26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਖੰਡ ਦੇ ਭਾਅ ਨੇ ਤਿਉਹਾਰ ਕੀਤੇ ਫਿੱਕੇ-ਵਪਾਰੀਆਂ ਦੀ ਟੇਕ ਗੰਨੇ ਦੀ ਆਉਂਦੀ ਕਟਾਈ ’ਤੇ

ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)- ਸੂਬੇ ’ਚ ਤੀਆਂ, ਰੱਖੜੀਆਂ ਵਰਗੇ ਤਿਉਹਾਰਾਂ ਤੋਂ ਐਨ ਪਹਿਲਾਂ ਖੰਡ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਦੇ ਤਿਉਹਾਰ ਫਿਕੇ ਕਰ ਦਿੱਤੇ ਹਨ। ਲੰਘੇ ਕੁਝ ਹਫਤਿਆਂ ਵਿਚ ਖੰਡ ਦੇ ਭਾਅ ਵਿਚ ਤੇਜੀ ਨਾਲ ਆਏ ਉਛਾਲ ਕਾਰਨ ਖੰਡ ਦੀ ਪ੍ਰਚੂਨ ਕੀਮਤ ਵੀ 65 ਤੋਂ 70 ਰੁਪਏ ਕਿੱਲੋ ਤੱਕ ਪਹੁੰਚ ਗਈ ਸੀ।

Ad Position 21
No active advertisement
ਅਜੀਤ ਡੈਸਕ 27-08-2026
ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)- ਸੂਬੇ ’ਚ ਤੀਆਂ, ਰੱਖੜੀਆਂ ਵਰਗੇ ਤਿਉਹਾਰਾਂ ਤੋਂ ਐਨ ਪਹਿਲਾਂ ਖੰਡ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਦੇ ਤਿਉਹਾਰ ਫਿਕੇ ਕਰ ਦਿੱਤੇ ਹਨ। ਲੰਘੇ ਕੁਝ ਹਫਤਿਆਂ ਵਿਚ ਖੰਡ ਦੇ ਭਾਅ ਵਿਚ ਤੇਜੀ ਨਾਲ ਆਏ ਉਛਾਲ ਕਾਰਨ ਖੰਡ ਦੀ ਪ੍ਰਚੂਨ ਕੀਮਤ ਵੀ 65 ਤੋਂ 70 ਰੁਪਏ ਕਿੱਲੋ ਤੱਕ ਪਹੁੰਚ ਗਈ ਸੀ। ਸੂਬਾ ਸਰਕਾਰ ਵਲੋਂ ਬੇਸ਼ੱਕ ਸੂਬੇ ਵਿਚ ਖੰਡ ਦੀ ਕਮੀ ਨਾ ਹੋਣਾ ਅਤੇ ਲੋੜ ਅਨੁਸਾਰ ਸਟਾਕ ਮੌਜੂਦ ਹੋਣ ਦੀ ਗੱਲ ਕੀਤੀ ਗਈ ਹੈ ਅਤੇ ਮਿੱਲਾਂ ਅਤੇ ਵਪਾਰੀਆਂ ਕੋਲ ਮੌਜੂਦਾ ਸਟਾਕ ਦੀ ਜਾਂਚ ਅਤੇ ਨਿਗਰਾਨੀ ਤੇਜ ਕਰਨ ਦੇ ਨਾਲ ਨਾਲ ਖੰਡ ਦੀ ਜਮ੍ਹਾਂਖੋਰੀ ਕਰਨ ਵਾਲੇ ਸਖਤ ਕਾਰਵਾਈ ਦੀ ਗੱਲ ਆਖੀ ਹੈ। ਪ੍ਰੰਤੂ ਫਿਰ ਵੀ ਖੰਡ ਦੀ ਵਧੀ ਕੀਮਤ ਕਾਰਨ ਆਉਣ ਵਾਲੇ ਮਹੀਨਿਆਂ ਵਿਚਲੇ ਪ੍ਰਮੁੱਖ ਤਿਉਹਾਰ ਜਿਵੇਂ ਕਿ ਕਰਵਾਚੌਥ, ਦੁਸ਼ਹਿਰਾ, ਦੀਵਾਲੀ, ਨਵਾਂ ਸਾਲ ਵੀ ਇਸ ਸਾਲ ਮਹਿੰਗੇ ਹੁੰਦੇ ਜਾਪਦੇ ਹਨ। ਹਲਵਾਈਆਂ, ਮਿੱਲਾਂ, ਵਪਾਰੀਆਂ ਵਲੋਂ ਅਕਤੂਬਰ ਵਿਚ ਸ਼ੁਰੂ ਹੋਣ ਵਾਲੀ ਗੰਨੇ ਦੀ ਕਟਾਈ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ ਸ਼ਾਇਦ ਨਵੀਂ ਫਸਲ ਦੇ ਆਉਣ ਨਾਲ ਖੰਡ ਦੀ ਸਪਲਾਈ ਵੱਧ ਜਾਵੇ ਅਤੇ ਸੂਬੇ ’ਚ ਚੜ੍ਹੇ ਖੰਡ ਦੇ ਭਾਅ ਹੇਠਾਂ ਆ ਸਕਣ। ਪਰ ਦੂਜੇ ਪਾਸੇ ਲੰਘੇ ਸਾਲਾਂ ਨਾਲੋਂ ਸੂਬੇ ਭਰ ਵਿਚ ਗੰਨੇ ਦਾ ਰਕਬਾ 36 ਹਜਾਰ ਹੈਕਟੇਅਰ ਘਟਣ ਨਾਲ ਖੰਡ ਵਪਾਰੀਆਂ ਦੇ ਇਹ ਸੁਪਨੇ ਸਾਕਾਰ ਹੁੰਦੇ ਨਜ਼ਰ ਨਹੀਂ ਆਉਂਦੇ। 2020-21 ਵਿਚ ਗੰਨੇ ਦਾ ਰਕਬਾ 2.84 ਲੱਖ ਹੈਕਟੇਅਰ ਤੋਂ ਘੱਟ ਕੇ 2025-26 ਵਿਚ 2.48 ਹੈਕਟੇਅਰ ਰਹਿ ਗਿਆ। ਜਿਸ ਨਾਲ ਗੰਨੇ ਦੀ ਪੈਦਾਵਾਰ ਵਿਚ 5 ਲੱਖ ਟਨ ਦਾ ਘਾਟਾ ਦੇਖਣ ਨੂੰ ਮਿਲਿਆ ਹੈ। ਜੇਕਰ ਆਉਣ ਵਾਲੇ ਸਾਲਾਂ ਵਿਚ ਗੰਨੇ ਦੀ ਪੈਦਾਵਾਰ ਇਵੇਂ ਹੀ ਘੱਟਦੀ ਰਹੀ ਤਾਂ ਖੰਡ ਦੀਆਂ ਕੀਮਤਾਂ ਉਤਾਹ ਨੂੰ ਜਾਣ ਖਦਸ਼ਾ ਬਣਿਆ ਰਹੇਗਾ ਜਿਸ ਨਾਲ ਹਰ ਵਰਗ ਪ੍ਰਭਾਵਿਤ ਹੋਵੇਗਾ। ਜੇਕਰ ਇਹੀ ਰੁਝਾਨ ਜਾਰੀ ਰਹੇ ਤਾਂ ਖੰਡ ਮਿੱਲਾਂ ਦੀ ਲੋੜੀਂਦਾ ਗੰਨਾ ਮਿਲਣਾ ਅਤੇ ਭਵਿੱਖ ਵਿਚ ਖੰਡ ਦੀ ਸਪਲਾਈ ਨੂੰ ਇਕਸਾਰ ਰੱਖਣਾ ਮੁਸ਼ਕਿਲ ਹੋ ਸਕਦਾ ਹੈ। ਕੇਂਦਰ ਵਲੋਂ ਬੇਸ਼ੱਕ ਖੰਡ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ 10 ਲੱਖ ਟਨ ਕੱਚੀ ਖੰਡ ਦੀ ਡਿਊਟੀ ਫ੍ਰੀ ਬਰਾਮਦ ਨੂੰ ਮਨਜੂਰੀ ਦਿੱਤੀ ਹੈ ਅਤੇ ਜਿਸ ਨਾਲ ਖੰਡ ਦੇ 67 ਰੁਪਏ ਤੱਕ ਪਹੁੰਚੇ ਐਕਸ ਮਿੱਲ ਭਾਅ ਘਟ ਕੇ 55 ਰੁਪਏ ਤੱਕ ਆਉਣ ਦੀ ਗੱਲ ਆਖੀ ਜਾ ਰਹੀ ਹੈ ਪ੍ਰੰਤੂ ਇਸ ਦਾ ਪੂਰਾ ਲਾਭ ਹਾਲੇ ਆਮ ਲੋਕਾਂ ਜਾਂ ਪ੍ਰਚੂਨ ਖਪਤਕਾਰਾਂ ਤੱਕ ਨਹੀਂ ਪਹੁੰਚਿਆ।
Ad Position 22
No active advertisement
ਪਿਛਲੀ ਖ਼ਬਰ ਕੰਬਾਇਨ ਵੈਲਫੇਅਰ ਸੁਸਾਇਟੀ ਉਪਲੀ ਵਲੋਂ ਮੈਡੀਕਲ ਕੈਂਪ ਅਗਲੀ ਖ਼ਬਰ ਦਿੜ੍ਹਬਾ ਵਿਖੇ ਨਸ਼ਿਆਂ ਖ਼ਿਲਾਫ਼ ਪੁਲਿਸ ਨੇ ਸ਼ੱਕੀ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ
Ad Position 24