29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਾਭਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਰਾਹਗੀਰ ਪ੍ਰੇਸ਼ਾਨ ਕਾਂਗਰਸੀਆਂ ਨੇ ਘੇਰੀ ਸੂਬਾ ਸਰਕਾਰ, ਲਗਾਏ ਇਲਜ਼ਾਮ

ਨਾਭਾ, 29 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਵਿਚ ਸੜਕਾਂ ਦੀ ਬਦ ਤੋਂ ਬਦਤਰ ਹੋ ਚੁੱਕੀ ਹਾਲਤ ਕਾਰਨ ਦੁਕਾਨਦਾਰ, ਆਮ ਜਨਤਾ ਤੇ ਰਾਹਗੀਰ ਬੇਹੱਦ ਪਰੇਸ਼ਾਨ ਅਤੇ ਦੁਖੀ ਹਨ। ਸੜਕਾਂ ’ਤੇ ਪਏ ਵੱਡੇ-ਵੱਡੇ ਖੱਡੇ ਹੁਣ ਹਾਦਸਿਆਂ ਨੂੰ ਸਿੱਧਾ ਸੱਦਾ ਦੇ ਰਹੇ ਹਨ, ਜਿਸ ਕਾਰਨ ਸਥਾਨਕ ਲੋਕਾਂ ਵਿਚ ਮੌਜੂਦਾ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਬਲਵਿੰਦਰ ਸਿੰਘ ਬਿੱਟੂ ਢਿੰਗੀ ਬਲਾਕ ਦਿਹਾਤੀ ਪ੍ਰਧਾਨ ਕਾਂਗਰਸ ਅਤੇ ਗੁਰਚਰਨ ਸਿੰਘ ਦੁਲੱਦੀ ਸਾਬਕਾ ਸਰਪੰਚ 30-10-2026
ਨਾਭਾ, 29 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਵਿਚ ਸੜਕਾਂ ਦੀ ਬਦ ਤੋਂ ਬਦਤਰ ਹੋ ਚੁੱਕੀ ਹਾਲਤ ਕਾਰਨ ਦੁਕਾਨਦਾਰ, ਆਮ ਜਨਤਾ ਤੇ ਰਾਹਗੀਰ ਬੇਹੱਦ ਪਰੇਸ਼ਾਨ ਅਤੇ ਦੁਖੀ ਹਨ। ਸੜਕਾਂ ’ਤੇ ਪਏ ਵੱਡੇ-ਵੱਡੇ ਖੱਡੇ ਹੁਣ ਹਾਦਸਿਆਂ ਨੂੰ ਸਿੱਧਾ ਸੱਦਾ ਦੇ ਰਹੇ ਹਨ, ਜਿਸ ਕਾਰਨ ਸਥਾਨਕ ਲੋਕਾਂ ਵਿਚ ਮੌਜੂਦਾ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਇਸ ਗੰਭੀਰ ਮੁੱਦੇ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਕਾਂਗਰਸੀ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਮਲੇਰਕੋਟਲਾ ਰੋਡ ਚੁੰਗੀ ਤੋਂ ਲੈ ਕੇ ਦੁਲੱਦੀ ਗੇਟ ਤੱਕ ਅਤੇ ਅਲਹੌਰਾਂ ਗੇਟ ਇਲਾਕੇ ਦੀਆਂ ਸੜਕਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਹ ਪਛਾਣਨਾ ਮੁਸ਼ਕਿਲ ਹੋ ਗਿਆ ਹੈ ਕਿ ਸੜਕ ਵਿਚ ਖੱਡੇ ਹਨ ਜਾਂ ਖੱਡਿਆਂ ਵਿਚ ਸੜਕ। ਧੂੜ-ਮਿੱਟੀ ਤੇ ਟੁੱਟੀਆਂ ਸੜਕਾਂ ਕਾਰਨ ਜਿੱਥੇ ਵਾਹਨ ਚਾਲਕਾਂ ਦਾ ਲੰਘਣਾ ਦੁਭਰ ਹੋਇਆ ਪਿਆ ਹੈ, ਉੱਥੇ ਹੀ ਰੋਜ਼ਾਨਾ ਕੋਈ ਨਾ ਕੋਈ ਵਾਹਨ ਹਾਦਸੇ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਇਨ੍ਹਾਂ ਟੁੱਟੀਆਂ ਹੋਈਆਂ ਸੜਕਾਂ ਕਾਰਨ ਤਿਉਹਾਰਾਂ ਦੇ ਸੀਜਨ ਦੇ ਮੱਦੇਨਜ਼ਰ ਦੁਕਾਨਦਾਰ ਬਹੁਤ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀ ਦੁਕਾਨ ’ਤੇ ਕੋਈ ਵੀ ਗਾਹਕ ਨਹੀਂ ਪਹੁੰਚ ਰਿਹਾ। ਰਾਹਗੀਰਾਂ ਦਾ ਕਹਿਣਾ ਹੈ ਕਿ ਸੰਬੰਧਿਤ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਈ ਵਾਰ ਗੁਹਾਰ ਲਗਾਉਣ ਦੇ ਬਾਵਜੂਦ ਵੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਬਲਾਕ ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਢਿੰਗੀ ਅਤੇ ਗੁਰਚਰਨ ਸਿੰਘ ਦਲੱਦੀ ਸਾਬਕਾ ਸਰਪੰਚ ਨੇ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਵਲੋਂ ਵੱਡੇ-ਵੱਡੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਦੇ ਬਾਵਜੂਦ ਜ਼ਮੀਨੀ ਹਕੀਕਤ ਨਾਭਾ ਦੀਆਂ ਸੜਕਾਂ ’ਤੇ ਸਾਫ਼ ਦਿਖਾਈ ਦੇ ਰਹੀ ਹੈ। ਦੋਵੇਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਦੁਲੱਦੀ ਗੇਟ ਅਤੇ ਅਲਹੌਰਾਂ ਗੇਟ ਦੇ ਰਸਤਿਆਂ ਤੋਂ ਹੀ ਵੱਡੀ ਗਿਣਤੀ ਵਿਚ ਜਿਆਦਾਤਰ ਪਿੰਡਾਂ ਦੇ ਲੋਕ ਸ਼ਹਿਰ ਵਿਚ ਰੋਜ਼ਾਨਾ ਕੰਮ ਕਾਰ ਲਈ ਆਉਂਦੇ ਹਨ ਤੇ ਇਨ੍ਹਾਂ ਸੜਕਾਂ ਵੱਲ ਕਿਸੇ ਵੀ ਅਧਿਕਾਰੀ ਜਾ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਲੋਕ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਦੌਰਾਨ ਨਾਭਾ ਹਲਕੇ ਦੇ ਲੋਕ ਇਸ ਦਾ ਜਵਾਬ ਆਮ ਆਦਮੀ ਪਾਰਟੀ ਤੋਂ ਜ਼ਰੂਰ ਮੰਗਣਗੇ ਕਿ ਹਲਕੇ ਦੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ ਕਰੀਬ ਸਾਢੇ ਚਾਰ ਸਾਲ ਦੌਰਾਨ ਕਿਹੜਾ ਵਿਕਾਸ ਕਾਰਜ ਕਰਵਾਇਆ ਹੈ ਜਾ ਪਹਿਲਾਂ ਤੋਂ ਹੋਏ ਸ਼ਹਿਰ ਦੇ ਵਿਕਾਸ ਦਾ ਸੱਤਿਆਨਾਸ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਤੀਜੇ ਦਿਨ ਪਦਮਸ੍ਰੀ ਨਿਰਮਲ ਰਿਸ਼ੀ ਨੇ ਕੀਤੀ ਸ਼ਿਰਕਤ ਇਕਾਂਗੀ ਨਾਟਕਾ... ਅਗਲੀ ਖ਼ਬਰ ਬਿਜਲੀ ਬੰਦ ਰਹੇਗੀ
Ad Position 24