24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਐੱਸ. ਆਰ. ਐੱਸ. ਵਿਦਿਆਪੀਠ ਪੰਜਾਬ ’ਚ ਨੰਬਰ-1 ਤੇ ਭਾਰਤ ’ਚੋਂ ਨੰਬਰ-4 ’ਤੇ ਰਿਹਾ

ਸਮਾਣਾ, 23 ਅਕਤੂਬਰ (ਪ੍ਰੀਤਮ ਸਿੰਘ ਨਾਗੀ)- ਐੱਸ. ਆਰ.

Ad Position 21
No active advertisement
ਨਵੀਂ ਦਿੱਲੀ ਵਿਖੇ ਸਨਮਾਨ ਹਾਸਿਲ ਕਰਦੇ ਹੋਏ ਸਮਿਧਾ ਸਿੰਗਲਾ, ਵਾਈਸ ਚੇਅਰਪਰਸਨ, ਐੱਸ.ਆਰ.ਐੱਸ. ਵਿਦਿਆਪੀਠ ਸਮਾਣਾ। ਅਜੀਤ ਤਸਵੀਰ 24-10-2026
ਸਮਾਣਾ, 23 ਅਕਤੂਬਰ (ਪ੍ਰੀਤਮ ਸਿੰਘ ਨਾਗੀ)- ਐੱਸ. ਆਰ. ਐੱਸ. ਵਿਦਿਆਪੀਠ ਨੇ ਐਜੂਕੇਸ਼ਨ ਵਰਲਡ ਇੰਡੀਆ ਸਕੂਲ ਰੈਂਕਿੰਗਜ਼ 2026–27 ਵਿਚ ਸ਼ਾਨਦਾਰ ਸਥਾਨ ਹਾਸਲ ਕਰਕੇ ਸਮਾਣਾ ਨੂੰ ਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ ਹੈ। ਇਸ ਨਾਲ ਸਕੂਲ ਨੂੰ ਆਪਣੀ ਪ੍ਰਸ਼ਾਸਨਿਕ ਤੇ ਪ੍ਰਬੰਧਕੀ ਕਾਰਜਪ੍ਰਣਾਲੀ ਦੇ ਨਾਲ-ਨਾਲ ਕੋ-ਐੱਡ ਡੇ ਸਕੂਲ ਕੈਟੇਗਰੀ ਵਿਚ ਵੀ ਵਿਸ਼ੇਸ਼ ਪਛਾਣ ਮਿਲੀ ਹੈ। ਇਕ ਮਹੱਤਵਪੂਰਨ ਪ੍ਰਾਪਤੀ ਵਜੋਂ, ਐੱਸ. ਆਰ. ਐੱਸ. ਵਿਦਿਆਪੀਠ ਨੇ ਬੈਸਟ ਸਕੂਲ ਗਵਰਨੈਂਸ ਐਂਡ ਮੈਨੇਜਮੈਂਟ ਪ੍ਰੈਕਟਿਸਿਜ਼ ਵਿਚ ਭਾਰਤ ’ਚੋਂ ਚੌਥਾ ਅਤੇ ਪੰਜਾਬ ’ਚੋਂ ਪਹਿਲਾਂ ਅਤੇ ਸਮਾਣਾ ’ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ, ਕੋ-ਐੱਡ ਡੇ ਸਕੂਲ ਕੈਟੇਗਰੀ ਵਿਚ ਸਕੂਲ ਨੇ ਸਮਾਣਾ, ਪੰਜਾਬ ’ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਹ ਪ੍ਰਾਪਤੀਆਂ ਸੰਸਥਾ ਦੇ ਸਫ਼ਰ ਵਿਚ ਇਕ ਅਹਿਮ ਮੀਲ ਪੱਥਰ ਹਨ ਅਤੇ ਸਮਾਣਾ ਦੇ ਸਿੱਖਿਆ ਖੇਤਰ ਨੂੰ ਰਾਸ਼ਟਰੀ ਪੱਧਰ ’ਤੇ ਵਧੀਆ ਪਛਾਣ ਦਿਵਾਉਂਦੀਆਂ ਹਨ। ਇਹ ਵੱਕਾਰੀ ਸਨਮਾਨ ਸਕੂਲ ਵਲੋਂ ਸਮਿਧਾ ਸਿੰਗਲਾ, ਵਾਈਸ ਚੇਅਰਪਰਸਨ, ਐੱਸ. ਆਰ. ਐੱਸ. ਵਿਦਿਆਪੀਠ ਨੇ ਨਵੀਂ ਦਿੱਲੀ ਵਿਖੇ ਕਰਵਾਏ ਗਏ ਪੁਰਸਕਾਰ ਸਮਾਰੋਹ ਦੌਰਾਨ ਪ੍ਰਾਪਤ ਕੀਤਾ। ਇਹ ਪ੍ਰਾਪਤੀ ਪ੍ਰਭਾਵਸ਼ਾਲੀ ਪ੍ਰਸ਼ਾਸਨ, ਜਵਾਬਦੇਹ ਅਗਵਾਈ ਅਤੇ ਮਜ਼ਬੂਤ ਪ੍ਰਬੰਧਨ ਦੀ ਅਹਿਮੀਅਤ ਨੂੰ ਉਜਾਗਰ ਕਰਦੀ ਹੈ, ਜੋ ਮਿਆਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਨ। ਐੱਸ. ਆਰ. ਐੱਸ. ਵਿਦਿਆਪੀਠ ਵਿਚ ਸਿੱਖਿਆ ਸਿਰਫ਼ ਅਕਾਦਮਿਕ ਪ੍ਰਾਪਤੀਆਂ ਤੱਕ ਸੀਮਿਤ ਨਹੀਂ, ਸਗੋਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਸੁਤੰਤਰ ਸੋਚ, ਨਵੀਨਤਾ ਅਤੇ ਬਦਲਦੀ ਦੁਨੀਆ ਦੀਆਂ ਲੋੜਾਂ ਅਨੁਸਾਰ ਸਮਰੱਥਾਵਾਂ ਵਿਕਸਿਤ ਕਰਨ ’ਤੇ ਵੀ ਕੇਂਦ੍ਰਿਤ ਹੈ। ਚੇਅਰਮੈਨ ਸੀ. ਏ. ਅਮਿਤ ਸਿੰਗਲਾ, ਮੈਨੇਜਿੰਗ ਡਾਇਰੈਕਟਰ ਸੀ. ਏ. ਲਲਿਤ ਸਿੰਗਲਾ, ਵਾਈਸ ਚੇਅਰਪਰਸਨ ਸਮਿਧਾ ਸਿੰਗਲਾ ਅਤੇ ਪ੍ਰਿੰਸੀਪਲ ਡਾ. ਚੰਦਨਦੀਪ ਦੀ ਅਗਵਾਈ ਹੇਠ ਸਕੂਲ ਨੇ ਪ੍ਰਭਾਵਸ਼ਾਲੀ ਪ੍ਰਸ਼ਾਸਨ, ਉੱਚ ਮਿਆਰਾਂ ਅਤੇ ਨਿਰੰਤਰ ਸੁਧਾਰ ਦੀ ਸੋਚ ਰਾਹੀਂ ਆਪਣੇ ਸਿੱਖਿਆਤਮਕ ਉਦੇਸ਼ਾਂ ਨੂੰ ਅੱਗੇ ਵਧਾ ਰਿਹਾ ਹੈ। ਸਕੂਲ ਦੀ ਅਗਵਾਈ, ਅਧਿਆਪਕਾਂ ਅਤੇ ਸਮੁੱਚੇ ਸਿੱਖਿਆਤਮਕ ਭਾਈਚਾਰੇ ਦੇ ਸਾਂਝੇ ਯਤਨ ਵਿਦਿਆਰਥੀਆਂ ਦੇ ਅਕਾਦਮਿਕ, ਸਮਾਜਿਕ ਅਤੇ ਨਿੱਜੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਪ੍ਰਾਪਤੀ ਮਿਆਰੀ ਸਿੱਖਿਆ ਅਤੇ ਜ਼ਿੰਮੇਵਾਰ ਅਗਵਾਈ ਪ੍ਰਤੀ ਸੰਸਥਾ ਦੀ ਨਿਰੰਤਰ ਵਚਨਬੱਧਤਾ ਦਾ ਪ੍ਰਮਾਣ ਹੈ। ਐੱਸ. ਆਰ. ਐੱਸ. ਵਿਦਿਆਪੀਠ ਦੇ ਸਮੁੱਚੇ ਭਾਈਚਾਰੇ ਲਈ ਮਾਣ ਦਾ ਪਲ ਹੈ ਅਤੇ ਸਮਾਣਾ ਦੇ ਸਿੱਖਿਆ ਖੇਤਰ ਲਈ ਵੀ ਇਕ ਮਹੱਤਵਪੂਰਨ ਪਛਾਣ ਹੈ। ਇਸ ਮਾਣਮੱਤੀ ਪ੍ਰਾਪਤੀ ਨਾਲ ਐੱਸ. ਆਰ. ਐੱਸ. ਵਿਦਿਆਪੀਠ ਗਿਆਨ, ਚਰਿੱਤਰ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ, ਸਮਰੱਥ ਤੇ ਜ਼ਿੰਮੇਵਾਰ ਨੌਜਵਾਨ ਪੀੜ੍ਹੀ ਤਿਆਰ ਕਰਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨ ਦੇ ਆਪਣੇ ਸੰਕਲਪ ਨੂੰ ਮੁੜ ਦੁਹਰਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਗੋਲੂ ਕਾ ਮੋੜ ਤੋਂ 15 ਕਿਲੋ ਦੇ ਕਰੀਬ ਹੈਰੋਇਨ ਸਮੇਤ ਦੋ ਨੌਜਵਾਨ ਕਾਬ ਅਗਲੀ ਖ਼ਬਰ ਟਿੱਪਰ-ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ
Ad Position 24