49 ਵਾਂ ਲਿਬਰਲਜ਼ ਹਾਕੀ ਟੂਰਨਾਮੈਂਟ 14 ਤੋਂ 20 ਦਸੰਬਰ ਨੂੰ , ਤਿਆਰੀਆਂ ਸੰਬੰਧੀ ਹੋਈ ਮੀਟਿੰਗ
ਨਾਭਾ, 2 ਨਵੰਬਰ (ਵਰਿੰਦਰ ਵਰਮਾ)- 49ਵਾਂ ਲਿਬਰਲਜ ਜੀ. ਐਸ.
ਨਾਭਾ, 2 ਨਵੰਬਰ (ਵਰਿੰਦਰ ਵਰਮਾ)- 49ਵਾਂ ਲਿਬਰਲਜ ਜੀ.ਐਸ. ਬੈਂਸ ਸਰਬ ਭਾਰਤੀ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਸੰਬੰਧੀ ਲਿਬਰਲਜ ਸੋਸਾਇਟੀ ਦੀ ਇਕ ਹੰਗਾਮੀ ਮੀਟਿੰਗ ਗੁਰਜੀਤ ਸਿੰਘ ਬੈਂਸ ਮੀਤ ਪ੍ਰਧਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਸੁਸਾਇਟੀ ਦੇ ਮੀਤ ਪ੍ਰਧਾਨ ਬੀ.ਐਸ. ਪੰਧੇਰ ਸੇਵਾਮੁਕਤ ਐਸ.ਪੀ. ਜੋ ਕਿ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ, ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਸੰਯੁਕਤ ਆਰਗਨਾਈਜੇਸ਼ਨ ਸਕੱਤਰ ਜਤਿੰਦਰ ਸਿੰਘ ਦਾਖੀ, ਅਜੇ ਸਿੰਘ ਭੂਰੀਆ, ਵਿੱਤ ਸਕੱਤਰ ਜਤਿੰਦਰ ਸਿੰਘ ਬਹਿਰੀ, ਨਿਰਦੇਸ਼ਕ ਜੈ ਬੀਰ ਸਿੰਘ, ਪ੍ਰਿੰਸੀਪਲ ਕੁਲਬੀਰ ਸਿੰਘ ਰਾਏ, ਹਰਦੀਪ ਸਿੰਘ, ਬਰਿੰਦਰ ਸਿੰਘ ਕਾਲਾ ਝਾੜ, ਗੁਰਸ਼ਰਨ ਸਿੰਘ ਤੂਰ, ਹਰਿੰਦਰ ਸਿੰਘ ਗਰੇਵਾਲ, ਬਰਿੰਦਰ ਸਿੰਘ ਸਿੱਧੂ ਹਾਜ਼ਰ ਸਨ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਮੀਡੀਆ ਇੰਚਾਰਜ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ 49ਵਾਂ ਲਿਵਰਲਜ ਜੀ.ਐਸ. ਬੈਂਸ ਸਰਬ ਭਾਰਤੀ ਹਾਕੀ ਟੂਰਨਾਮੈਂਟ 14 ਤੋਂ 20 ਦਸੰਬਰ ਤੱਕ ਸਥਾਨਕ ਪੰਜਾਬ ਪਬਲਿਕ ਸਕੂਲ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ।