12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਹੇਲੀ ਫਾਊਂਡੇਸ਼ਨ ਵਲੋਂ ਸਿਹਤ ਸਬੰਧੀ ਜਾਗਰੂਕਤਾ ਸਮਾਗਮ

ਨੰਗਲ, 11 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਂਡੇਸ਼ਨ ਸਰੀ (ਵੈਨਕੂਵਰ, ਕੈਨੇਡਾ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤਲਵਾੜਾ ’ਚ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਡਾਕਟਰ ਜੀ.

Ad Position 21
No active advertisement
ਅਜੀਤ ਡੈਸਕ 12-10-2026
ਨੰਗਲ, 11 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਂਡੇਸ਼ਨ ਸਰੀ (ਵੈਨਕੂਵਰ, ਕੈਨੇਡਾ) ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤਲਵਾੜਾ ’ਚ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ’ਤੇ ਡਾਕਟਰ ਜੀ.ਐੱਸ.ਚੱਠਾ ਨੇ ਪਾਮ ਆਯਲ ਯੁਕਤ ਆਈਸਕ੍ਰੀਮ, ਨੂਡਲਜ਼, ਐਨਰਜੀ ਡਰਿੰਕਸ, ਤਲੇ ਪਦਾਰਥਾਂ, ਚੀਨੀ ਮੈਦੇ ਦੇ ਸਿਹਤ ’ਤੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਬਦਲਦੇ ਮੌਸਮ ’ਚ ਖਾਣ ਪੀਣ ਬਾਰੇ ਬੱਚਿਆਂ ਨੂੰ ਸਾਵਧਾਨ ਕਰਦਿਆਂ ਡਾ. ਚੱਠਾ ਨੇ ਵਿਆਹਾਂ ’ਚ ਬਣਦੇ ਭੋਜਨ ਦੀ ਖ਼ਾਸ ਚਰਚਾ ਕੀਤੀ। ਸਹੇਲੀ ਫਾਊਂਡੇਸ਼ਨ ਵਲੋਂ 14 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ 25 ਬੱਚਿਆਂ ਲਈ ਰਾਸ਼ਨ ਭੇਟ ਕੀਤਾ ਗਿਆ। ਚੇਤੇ ਰਹੇ ਕਿ ਸਹੇਲੀ ਫਾਊਂਡੇਸ਼ਨ ਨੇ ਇਹ ਸਕੂਲ ਗੋਦ ਲਿਆ ਹੈ ਅਤੇ ਹਰ ਸਾਲ ਬੱਚਿਆਂ ਨੂੰ ਸਕੂਲ ਬੈਗ, ਸਟੇਸ਼ਨਰੀ, ਸਵੈਟਰ ਅਤੇ ਬੂਟ ਵੀ ਦਿੱਤੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਆਊਟਸੋਰਸ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰੇ : ਪ . ਸ . ਸ . ਫ . ਅਗਲੀ ਖ਼ਬਰ ਦਿੱਕਤਾਂ ਨੂੰ ਸੁਲਝਾਉਣ ਲਈ ਵਚਨਬੱਧ ਹੈ ਮੌਜੂਦਾ ਸਰਕਾਰ
Ad Position 24