21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬੰਦ ਖਾਤੇ ਦਾ ਚੈੱਕ ਦੇ ਕੇ 9 ਲੱਖ ਰੁਪਏ ਦੀ ਠੱਗੀ-ਕੇਸ ਦਰਜ

Ad Position 21
No active advertisement
ਅਜੀਤ ਡੈਸਕ 01-01-2026
ਫਿਰੋਜ਼ਪੁਰ, 31 ਦਸੰਬਰ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਵਿਚ ਬੰਦ ਖਾਤੇ ਦਾ ਚੈੱਕ ਦੇ ਕੇ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਇਕ ਵਿਅਕਤੀ 'ਤੇ ਬੀ.ਐਨ.ਐਸ. ਅਤੇ 420 ਆਈ.ਪੀ.ਸੀ. ਐਕਟ ਤਹਿਤ ਮੁਕਦਮਾ ਦਰਜ ਕੀਤਾ | ਜਾਣਕਾਰੀ ਦਿੰਦੇ ਹੋਏ ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਹੈ ਕਿ ਥਾਣਾ ਸਿਟੀ ਵਿਖੇ ਦਰਖਾਸਤ ਨੰਬਰ 338 ਸਪੈਸ਼ਲ ਪੀਸੀ ਮਿਤੀ 1 ਜੁਲਾਈ 2025 ਅਧੀਨ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪੜਤਾਲੀ ਰਿਪੋਰਟ ਮੁਤਾਬਿਕ ਮੰਨੂ ਮਨਚੰਦਾ ਪੁੱਤਰ ਪੁਸ਼ਪਿੰਦਰ ਸਿੰਘ ਵਾਸੀ ਪਿੰਡ ਖਾਈ ਵਾਂ, ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਅਮਿਤ ਨਰੂਲਾ ਪੁੱਤਰ ਰਮੇਸ਼ ਨਰੂਲਾ ਵਾਸੀ ਸੰਤ ਨਗਰ ਗਲੀ ਨੰਬਰ ਦੋ, ਫਿਰੋਜ਼ਪੁਰ ਸ਼ਹਿਰ ਵਲੋਂ ਘਰੇਲੂ ਜ਼ਰੂਰਤ ਲਈ ਮੰਨੋ ਮਨਚੰਦਾ ਤੋਂ 9 ਲੱਖ ਰੁਪਏ ਲਏ ਗਏ ਸਨ | ਦੋਸ਼ ਹੈ ਕਿ ਅਮਿਤ ਨਰੂਲਾ ਨੇ ਰਕਮ ਵਾਪਸ ਕਰਨ ਦੇ ਬਦਲੇ ਆਪਣੀ ਪਤਨੀ ਬਬੀਤਾ ਰਾਣੀ ਦੇ ਅਨੂ ਸਮਾਲ ਫਾਈਨੈਂਸ ਬੈਂਕ ਖਾਤਾ ਨੰਬਰ 2011238926538591 'ਤੇ ਜਾਰੀ ਏ.ਯੂ. ਬੈਂਕ ਦਾ ਚੈੱਕ ਨੰਬਰ 005906, ਰਕਮ 9 ਲੱਖ ਰੁਪਏ, ਆਪਣੇ ਦਸਤਖ਼ਤ ਕਰਕੇ ਦੇ ਦਿੱਤਾ | ਪਰ ਉਕਤ ਖਾਤਾ ਪਹਿਲਾਂ ਹੀ ਬੰਦ ਹੋਣ ਕਾਰਨ ਚੈੱਕ ਬਾਉਂਸ ਹੋ ਗਿਆ | ਪੁਲਿਸ ਮੁਤਾਬਿਕ ਬਾਅਦ ਵਿਚ ਉੱਤਰਵਾਦੀ ਵਲੋਂ ਰਕਮ ਦੇਣ ਤੋਂ ਮੁੱਕਰ ਜਾਣ 'ਤੇ ਪਤਾ ਲੱਗਿਆ ਕਿ ਪਤੀ-ਪਤਨੀ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਮੰਨੂ ਮਨਚੰਦਾ ਨਾਲ ਧੋਖਾਧੜੀ ਕਰਦੇ ਹੋਏ 9 ਲੱਖ ਰੁਪਏ ਦੀ ਠੱਗੀ ਮਾਰੀ ਹੈ | ਇਸ ਸਬੰਧੀ ਸਿਟੀ ਥਾਣਾ ਫਿਰੋਜ਼ਪੁਰ ਵਿਖੇ ਅਮਿਤ ਨਰੂਲਾ ਪੁੱਤਰ ਰੇਸ਼ਮ ਨਰੂਲਾ ਵਾਸੀ ਸੰਤ ਨਗਰ ਗਲੀ ਨੰਬਰ ਦੋ ਫਿਰੋਜ਼ਪੁਰ ਸ਼ਹਿਰ ਤੇ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸਾਲ 2025 ਫ਼ਿਰੋਜ਼ਪੁਰ ਪੁਲਿਸ ਨੇ ਅਰਬਾਂ ਦੇ ਨਸ਼ੇ ਜ਼ਬਤ ਕਰ ਦੋ ਹਜ਼ਾਰ ਤੋਂ ਵੱਧ ਤਸਕਰਾਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ ਨੇ ਮੈਂਬਰਾਂ ਦਾ ਜਨਮ ਦਿਨ ਮਨਾਇਆ
Ad Position 24