22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਇਓਡੀਨ ਯੁਕਤ ਨਮਕ ਦੀ ਵਰਤੋਂ ’ਤੇ ਦਿੱਤਾ ਜ਼ੋਰ

ਪਟਿਆਲਾ , 21 ਅਕਤੂਬਰ (ਮਨਦੀਪ ਸਿੰਘ ਖਰੌੜ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਮਹਾਵੀਰ ਧਰਮਸ਼ਾਲਾ ਤ੍ਰਿਪੜੀ ਪਟਿਆਲਾ ਵਿਖੇ ਵਿਸ਼ਵ ਆਇਓਡੀਨ ਡੈਫੀਸੈਂਸੀ ਡਿਸਾਡਰ ਪ੍ਰਵੈਂਸਨ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਆਇਓਡੀਨ ਦੀ ਮਹੱਤਤਾ ਅਤੇ ਇਸ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 22-10-2026
ਪਟਿਆਲਾ , 21 ਅਕਤੂਬਰ (ਮਨਦੀਪ ਸਿੰਘ ਖਰੌੜ)- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਮਹਾਵੀਰ ਧਰਮਸ਼ਾਲਾ ਤ੍ਰਿਪੜੀ ਪਟਿਆਲਾ ਵਿਖੇ ਵਿਸ਼ਵ ਆਇਓਡੀਨ ਡੈਫੀਸੈਂਸੀ ਡਿਸਾਡਰ ਪ੍ਰਵੈਂਸਨ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਆਇਓਡੀਨ ਦੀ ਮਹੱਤਤਾ ਅਤੇ ਇਸ ਦੀ ਘਾਟ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਗਿਆ।ਇਸ ਸਮਾਗਮ ਵਿਚ ਪੰਜਾਬ ਦੇ ਮਾਣਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਦੀ ਚੰਗੀ ਸਿਹਤ ਸਾਡੇ ਲਈ ਸਭ ਤੋਂ ਪ੍ਰਮੁੱਖ ਹੈ ਪੰਜਾਬ ਨੂੰ ਸਿਹਤਮੰਦ ਅਤੇ ਰੰਗਲਾ ਪੰਜਾਬ ਬਣਾਉਣਾ ਸਾਡਾ ਮੁੱਖ ਮਕਸਦ ਹੈ ਜਿਸ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨਿਰੰਤਰ ਅਣਥੱਕ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਿਵਸ ਦਾ ਮੁੱਖ ਉਦੇਸ਼ ਲੋਕਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਆਇਓਡੀਨ ਦੀ ਉਚਿਤ ਮਾਤਰਾ ਮਾਂ ਦੀ ਸਿਹਤ, ਬੱਚਿਆਂ ਦੇ ਬਿਹਤਰ ਵਿਕਾਸ ਤੇ ਸਮੁੱਚੇ ਸਮਾਜ ਦੀ ਤੰਦਰੁਸਤੀ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਆਇਓਡੀਨ ਮਨੁੱਖੀ ਸਰੀਰ ਲਈ ਇੱਕ ਬਹੁਤ ਹੀ ਜ਼ਰੂਰੀ ਸੂਖਮ ਪੌਸ਼ਟਿਕ ਤੱਤ ਹੈ। ਇਹ ਥਾਇਰਾਇਡ ਹਾਰਮੋਨ ਬਣਾਉਣ ਲਈ ਲੋੜੀਂਦਾ ਹੈ, ਜੋ ਸਰੀਰ ਦੇ ਮੈਟਾਬੋਲਿਜ਼ਮ, ਬੱਚਿਆਂ ਦੇ ਸਰੀਰਕ ਵਿਕਾਸ ਤੇ ਦਿਮਾਗੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਇਓਡੀਨ ਦੀ ਘਾਟ ਕਾਰਨ ਗਿਲੜ (ਗਲਗੰਡ), ਥਾਇਰਾਇਡ ਦੀ ਕਾਰਜਸ਼ੀਲਤਾ ਵਿੱਚ ਗੜਬੜ ਅਤੇ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਉੱਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਹਰ ਪਰਿਵਾਰ ਤੱਕ ਆਇਓਡੀਨ ਯੁਕਤ ਨਮਕ ਦੀ ਪਹੁੰਚ ਯਕੀਨੀ ਬਣਾਉਣ ਦਾ ਟੀਚਾ ਰੱਖਦਾ ਹੈ। ਘਰੇਲੂ ਵਰਤੋਂ ਲਈ ਨਮਕ ਵਿਚ ਆਇਓਡੀਨ ਦੀ ਮਾਤਰਾ ਘੱਟੋ - ਘੱਟ 15 ਪਾਰਟਸ ਪਰ ਮਿਲੀਅਨ ਹੋਣੀ ਚਾਹੀਦੀ ਹੈ। ਰੋਜ਼ਾਨਾ ਭੋਜਨ ਵਿੱਚ ਉਚਿਤ ਮਾਤਰਾ ਵਾਲੇ ਆਇਓਡੀਨ ਯੁਕਤ ਨਮਕ ਦੀ ਵਰਤੋਂ ਆਇਓਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਦਾ ਇੱਕ ਸੌਖਾ ਅਤੇ ਕਿਫ਼ਾਇਤੀ ਤਰੀਕਾ ਹੈ। ਇਸ ਮੌਕੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਵਸੂਧਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗਰਭ ਅਵਸਥਾ ਦੌਰਾਨ ਆਇਓਡੀਨ ਦੀ ਘਾਟ ਹੋਣ ਨਾਲ ਗਰਭ ਵਿੱਚ ਪਲ ਰਹੇ ਬੱਚੇ ਦੇ ਦਿਮਾਗੀ ਅਤੇ ਨਰਵਸ ਸਿਸਟਮ ਦੇ ਵਿਕਾਸ ’ਤੇ ਮਾੜਾ ਅਸਰ ਪੈ ਸਕਦਾ ਹੈ। ਬੱਚਿਆਂ ਵਿੱਚ ਇਸ ਦੀ ਘਾਟ ਸਿੱਖਣ ਦੀ ਸਮਰੱਥਾ, ਬੌਧਿਕ ਵਿਕਾਸ ਤੇ ਸਰੀਰਕ ਵਾਧੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਬਾਲਗਾਂ ਵਿੱਚ ਇਸ ਕਾਰਨ ਥਾਇਰਾਇਡ ਸਬੰਧੀ ਸਮੱਸਿਆਵਾਂ ਤੇ ਗਿੱਲੜ (ਗਲਗੰਡ) ਹੋ ਸਕਦਾ ਹੈ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ, ਆਇਓਡੀਨ ਯੁਕਤ ਨਮਕ ਦੀ ਗੁਣਵੱਤਾ ਦੀ ਜਾਂਚ ਕਰਨਾ ਅਤੇ ਸਿਹਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਘਰਾਂ ਵਿਚ ਆਇਓਡੀਨ ਯੁਕਤ ਨਮਕ ਦੀ ਵਰਤੋਂ ਕਰਨ, ਇਸ ਨੂੰ ਸੁੱਕੇ ਤੇ ਢੱਕਣ ਵਾਲੇ ਡੱਬੇ ਵਿੱਚ ਰੱਖਣ ਅਤੇ ਨਮਕ ਦੀ ਵਰਤੋਂ ਸੀਮਤ ਮਾਤਰਾ ਵਿਚ ਕਰਨ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਨਮਕ ਵਿਚ ਆਇਓਡੀਨ ਚੈੱਕ ਕਰਨ ਲਈ ਗਰਭਵਤੀ ਔਰਤਾਂ ਦੇ ਘਰ ਦੇ ਨਮਕ ਦੇ ਸੈਂਪਲ ਵੀ ਟੈਸਟ ਕੀਤੇ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ. ਸੈਲੀ ਜੇਤਲੀ ਨੇ ਸਾਰੇ ਮਹਿਮਾਨਾ ਦਾ ਸਵਾਗਤ ਕੀਤਾ ਤੇ ਆਇਓਡੀਨ ਦੀ ਮਹੱਤਤਾ ਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਵਿਕਾਸ ਗੋਇਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੁਸ਼ਲਦੀਪ ਕੌਰ, ਏ. ਐਚ. ਓ. ਡਾ. ਇੰਦਰਪ੍ਰੀਤ ਰੰਧਾਵਾ, ਸਟੇਟ ਟੈਕਨੀਕਲ ਅਫਸਰ ਡਾ. ਪਵਨਦੀਪ ਕੌਰ, ਐਸ.ਐਮ.ਓ. ਡਾ. ਪੁਨੀਤ ਕੌਰ, ਡਾ. ਨਿਧੀ, ਡਾ. ਨੰਦਿਨੀ, ਡਾ. ਅਨੁਦੀਪ ਕੌਰ, ਜਿਲ੍ਹਾ ਮਾਸ ਮੀਡੀਆਂ ਟੀਮ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਤੇ ਬਿਕਰਮਜੀਤ ਦਾ ਕੇਸ ਵੀ ਸੀ. ਬੀ. ਆਈ. ਨੂੰ ਦਿਓ- ਭੰਗੂ ਅਗਲੀ ਖ਼ਬਰ ਸਟੈਨਫੋਰਡ-ਐਲਸੇਵੀਅਰ ਦੀ ਰਿਪੋਰਟ : ਵਿਸ਼ਵ ਦੇ ਸਿਖ਼ਰਲੇ 2 ਫ਼ੀਸਦੀ ਵਿਗਿਆਨੀਆਂ ’ਚ ਚਿਤਕਾਰਾ ਯੂਨੀਵਰਸਿਟੀ ਦੇ 57 ਖੋਜਕਰਤ...
Ad Position 24