29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਗੁਰਦੁਆਰਾ ਸ੍ਰੀ ਬੋਹੜ ਸਾਹਿਬ ਚਾਸਵਾਲ ਵਿਖੇ ਧਾਰਮਿਕ ਸਮਾਗਮ ਆਰੰਭ

ਭਾਦਸੋਂ, 28 ਅਗਸਤ (ਗੁਰਬਖਸ ਸਿੰਘ ਵੜੈਚ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਸਥਾਨ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਚਾਸਵਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਾਈ ਲਾਧੋ ਰੇ ਦਿਵਸ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 10 ਸਾਲਾ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸੰਤ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਸੰਤ ਬਾਬਾ ਕਰਤਾਰ ਸਿੰਘ ਦਿੱਲੀ ਵਾਲੇ (ਨਾਮਧਾਰੀ ਸੰਪ੍ਰਦਾਇ) ਵਾਲਿਆਂ ਅਤੇ ਭਾਈ ਅਮਰਜੀਤ ਸਿੰਘ ਫਰੀਦਪੁਰ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਚਾਸਵਾਲ ਵਿਖੇ ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ ਇਸ ਸਥਾਨ ’ਤੇ ਸੱਚੇ ਮਨੋਂ ਕੀਤੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਸੰਤ ਬਾਬਾ ਗੁਲਾਬ ਸਿੰਘ ਨੇ ਪ੍ਰਬੰਧਕਾਂ ਵਲੋਂ ਇਸ ਸਮਾਗਮ ਸੰਬੰਧੀ ਕੀਤੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਪਿੰਡ ਵਿਚ ਧਾਰਮਿਕ ਸਥਾਨਾਂ ਤੇ ਮਿਹਨਤੀ ਤੇ ਇਮਾਨਦਾਰ ਪ੍ਰਬੰਧਕ ਹੋਣੇ ਚਾਹੀਦੇ ਹਨ।

Ad Position 21
No active advertisement
ਅਜੀਤ ਡੈਸਕ 29-08-2026
ਭਾਦਸੋਂ, 28 ਅਗਸਤ (ਗੁਰਬਖਸ ਸਿੰਘ ਵੜੈਚ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਸਥਾਨ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਚਾਸਵਾਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਭਾਈ ਲਾਧੋ ਰੇ ਦਿਵਸ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 10 ਸਾਲਾ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸੰਤ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਸੰਤ ਬਾਬਾ ਕਰਤਾਰ ਸਿੰਘ ਦਿੱਲੀ ਵਾਲੇ (ਨਾਮਧਾਰੀ ਸੰਪ੍ਰਦਾਇ) ਵਾਲਿਆਂ ਅਤੇ ਭਾਈ ਅਮਰਜੀਤ ਸਿੰਘ ਫਰੀਦਪੁਰ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਚਾਸਵਾਲ ਵਿਖੇ ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ ਇਸ ਸਥਾਨ ’ਤੇ ਸੱਚੇ ਮਨੋਂ ਕੀਤੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਸੰਤ ਬਾਬਾ ਗੁਲਾਬ ਸਿੰਘ ਨੇ ਪ੍ਰਬੰਧਕਾਂ ਵਲੋਂ ਇਸ ਸਮਾਗਮ ਸੰਬੰਧੀ ਕੀਤੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਪਿੰਡ ਵਿਚ ਧਾਰਮਿਕ ਸਥਾਨਾਂ ਤੇ ਮਿਹਨਤੀ ਤੇ ਇਮਾਨਦਾਰ ਪ੍ਰਬੰਧਕ ਹੋਣੇ ਚਾਹੀਦੇ ਹਨ। ਸਮਾਗਮ ’ਚ ਜਿਥੇ ਵੱਖ-ਵੱਖ ਮਹਾਂਪੁਰਖਾਂ ਨੇ ਸ਼ਿਰਕਤ ਕੀਤੀ ਉਥੇ ਗੁਰਿੰਦਰ ਸਿੰਘ ਬੱਲ ਡੀ. ਐਸ. ਪੀ., ਅਬਜਿੰਦਰ ਸਿੰਘ ਜੋਗੀ ਗਰੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭੁਪਿੰਦਰ ਸਿੰਘ ਭੂਪਾ, ਗੁਰਧਿਆਨ ਸਿੰਘ ਸਕਰਾਲੀ, ਭਗਵੰਤ ਸਿੰਘ ਮਣਕੂ ਸਾ. ਸਰਪੰਚ, ਸੁਦਰਸ਼ਨ ਗੁਪਤਾ, ਡਾ. ਪ੍ਰਦੀਪ ਕੁੰਦਰਾ ਨੇ ਵਿਸ਼ੇਸ ਤੌਰ ’ਤੇ ਸਿਰਕਤ ਕੀਤੀ। ਭਾਈ ਗੁਰਸੇਵਕ ਸਿੰਘ ਨੇ ਸਮਾਗਮ ’ਚ ਪੁੱਜੀਆਂ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਗਰੇਜ ਸਿੰਘ ਸਰਪੰਚ ਚਾਸਵਾਲ, ਭਾਈ ਅਮ੍ਰਿਤਪਾਲ ਸਿੰਘ ਗੋਲਡੀ ਬਾਬਾ, ਭਾਈ ਗੁਰਚਰਨ ਸਿੰਘ, ਜਸਵੰਤ ਸਿੰਘ ਪ੍ਰਧਾਨ, ਗੁਰਮੇਲ ਸਿੰਘ ਖੱਟੜਾ, ਦਰਸ਼ਨ ਸਿੰਘ ਖਾਲਸਾ, ਗੁਰਦੀਪ ਸਿੰਘ ਦੇਵੇ, ਹਰਜਿੰਦਰ ਸਿੰਘ ਖਾਲਸਾ, ਸੋਮ ਸਿੰਘ, ਬਲਵੀਰ ਸਿੰਘ ਖੱਟੜਾ, ਲਖਵਿੰਦਰ ਸਿੰਘ ਬੰਟੀ, ਸਤਨਾਮ ਸਿੰਘ ਧੀਮਾਨ, ਯਾਦਵਿੰਦਰ ਸ਼ਰਮਾ ਮਿੰਟੂ, ਜਰਨੈਲ ਸਿੰਘ ਮਟੋਰੜਾ, ਹਰਪ੍ਰੀਤ ਸਿੰਘ ਪਾਲੀ, ਸਤਗੁਰ ਸਿੰਘ, ਤੇਜਿੰਦਰ ਖੱਟੜਾ, ਗੁਰਮੁੱਖ ਸਿੰਘ ਖੱਟੜਾ, ਸੁਖਵਿੰਦਰ ਸਿੰਘ ਗੁੱਡੂ, ਦਵਿੰਦਰ ਸਿੰਘ ਕਾਕਾ, ਸੁਖਦੇਵ ਸਿੰਘ ਡਕੌਂਦਾ, ਦੀਦਾਰ ਸਿੰਘ ਥਾਣੇਦਾਰ, ਗੁਰਲਾਲ ਸਿੰਘ ਪੰਚ, ਅਕਲਾਜੋਤ ਸਿੰਘ, ਜਤਿੰਦਰ ਸਿੰਘ ਬੱਬੂ, ਤੇਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚਲਹੇੜੀ ਤੇ ਖਜੂਰ ਪੀਰ ਕਾਲੋਨੀ ਵਿਚ ਦਿਖਾਈ ਗੁਰੂ ਰਵਿਦਾਸ ਜੀ ਦੀ ਵਿਸ਼ੇਸ਼ ਦਸਤਾਵੇਜ਼ੀ ਅਗਲੀ ਖ਼ਬਰ ਪਿੰਡਾਂ ਦੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਦਾ ਸਰਕਾਰ ਪ੍ਰਬੰਧ ਕਰੇ-ਕੁਲਵਿੰਦਰ ਸਿੰਘ ਅਰਨੋਂ
Ad Position 24