11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਮੇਲੇ ਕਰਾਉਣੇ ਜ਼ਰੂਰੀ- ਬਰਿੰਦਰ ਬਿੱਟੂ

ਨਾਭਾ, 10 ਅਕਤੂਬਰ (ਵਰਿੰਦਰ ਵਰਮਾ)-ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਮੇਲੇ ਕਰਵਾਉਣੇ ਜਰੂਰੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਨਾਭਾ ਤੋਂ ਮੁੱਖ ਸੇਵਾਦਾਰ ਬਰਿੰਦਰ ਕੁਮਾਰ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 11-10-2026
ਨਾਭਾ, 10 ਅਕਤੂਬਰ (ਵਰਿੰਦਰ ਵਰਮਾ)-ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਮੇਲੇ ਕਰਵਾਉਣੇ ਜਰੂਰੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਨਾਭਾ ਤੋਂ ਮੁੱਖ ਸੇਵਾਦਾਰ ਬਰਿੰਦਰ ਕੁਮਾਰ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ । ਬਰਿੰਦਰ ਬਿੱਟੂ ਨੇ ਕਿਹਾ ਕਿ ਅੱਜ ਪੰਜਾਬ ਦੀ ਹਾਲਾਤ ਉਹ ਹਾਲਾਤ ਹੋ ਚੁੱਕੇ ਹਨ ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਨਸ਼ੇ ਵਿੱਚ ਗ੍ਰਸਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਬਚਾਉਣ ਲਈ ਅੱਜ ਇੱਕੋ ਹੀ ਵਿਕਲਪ ਬਚਿਆ ਹੈ ਖੇਡਾਂ। ਇਸ ਲਈ ਹਰ ਇੱਕ ਸੰਸਥਾ ਨੂੰ ਹਰ ਇੱਕ ਪਾਰਟੀ ਨੂੰ ਅੱਗੇ ਵੱਧ ਕੇ ਮਿਲ ਜੁਲ ਕੇ ਖੇਡਾਂ ਕਰਵਾਉਣੀਆ ਚਾਹੀਦੀਆਂ ਹਨ ਤਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ। ਬਿੱਟੂ ਨੇ ਕਿਹਾ ਕਿ ਪੰਜਾਬ ਦੀ ਲਾ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਤਮ ਹੋ ਚੁੱਕੀ ਹੈ ਚਾਰੋਂ ਪਾਸੇ ਹਾਹਾਕਾਰ ਮੱਚੀ ਹੋਈ ਹੈ। ਨਾਭਾ ਸ਼ਹਿਰ ਦੇ ਵਿਚ ਲੁੱਟਾਂ ਖੋਹਾਂ ਸਰੇਆਮ ਹੋ ਰਹੀਆਂ ਹਨ ਨਸ਼ੇ ਦਾ ਬੋਲ ਬਾਲਾ ਹੈ। ਉਨ੍ਹਾਂ ਕਿਹਾ ਕਿ ਨੇ ਅੱਜ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤਾਂ ਇੱਕੋ ਇੱਕ ਪਾਰਟੀ ਭਾਰਤੀ ਜਨਤਾ ਪਾਰਟੀ ਹੈ। ਬਿੱਟੂ ਨੇ ਕਿਹਾ ਕਿ ਅੱਜ ਲੋਕਾਂ ਦਾ ਰੁਝਾਨ ਵੀ ਬੀਜੇਪੀ ਪਾਰਟੀ ਪਾਰਟੀ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਇਸ ਮੌਕੇ ਇਸ ਮੌਕੇ ਤਰਨਵੀਰ ਸਿੰਘ, ਰਵੀ ਭਾਦਸੋਂ, ਗੁਰਦੀਪ ਸਿੰਘ, ਰਾਜਨ ਭਾਦਸੋਂ, ਰਾਮ ਜੀ ਦਾਸ, ਕਰਨ ਭਾਦਸੋਂ ਹਾਜ਼ਿਰ ਰਹੇ।
Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਓ. ਕਰਨ ਸਿੰਘ ਨੇ ਪਿੰਡ ਸ਼ੁਤਰਾਣਾ ’ਚ ਦੱਸੇ ਲੋਕਾਂ ਨੂੰ ‘ਮਾਨ ਦੇ ਫਾਇਦੇ’ ਕਿਹਾ ਆਮ ਆਦਮੀ ਪਾਰਟੀ ਨੇ ਸਾਰੀਆਂ ਗਾਰ... ਅਗਲੀ ਖ਼ਬਰ ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਯਾਦ ’ਚ ਗੁਰਮਤਿ ਸਮਾਗਮ ਨਾਨਕ ਮੱਤਾ ਸਾਹਿਬ ਵਿਖੇ ਸੰਗਤਾਂ ਨੇ ਵੱਡੀ ਗਿਣ...
Ad Position 24