ਸਟੈਨਫੋਰਡ-ਐਲਸੇਵੀਅਰ ਦੀ ਰਿਪੋਰਟ : ਵਿਸ਼ਵ ਦੇ ਸਿਖ਼ਰਲੇ 2 ਫ਼ੀਸਦੀ ਵਿਗਿਆਨੀਆਂ ’ਚ ਚਿਤਕਾਰਾ ਯੂਨੀਵਰਸਿਟੀ ਦੇ 57 ਖੋਜਕਰਤਾ
ਬਨੂੜ, 21 ਅਕਤੂਬਰ (ਭੁਪਿੰਦਰ ਸਿੰਘ)- ਚਿਤਕਾਰਾ ਯੂਨੀਵਰਸਿਟੀ ਨੇ ਖੋਜ ਦੇ ਖੇਤਰ ਵਿਚ ਇਕ ਅਹਿਮ ਪ੍ਰਾਪਤੀ ਹਾਸਿਲ ਕੀਤੀ ਹੈ। ਯੂਨੀਵਰਸਿਟੀ ਦੇ 57 ਖੋਜਕਰਤਾਵਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਤੇ ਐਲਸੇਵੀਅਰ ਦੀ ਤਾਜ਼ਾ ਰਿਪੋਰਟ ਵਿਚ ਵਿਸ਼ਵ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਵਿਚ ਥਾਂ ਮਿਲੀ ਹੈ।
ਬਨੂੜ, 21 ਅਕਤੂਬਰ (ਭੁਪਿੰਦਰ ਸਿੰਘ)- ਚਿਤਕਾਰਾ ਯੂਨੀਵਰਸਿਟੀ ਨੇ ਖੋਜ ਦੇ ਖੇਤਰ ਵਿਚ ਇਕ ਅਹਿਮ ਪ੍ਰਾਪਤੀ ਹਾਸਿਲ ਕੀਤੀ ਹੈ। ਯੂਨੀਵਰਸਿਟੀ ਦੇ 57 ਖੋਜਕਰਤਾਵਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਤੇ ਐਲਸੇਵੀਅਰ ਦੀ ਤਾਜ਼ਾ ਰਿਪੋਰਟ ਵਿਚ ਵਿਸ਼ਵ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਵਿਚ ਥਾਂ ਮਿਲੀ ਹੈ। ਇਹ ਪ੍ਰਾਪਤੀ ਖੋਜ ਦੇ ਖੇਤਰ ਵਿਚ ਯੂਨੀਵਰਸਿਟੀ ਦੇ ਵਧ ਰਹੇ ਯੋਗਦਾਨ ਦੇ ਨਾਲ-ਨਾਲ ਪ੍ਰਭਾਵਸ਼ਾਲੀ, ਅੰਤਰ-ਵਿਸ਼ਾਈ ਅਤੇ ਸਹਿਯੋਗੀ ਖੋਜ ਨੂੰ ਉਤਸ਼ਾਹਿਤ ਕਰਨ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਟੈਨਫੋਰਡ-ਐਲਸੇਵੀਅਰ ਰਿਪੋਰਟ ਵਿਚ ਵੱਖ-ਵੱਖ ਵਿਸ਼ਿਆਂ ਦੇ ਪ੍ਰਭਾਵਸ਼ਾਲੀ ਖੋਜਕਰਤਾਵਾਂ ਦੀ ਪਛਾਣ ਮਿਆਰੀ ਹਵਾਲਾ ਸੂਚਕਾਂ ਅਤੇ ਉਨ੍ਹਾਂ ਦੀ ਖੋਜ ਦੇ ਪ੍ਰਭਾਵ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਇਸ ਕੌਮਾਂਤਰੀ ਸੂਚੀ ਵਿਚ ਚਿਤਕਾਰਾ ਯੂਨੀਵਰਸਿਟੀ ਦੇ 57 ਖੋਜਕਰਤਾਵਾਂ ਦਾ ਸ਼ਾਮਲ ਹੋਣਾ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਖੋਜ ਭਾਈਚਾਰੇ ਲਈ ਇਕ ਅਹਿਮ ਪ੍ਰਾਪਤੀ ਹੈ। ਇਹ ਗਿਆਨ, ਨਵੀਨਤਾ ਅਤੇ ਖੋਜ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਉਜਾਗਰ ਕਰਦਾ ਹੈ। ਇਸ ਪ੍ਰਾਪਤੀ ’ਤੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਤੇ ਕੋ-ਫਾਊਂਡਰ ਡਾ. ਮਧੂ ਚਿਤਕਾਰਾ ਨੇ ਕਿਹਾ ਕਿ ਖੋਜ ਦਾ ਮਕਸਦ ਸਿਰਫ਼ ਗਿਆਨ ਦੀਆਂ ਹੱਦਾਂ ਦਾ ਵਿਸਥਾਰ ਕਰਨਾ ਹੀ ਨਹੀਂ, ਸਗੋਂ ਉਸ ਗਿਆਨ ਦੀ ਵਰਤੋਂ ਅਹਿਮ ਸਵਾਲਾਂ ਦੇ ਜਵਾਬ ਲੱਭਣ, ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਹੱਲ ਤਲਾਸ਼ਣ ਅਤੇ ਸਮਾਜ ਲਈ ਸਾਰਥਕ ਯੋਗਦਾਨ ਪਾਉਣ ਵਾਸਤੇ ਕਰਨਾ ਵੀ ਹੈ। ਸਾਡੇ 57 ਖੋਜਕਰਤਾਵਾਂ ਦਾ ਵਿਸ਼ਵ ਦੇ ਸਿਖਰਲੇ 2 ਫ਼ੀਸਦੀ ਵਿਗਿਆਨੀਆਂ ਵਿਚ ਸ਼ਾਮਲ ਹੋਣਾ ਚਿਤਕਾਰਾ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਅਧਿਆਪਕਾਂ ਤੇ ਖੋਜਕਰਤਾਵਾਂ ਦੇ ਸਮਰਪਣ, ਮਜ਼ਬੂਤ ਅਕਾਦਮਿਕ ਮਾਹੌਲ ਤੇ ਇਸ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਸਾਰਥਕ ਖੋਜ ਦਾ ਪ੍ਰਭਾਵ ਯੂਨੀਵਰਸਿਟੀ ਦੀਆਂ ਹੱਦਾਂ ਤੋਂ ਅੱਗੇ ਸਮਾਜ ਤੱਕ ਪਹੁੰਚਣਾ ਚਾਹੀਦਾ ਹੈ। ਅਸੀਂ ਅਜਿਹਾ ਖੋਜ ਸੱਭਿਆਚਾਰ ਵਿਕਸਤ ਕਰਨ ਲਈ ਵਚਨਬੱਧ ਹਾਂ, ਜਿੱਥੇ ਜਿਗਿਆਸਾ ਨੂੰ ਉਤਸ਼ਾਹ ਮਿਲੇ, ਨਵੇਂ ਵਿਚਾਰਾਂ ’ਤੇ ਮੰਥਨ ਹੋਵੇ ਅਤੇ ਨਵੀਆਂ ਖੋਜਾਂ ਸਮਾਜ ਤੇ ਵਿਸ਼ਵ ਦੀ ਤਰੱਕੀ ਵਿਚ ਸਹਾਈ ਹੋਣ। ਚਿਤਕਾਰਾ ਯੂਨੀਵਰਸਿਟੀ ਵਿਚ ਖੋਜ ਨੂੰ ਅਕਾਦਮਿਕ ਵਿਕਾਸ ਅਤੇ ਸੰਸਥਾਗਤ ਤਰੱਕੀ ਦਾ ਅਨਿੱਖੜਵਾਂ ਹਿੱਸਾ ਮੰਨਿਆ ਜਾਂਦਾ ਹੈ। ਯੂਨੀਵਰਸਿਟੀ ਆਪਣੇ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਡੂੰਘਾਈ ਨਾਲ ਖੋਜ ਕਰਨ, ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨਾਲ ਮਿਲ ਕੇ ਕੰਮ ਕਰਨ ਅਤੇ ਵਿਗਿਆਨ, ਤਕਨਾਲੋਜੀ, ਸਿਹਤ ਸੇਵਾਵਾਂ, ਕਾਰੋਬਾਰ ਸਮੇਤ ਵੱਖ-ਵੱਖ ਖੇਤਰਾਂ ਵਿਚ ਉੱਭਰ ਰਹੀਆਂ ਚੁਣੌਤੀਆਂ ’ਤੇ ਖੋਜ ਕਰਨ ਲਈ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਚਿਤਕਾਰਾ ਯੂਨੀਵਰਸਿਟੀ ਨੇ ਇਸ ਪ੍ਰਾਪਤੀ ਲਈ ਸਾਰੇ 57 ਖੋਜਕਰਤਾਵਾਂ ਨੂੰ ਵਧਾਈ ਦਿੰਦਿਆਂ ਖੋਜ ’ਚ ਉੱਤਮਤਾ ਨੂੰ ਅੱਗੇ ਵਧਾਉਣ, ਨਵੀਨਤਾ ਨੂੰ ਉਤਸ਼ਾਹਿਤ ਕਰਨ ਤੇ ਅਜਿਹਾ ਅਕਾਦਮਿਕ ਮਾਹੌਲ ਸਿਰਜਣ ਦੀ ਆਪਣੀ ਵਚਨਬੱਧਤਾ ਦੁਹਰਾਈ, ਜਿੱਥੇ ਗਿਆਨ ਦੀ ਵਰਤੋਂ ਸਮਾਜ ਲਈ ਲਾਭਕਾਰੀ ਤੇ ਸਕਾਰਾਤਮਕ ਬਦਲਾਅ ਲਿਆਉਣ ਵਾਸਤੇ ਕੀਤੀ ਜਾ ਸਕੇ।