੈਸਕ 11-07-2026
ਨਾਭਾ, 10 ਜੁਲਾਈ (ਵਰਿੰਦਰ ਵਰਮਾ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕਰਦਿਆਂ ਹਲਕੇ ਅੰਦਰ ਜਥੇਬੰਦਕ ਢਾਂਚੇ ਨੂੰ ਬੂਥ ਪੱਧਰ ਤੋਂ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਲੜੀ ਤਹਿਤ ਹਲਕੇ ਦੇ ਨੌਜਵਾਨ ਆਗੂ ਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵਲੋਂ ਹਲਕੇ ਦੇ ਉਨ੍ਹਾਂ ਜੁਝਾਰੂ ਤੇ ਮਿਹਨਤੀ ਆਗੂਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਉੱਚ ਪੱਧਰੀ ਬੈਠਕ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਸੰਬੰਧੀ ਬੜੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਮੁੱਖ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਚੋਣਾਂ ਜਿੱਤਣ ਲਈ ਬੂਥ ਪੱਧਰ ‘ਤੇ ਪਾਰਟੀ ਦੇ ਅਧਾਰ ਨੂੰ ਕਿਵੇਂ ਹੋਰ ਵਧੇਰੇ ਮਜ਼ਬੂਤ ਤੇ ਸਰਗਰਮ ਕੀਤਾ ਜਾਵੇ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਹਰੇਕ ਬੂਥ ਦੇ ਸਮੀਕਰਨਾਂ ਅਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਬਾਰੇ ਵਿਸਥਾਰਪੂਰਵਕ ਰਿਪੋਰਟ ਲਈ ਤੇ ਆਗੂਆਂ ਦੇ ਕੀਮਤੀ ਸੁਝਾਅ ਸੁਣੇ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਰਵਾਇਤੀ ਸਿਆਸੀ ਪਾਰਟੀ ਵਾਂਗ ਪੈਸੇ ਜਾਂ ਬਾਹੂਬਲ ਦੇ ਸਿਰ ‘ਤੇ ਨਹੀਂ, ਬਲਕਿ ਆਪਣੇ ਨਿਡਰ ਤੇ ਜੁਝਾਰੂ ਵਰਕਰਾਂ ਦੇ ਦਮ ‘ਤੇ ਚੱਲਦੀ ਹੈ। ਇਸ ਮੌਕੇ ਸੁੱਖ ਘੁੰਮਣ ਚਾਸਵਾਲ, ਇੰਪਰੂਵਮੈਂਟ ਟਰੱਸਟ ਦੇ ਮੈਂਬਰ ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ, ਸੁਖਜੀਤ ਸਿੰਘ ਹਾਂਸ, ਲਾਲੀ ਫਤਿਹਪੁਰ, ਜਤਿੰਦਰ ਸਿੰਘ ਕਕਰਾਲਾ, ਧੀਰਜ ਠਾਕੁਰ, ਦਵਿੰਦਰ ਸਿੰਘ ਥੂਹੀ, ਸਰਪੰਚ ਹਰਿੰਦਰ ਸਿੰਘ ਭੜੀ ਪਨੈਚਾਂ, ਦਵਿੰਦਰ ਸਿੰਘ ਬਿਸ਼ਨਗੜ੍ਹ, ਗੁਰਜੀਤ ਸਿੰਘ ਕੋਟ ਕਲਾਂ, ਭੁਪਿੰਦਰ ਸਿੰਘ ਹੈਪੀ, ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਰਣਜੀਤਗੜ੍ਹ, ਪਰਮਿੰਦਰ ਸਿੰਘ ਭੰਗੂ, ਸੁਖਚੈਨ ਸਿੰਘ ਕੁਲਾਰਾ, ਖੁਸ਼ਵਿੰਦਰ ਸ਼ਰਮਾ, ਸਰਪੰਚ ਸਤਵੰਤ ਸਿੰਘ ਲਾਡੀ, ਹਨੀ ਪਹਾੜਪੁਰ, ਜਸਕਰਨਵੀਰ ਸਿੰਘ ਤੇਜੇ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਿੰਘ ਭੱਟੀਆ ਵਲੋਂ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨਾਲ ਮੁਲਾਕਾਤ ਅਗਲੀ ਖ਼ਬਰ ਬਰਸਾਤੀ ਪਾਣੀ ਦੀ ਨਿਕਾਸੀ ਤੇ ਸੀਵਰੇਜ ਸਾਫ਼ ਰੱਖਣ ਲਈ ਵਿਸ਼ੇਸ਼ ਮੁਹਿੰਮ-ਮੇਅਰ, ਕਮਿਸ਼ਨਰ
Ad Position 24
No active advertisement