ਪਟਿਆਲਾ ਦਿਹਾਤੀ ਤੋਂ ਰਣ ਸਿੰਘ ਲੰਗ ਨੂੰ ਦਿੱਤਾ ਵਾਰਿਸ ਪੰਜਾਬ ਨੇ ਥਾਪੜਾ
ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)- ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵਾਰਿਸ ਪੰਜਾਬ ਪਾਰਟੀ ਵਲੋਂ ਜਥੇਬੰਧਕ ਢਾਂਚਿਆਂ ਨੂੰ ਮਜ਼ਬੂਤ ਕਰਨ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇਸੇ ਸਿਲਸਿਲੇ ਤਹਿਤ ਪਟਿਆਲਾ ਦਿਹਾਤੀ ਦੇ ਵਾਸੀ ਰਣ ਸਿੰਘ ਲੰਗ ਨੂੰ ਪਿਛਲੇ ਦਿਨੀਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨਾਲ ਮੁਲਾਕਾਤ ਕੀਤੀ।
ਪਟਿਆਲਾ, 21 ਅਕਤੂਬਰ (ਮਨਦੀਪ ਸਿੰਘ ਖਰੌੜ)- ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵਾਰਿਸ ਪੰਜਾਬ ਪਾਰਟੀ ਵਲੋਂ ਜਥੇਬੰਧਕ ਢਾਂਚਿਆਂ ਨੂੰ ਮਜ਼ਬੂਤ ਕਰਨ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇਸੇ ਸਿਲਸਿਲੇ ਤਹਿਤ ਪਟਿਆਲਾ ਦਿਹਾਤੀ ਦੇ ਵਾਸੀ ਰਣ ਸਿੰਘ ਲੰਗ ਨੂੰ ਪਿਛਲੇ ਦਿਨੀਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪਿਤਾ ਤਰਸੇਮ ਸਿੰਘ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਰਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਰਟੀ ਵਲੋਂ ਹੁਕਮ ਹੋਇਆ ਹੈ ਕਿ ਉਹ ਹਲਕੇ ਵਿਚ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਲ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ। ਜਿਸ ਤਹਿਤ ਪਾਰਟੀ ਦੇ ਕਾਰਜਕਾਰੀ ਮੈਂਬਰ ਰਣ ਸਿੰਘ ਲੰਗ ਵਲੋਂ ਪਟਿਆਲਾ ਦਿਹਾਤੀ ਹਲਕੇ ਦੇ 58 ਪਿੰਡਾਂ ਅਤੇ 28 ਵਾਰਡਾਂ ’ਚ ਮੀਟਿੰਗਾਂ ਕਰਕੇ ਲੋਕਾਂ ਨੂੰ ਵਾਰਿਸ ਪੰਜਾਬ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਪਾਰਟੀ ਇਕ ਲੋਕਾਂ ਦੀ ਪਾਰਟੀ ਹੈ ਜਿਹੜੀ ਕਿ ਸਮਾਜਿਕ ਮੁੱਦਿਆਂ ਉਤੇ ਲੋਕਾਂ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਹੁਕਮਾਂ ਤਹਿਤ ਪਟਿਆਲਾ ਦਿਹਾਤੀ ਹਲਕੇ ਵਿਚ ਲੋਕਾਂ ਨਾਲ ਬੈਠਕਾਂ ਕਰ ਰਹੇ ਹਨ ਇਨ੍ਹਾਂ ਬੈਠਕਾਂ ਦੌਰਾਨ ਲੋਕੀ ਆਪ ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ ਅਤੇ 2027 ਵਿਚ ਪਟਿਆਲਾ ਦਿਹਾਤੀ ਤੋਂ ਵਾਰਿਸ ਪੰਜਾਬ ਦਾ ਉਮੀਦਵਾਰ ਜਿਤੇਗਾ।