ਰਾਜਪੁਰਾ, 26 ਜੁਲਾਈ (ਜੀ.ਪੀ. ਸਿੰਘ)-ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਵਲੋਂ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ’ਚ 19 ਤੋਂ 22 ਤੱਕ 4 ਵਾਰਡਾਂ ਦੇ ਮੁੱਖ ਕਾਂਗਰਸੀ ਆਗੂਆਂ ਨਾਲ ਬੈਠਕ ਕੀਤੀ ਗਈ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੇ ਸਮੇਂ ਰਾਜਪੁਰਾ ਹਲਕੇ ਤੇ ਸ਼ਹਿਰ ਨੂੰ ਕੇਂਦਰ ਵਿਚ ਭਾਜਪਾ ਸਰਕਾਰ ਦੇ ਹੁੰਦਿਆਂ 3 ਕੌਮੀ ਪੁਰਸਕਾਰ ਮਿਲੇ। ਇਹ ਕੋਈ ਛੋਟੀ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਦੀ ਨਗਰ ਕੌਂਸਲ ਨੂੰ ਸਾਫ਼ ਸਫ਼ਾਈ ਤੇ ਹੋਰ ਪ੍ਰਬੰਧਨ ਲਈ ਉੱਤਰੀ ਭਾਰਤ ’ਚ ਪਹਿਲਾ ਸਥਾਨ ਮਿਲਿਆ ਤੇ ਭਾਰਤ ਦੇ ਰਾਸ਼ਟਰਪਤੀ ਨੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਨੂੰ ਪੁਰਸਕਾਰ ਦਿੱਤਾ, ਜਿਹੜਾ ਕਿ ਮੌਜੂਦਾ ‘ਆਪ’ ਸਰਕਾਰ ਸਮੇਂ ਖਿਸਕ ਕੇ 566 ਨੰਬਰ ’ਤੇ ਪੁੱਜ ਗਿਆ ਹੈ। ਦੂਜਾ ਹਲਕਾ ਰਾਜਪੁਰਾ ਦੀ ਬਲਾਕ ਸੰਮਤੀ ਨੂੰ ਤਹਿਸੀਲ ਪੱਧਰ ’ਤੇ ਵਿਕਾਸ ਕਰਵਾਉਣ ਲਈ ਸਾਰੇ ਦੇਸ਼ ਵਿਚੋਂ ਪਹਿਲਾ ਸਥਾਨ ਕੇਂਦਰ ਸਰਕਾਰ ਨੇ ਦਿੱਤਾ ਤੇ 25 ਲੱਖ ਰੁਪਏ ਦਾ ਪੁਰਸਕਾਰ ਮਿਲਿਆ। ਇਸੇ ਤਰ੍ਹਾਂ ਰਾਜਪੁਰਾ ਦੇ ਸਿਵਲ ਹਸਪਤਾਲ ਨੂੰ ਦੇਸ਼ ਭਰ ਵਿਚੋਂ ਪਹਿਲਾ ਸਥਾਨ ਮਿਲਣ ’ਤੇ ਲਗਾਤਾਰ 10 ਲੱਖ ਰੁਪਏ ਦੇ ਪੁਰਸਕਾਰ ਦਿੱਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਹੁਣ ਹਲਕੇ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਰੋਜ਼ਾਨਾ ਕਤਲੋਗਾਰਤ ਹੋ ਰਹੀ ਹੈ ਤੇ ਸ਼ਰੇਆਮ ਲੋਕ ਕਤਲ ਕਰਕੇ ਫ਼ਰਾਰ ਹੋ ਜਾਂਦੇ ਹਨ ਤੇ ਪੁਲਿਸ ਦੇਖਦੀ ਰਹਿ ਜਾਂਦੀ ਹੈ।ਉਨ੍ਹਾਂ ਵਾਰਡ ਵਾਸੀਆਂ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਹੁਣੇ ਤੋਂ 2027 ਦੀਆਂ ਚੋਣਾਂ ਲਈ ਆਪਣੇ ਵਰਕਰਾਂ ਨੂੰ ਲਾਮਬੰਦ ਕਰਕੇ ਤਿਆਰੀਆਂ ਸ਼ੁਰੂ ਕਰ ਦਿਓ ਤਾਂ ਕਿ ਸੂਬੇ ਵਿਚੋਂ ‘ਆਪ’ ਸਰਕਾਰ ਦੀ ਭੋਗ ਪੁਆਇਆ ਜਾ ਸਕੇ। ਇਸ ਮੌਕੇ ਬਲਦੇਵ ਸਿੰਘ ਗੱਦੋਮਾਜਰਾ, ਜਸਵਿੰਦਰ ਕੌਰ ਪਿੰਕੀ, ਕੌਂਸਲਰ ਦਵਿੰਦਰ ਸਿੰਘ ਧਮੌਲੀ, ਨਸੀਮ ਖਾਨ, ਅਜਾਇਬ ਸਿੰਘ, ਕੌਂਸਲਰ ਮਨਦੀਪ ਸਿੰਘ ਡਿੰਪੀ, ਬਲਜੀਤ ਸਿੰਘ, ਸ਼ੇਰ ਸਿੰਘ ਇਸਲਾਮਪੁਰ, ਦਲਬੀਰ ਸਿੰਘ ਟਿਵਾਣਾ, ਸ਼ੇਰ ਸਿੰਘ, ਸੰਨੀ ਕੁਮਾਰ, ਦੇਸ ਰਾਜ, ਕੁਲਬੀਰ ਸਿੰਘ, ਟਿੰਕੂ ਕੁਮਾਰ, ਹਰਬੰਸ ਕੌਰ, ਅਮਰਜੀਤ ਕੌਰ, ਰਮਾ ਸ਼ਰਮਾ ਸਮੇਤ ਹੋਰ ਆਗੂ ਮੋਜੂਦ ਸਨ।