ਕੰਬਾਇਨ ਵੈਲਫੇਅਰ ਸੁਸਾਇਟੀ ਉਪਲੀ ਵਲੋਂ ਮੈਡੀਕਲ ਕੈਂਪ
ਭੁੱਨਰਹੇੜੀ, 26 ਅਗਸਤ (ਧਨਵੰਤ ਸਿੰਘ)- ਕੰਬਾਇਨ ਵੈਲਫੇਅਰ ਸੁਸਾਇਟੀ ਉਪਲੀ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਇਲੈਕਟ੍ਰੋਥੈਰੇਪੀ, ਅੱਖਾਂ ਦਾ ਚੈੱਕਅੱਪ ਅਤੇ ਖੂਨਦਾਨ ਦੀ ਸੇਵਾ ਕੀਤੀ ਗਈ ।
ਭੁੱਨਰਹੇੜੀ, 26 ਅਗਸਤ (ਧਨਵੰਤ ਸਿੰਘ)- ਕੰਬਾਇਨ ਵੈਲਫੇਅਰ ਸੁਸਾਇਟੀ ਉਪਲੀ ਵਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਇਲੈਕਟ੍ਰੋਥੈਰੇਪੀ, ਅੱਖਾਂ ਦਾ ਚੈੱਕਅੱਪ ਅਤੇ ਖੂਨਦਾਨ ਦੀ ਸੇਵਾ ਕੀਤੀ ਗਈ । ਇਸ ਮੌਕੇ ਮਰੀਜ਼ਾਂ ਦੀ ਸਿਹਤ ਦੀ ਜਾਂਚ ਕਰਨ ਤੋਂ ਇਲਾਵਾ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਕੰਬਾਇਨ ਵੈਲਫੇਅਰ ਦੇ ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਵਿਅਕਤੀ ਲਈ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਲੋਕ ਰੋਜ਼ਾਨਾ ਜੀਵਨ ਦੀਆਂ ਰੁਝੇਵਿਆਂ ਵਿਚ ਇੰਨੇ ਵਿਅਸਤ ਰਹਿੰਦੇ ਹਨ ਕਿ ਆਪਣੀ ਸਿਹਤ ਵੱਲ ਲੋੜੀਂਦਾ ਧਿਆਨ ਨਹੀਂ ਦੇ ਪਾਉਂਦੇ। ਸਿਹਤ ਦੀ ਨਿਯਮਤ ਜਾਂਚ ਨਾ ਕਰਵਾਉਣ ਕਾਰਨ ਕਈ ਬਿਮਾਰੀਆਂ ਦਾ ਸਮੇਂ ਸਿਰ ਪਤਾ ਨਹੀਂ ਲੱਗਦਾ ਅਤੇ ਬਾਅਦ ਵਿਚ ਇਹ ਗੰਭੀਰ ਰੂਪ ਧਾਰ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਖਾਸ ਕਰਕੇ ਪੇਂਡੂ ਖੇਤਰਾਂ ਵਿਚ ਵਧੇਰੇ ਦੇਖਣ ਨੂੰ ਮਿਲਦੀ ਹੈ, ਜਿੱਥੇ ਲੋਕ ਕਈ ਵਾਰ ਬਿਮਾਰੀ ਦੇ ਮੁੱਢਲੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਸੰਬੰਧੀ ਕਿਸੇ ਵੀ ਸਮੱਸਿਆ ਨੂੰ ਹਲਕੇ ਵਿਚ ਨਾ ਲੈਣ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ। ਗੁਰਜੀਤ ਸਿੰਘ ਉਪਲੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਸਾਲ ਵਿਚ ਘੱਟੋ-ਘੱਟ ਇਕ ਵਾਰ ਆਪਣੀ ਸਰੀਰਕ ਜਾਂਚ ਅਤੇ ਜ਼ਰੂਰੀ ਮੈਡੀਕਲ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੈਡੀਕਲ ਕੈਂਪ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੈਡੀਕਲ ਮੌਕੇ ਡਾਕਟਰ ਸੀਮਾ, ਗੁਰਜੀਤ ਸਿੰਘ ਉਪਲੀ, ਡਾ. ਪਵਨ ਸ਼ਰਮਾ, ਜੋਧ ਸਿੰਘ ਬਾਜਵਾ, ਤਰਨ ਕੁਮਾਰ ਸ਼ਰਮਾ, ਸੱਜਣ ਸਿੰਘ ਗਿੱਲ, ਅੰਗਰੇਜ਼ ਪੁਰੇਵਾਲ, ਮਨਜਿੰਦਰ ਸਿੰਘ ਗਿੱਲ, ਸੱਜਣ ਸਿੰਘ ਸਰਪੰਚ, ਲੱਭੀ ਗਿੱਲ ਅਤੇ ਹਰਦੀਪ ਸਿੰਘ ਸਨੌਰ ਮਿਸ਼ਨ ਹਰਿਆਣੀ ਸਮੇਤ ਹੋਰ ਪਤਵੰਤੇ ਅਤੇ ਸੁਸਾਇਟੀ ਦੇ ਮੈਂਬਰ ਮੌਜੂਦ ਸਨ। ਕੈਂਪ ਦੌਰਾਨ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਅੱਖਾਂ ਦੀ ਜਾਂਚ, ਇਲੈਕਟ੍ਰੋਥੈਰੇਪੀ ਅਤੇ ਹੋਰ ਸਿਹਤ ਸੇਵਾਵਾਂ ਦਾ ਲਾਭ ਲਿਆ। ਇਸ ਤੋਂ ਇਲਾਵਾ ਖ਼ੂਨਦਾਨ ਕੈਂਪ ਵਿਚ ਲੋਕਾਂ ਵਲੋਂ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਇਆ ਗਿਆ। ਸੁਸਾਇਟੀ ਵਲੋਂ ਕੀਤੇ ਇਸ ਉਪਰਾਲੇ ਦੀ ਪਿੰਡ ਵਾਸੀਆਂ ਵਲੋਂ ਸ਼ਲਾਘਾ ਕੀਤੀ ਗਈ।