ਕਾਂਗਰਸ ਪਾਰਟੀ ਜੋ ਕਹਿੰਦੀ ਹੈ ਉਹ ਕਰਦੀ ਹੈ- ਕਮਲੇਸ਼ ਕੌਰ ਗਿੱਲ
ਕਿਹਾ, 2027 ’ਚ ਪੰਜਾਬ ਵਾਸੀ ਬਣਾਉਣਗੇ ਕਾਂਗਰਸ ਦੀ ਸਰਕਾਰ
ਨਾਭਾ, 21 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਕਾਂਗਰਸ ਪਾਰਟੀ ਨੇ ਜਦੋਂ ਵੀ ਪੰਜਾਬ ਦੇ ਲੋਕਾਂ ਨਾਲ ਕੋਈ ਵਾਅਦਾ ਕੀਤਾ ਹੈ ਤਾਂ ਉਸ ਨੂੰ ਸਰਕਾਰ ਬਣਨ ’ਤੇ ਇਕ ਸਾਲ ਦੇ ਅੰਦਰ-ਅੰਦਰ ਪੂਰਾ ਕਰ ਵਿਖਾਇਆ ਹੈ, ਇਸ ਕਰਕੇ ਕਾਂਗਰਸ ਜੋ ਵੀ ਕਹਿੰਦੀ ਹੈ ਉਸ ਨੂੰ ਪੂਰਾ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੀ ਮਹਿਲਾ ਬਲਾਕ ਪ੍ਰਧਾਨ ਬੀਬੀ ਕਮਲੇਸ਼ ਕੌਰ ਗਿੱਲ ਨੇ ਗੱਲਬਾਤ ਦੌਰਾਨ ਕੀਤਾ।
ਨਾਭਾ, 21 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਕਾਂਗਰਸ ਪਾਰਟੀ ਨੇ ਜਦੋਂ ਵੀ ਪੰਜਾਬ ਦੇ ਲੋਕਾਂ ਨਾਲ ਕੋਈ ਵਾਅਦਾ ਕੀਤਾ ਹੈ ਤਾਂ ਉਸ ਨੂੰ ਸਰਕਾਰ ਬਣਨ ’ਤੇ ਇਕ ਸਾਲ ਦੇ ਅੰਦਰ-ਅੰਦਰ ਪੂਰਾ ਕਰ ਵਿਖਾਇਆ ਹੈ, ਇਸ ਕਰਕੇ ਕਾਂਗਰਸ ਜੋ ਵੀ ਕਹਿੰਦੀ ਹੈ ਉਸ ਨੂੰ ਪੂਰਾ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੀ ਮਹਿਲਾ ਬਲਾਕ ਪ੍ਰਧਾਨ ਬੀਬੀ ਕਮਲੇਸ਼ ਕੌਰ ਗਿੱਲ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਨੂੰ ਹੁਣੇ ਤੋਂ ਤਰਜੀਹ ਦੇ ਰਹੇ ਹਨ ਕਿਉਂ ਜੋ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਦੀ ਗੱਲ ਕੀਤੀ ਹੈ। ਬੀਬੀ ਗਿੱਲ ਨੇ ਕਿਹਾ ਕਿ ਜੋ ਮਾਨ ਸਤਿਕਾਰ ਜਾਂ ਅਹੁਦੇਦਾਰੀਆਂ ਕਾਂਗਰਸ ਪਾਰਟੀ ਵਲੋਂ ਔਰਤਾਂ ਨੂੰ ਦਿੱਤੀਆਂ ਗਈਆਂ ਹਨ ਉਹ ਹੋਰ ਕਿਸੇ ਪਾਰਟੀ ਵਲੋਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਤਰਾਹਿ-ਤਰਾਹਿ ਕਰ ਰਹੇ ਹਨ ਕਿਉਂ ਜੋ ਅੱਜ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹਨ। ਬੀਬੀ ਗਿੱਲ ਨੇ ਕਿਹਾ ਕਿ ਜੋ ਨਾਭਾ ਹਲਕੇ ਦਾ ਵਿਕਾਸ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਹੋਇਆ ਸੀ ਉਸ ਤਰ੍ਹਾਂ ਦਾ ਵਿਕਾਸ ਹੋਰ ਕਿਸੇ ਵੀ ਸਰਕਾਰ ਵਲੋਂ ਨਹੀਂ ਕਰਵਾਇਆ ਗਿਆ।