30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਰਵਾਚੌਥ ਦੇ ਸ਼ੁੱਭ ਦਿਹਾੜੇ ’ਤੇ ਬੀਬੀ ਪਰਮਜੀਤ ਕੌਰ ਬਾਜਵਾ ਨੇ ਸੁਹਾਗਣਾਂ ਨੂੰ ਵੰਡੇ ਸੂਟ, ਦਿੱਤੀਆਂ ਵਧਾਈਆਂ

ਨਾਭਾ, 29 ਅਕਤੂਬਰ (ਵਰਿੰਦਰ ਵਰਮਾ)- ਕਰਵਾਚੌਥ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਸਮਾਜ ਸੇਵਿਕਾ ਬੀਬੀ ਪਰਮਜੀਤ ਕੌਰ ਬਾਜਵਾ ਵਲੋਂ ਵੱਖ-ਵੱਖ ਥਾਵਾਂ ’ਤੇ ਜਾ ਕੇ ਸੁਹਾਗਣਾਂ ਨੂੰ ਕਰਵਾਚੌਥ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਨੂੰ ਸੂਟ ਭੇਟ ਕੀਤੇ ਗਏ। ਇਸ ਲੜੀ ਤਹਿਤ ਬੀਬੀ ਪਰਮਜੀਤ ਕੌਰ ਬਾਜਵਾ ਸਭ ਤੋਂ ਪਹਿਲਾਂ ਨਾਭਾ ਦੇ ਇਤਿਹਾਸਕ ਬੋੜਾਂ ਗੇਟ ਅਤੇ ਨੇੜਲੇ ਪਿੰਡ ਥੁਹੀ ਵਿਖੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 30-10-2026
ਨਾਭਾ, 29 ਅਕਤੂਬਰ (ਵਰਿੰਦਰ ਵਰਮਾ)- ਕਰਵਾਚੌਥ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਸਮਾਜ ਸੇਵਿਕਾ ਬੀਬੀ ਪਰਮਜੀਤ ਕੌਰ ਬਾਜਵਾ ਵਲੋਂ ਵੱਖ-ਵੱਖ ਥਾਵਾਂ ’ਤੇ ਜਾ ਕੇ ਸੁਹਾਗਣਾਂ ਨੂੰ ਕਰਵਾਚੌਥ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਨੂੰ ਸੂਟ ਭੇਟ ਕੀਤੇ ਗਏ। ਇਸ ਲੜੀ ਤਹਿਤ ਬੀਬੀ ਪਰਮਜੀਤ ਕੌਰ ਬਾਜਵਾ ਸਭ ਤੋਂ ਪਹਿਲਾਂ ਨਾਭਾ ਦੇ ਇਤਿਹਾਸਕ ਬੋੜਾਂ ਗੇਟ ਅਤੇ ਨੇੜਲੇ ਪਿੰਡ ਥੁਹੀ ਵਿਖੇ ਪਹੁੰਚੇ। ਉੱਥੇ ਉਨ੍ਹਾਂ ਨੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਇਕੱਤਰ ਹੋਈਆਂ ਸੁਹਾਗਣ ਔਰਤਾਂ ਨੂੰ ਸੂਟ ਵੰਡੇ ਅਤੇ ਉਨ੍ਹਾਂ ਦੇ ਸੁਹਾਗ ਦੀ ਲੰਮੀ ਉਮਰ ਲਈ ਦੁਆ ਕੀਤੀ। ਇਸ ਮੌਕੇ ਨਗਰ ਖੇੜਾ ਕਮੇਟੀ ਅਤੇ ਸਥਾਨਕ ਨਿਵਾਸੀਆਂ ਵਲੋਂ ਬੀਬੀ ਬਾਜਵਾ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਬੀਬੀ ਬਾਜਵਾ ਵਲੋਂ ਕੀਤੇ ਗਏ ਇਸ ਨਿੱਘੇ ਪ੍ਰੋਗਰਾਮ ਤੋਂ ਬਾਅਦ ਸਮੂਹ ਪਿੰਡ ਵਾਸੀਆਂ ਤੇ ਮੌਜੂਦਾ ਸਰਪੰਚ ਅਤੇ ਗ੍ਰਾਮ ਪੰਚਾਇਤ ਹਾਜ਼ਰ ਸਨ ਔਰਤਾਂ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ। ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਪਰਮਜੀਤ ਕੌਰ ਬਾਜਵਾ ਨੇ ਕਿਹਾ ਕਿ ਸਾਡੇ ਰੀਤੀ-ਰਿਵਾਜ ਅਤੇ ਤਿਉਹਾਰ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ, ਤੇ ਉਨ੍ਹਾਂ ਦਾ ਮਕਸਦ ਇਸ ਸ਼ੁਭ ਦਿਹਾੜੇ ’ਤੇ ਭੈਣਾਂ ਦੇ ਚਿਹਰਿਆਂ ’ਤੇ ਖੁਸ਼ੀ ਲਿਆਉਣਾ ਸੀ। ਇਸ ਦੌਰਾਨ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਐਸ. ਡੀ. ਐਮ. ਵਲੋਂ ਹਲਵਾਈਆਂ ਤੇ ਡੇਅਰੀ ਉਤਪਾਦ ਵਿਕਰੇਤਾਵਾਂ ਨਾਲ ਮੀਟਿੰਗ ਅਗਲੀ ਖ਼ਬਰ ਪਿੰਡ ਭੈਣੀ ਤੋਂ ਤੀਰਥ ਯਾਤਰਾ ਲਈ ਸੁਖਵਿੰਦਰ ਸਿੰਘ ਰੱਖੜਾ ਵਲੋਂ ਬੱਸ ਰਵਾਨਾ
Ad Position 24