21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

10 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਮਨੋਰੰਜਨ ਮੇਲੇ ਦੀਆਂ ਤਿਆਰੀਆਂ ਤੇਜ਼

Ad Position 21
No active advertisement
ਅਜੀਤ ਡੈਸਕ 01-01-2026
ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਹਰਮਹਿੰਦਰਪਾਲ)-ਹਰ ਸਾਲ 40 ਮੁਕਤਿਆਂ ਦੀ ਯਾਦ 'ਚ ਲੱਗਣ ਵਾਲੇ ਇਤਿਹਾਸਕ ਮਾਘੀ ਮੇਲੇ ਨੂੰ ਲੈ ਕੇ ਇਸ ਵਾਰ ਵੀ ਮਨੋਰੰਜਨ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ | ਮੇਲਾ ਗਰਾਊਾਡ ਵਿਚ ਝੂਟਿਆਂ ਦਾ ਤੇ ਹੋਰ ਸਮਾਨ ਪਹੁੰਚਣਾ ਸ਼ੁਰੂ ਹੋ ਗਿਆ ਹੈ | ਇਹ ਮਨੋਰੰਜਨ ਮੇਲਾ 10 ਜਨਵਰੀ ਤੋਂ 28 ਫ਼ਰਵਰੀ ਤੱਕ ਚੱਲੇਗਾ | ਮਨੋਰੰਜਨ ਮੇਲੇ ਦੇ ਨਾਲ ਨਾਲ ਮਲੋਟ ਰੋਡ 'ਤੇ ਵੀ ਦੁਕਾਨਾਂ ਦੀ ਰੌਣਕ ਵਧਣ ਲੱਗੀ ਹੈ | ਬਾਹਰ ਤੋਂ ਆਏ ਦੁਕਾਨਦਾਰਾਂ ਨੇ ਦੁਕਾਨਾਂ ਨੂੰ ਕਿਰਾਏ 'ਤੇ ਲੈ ਕੇ ਸਜਾਉਣਾ ਸ਼ੁਰੂ ਕਰ ਦਿੱਤਾ ਹੈ | ਖਾਣ ਪੀਣ, ਖਿਡੌਣੇ ਤੇ ਹੋਰ ਸਮਾਨ ਦੀ ਦੁਕਾਨਾਂ ਹੌਲੀ ਹੌਲੀ ਲੱਗ ਰਹੀਆਂ ਹਨ | ਇਸ ਵਾਰ ਮਨੋਰੰਜਨ ਮੇਲੇ ਦਾ ਟੈਂਡਰ 1 ਕਰੋੜ 31 ਲੱਖ ਰੁਪਏ ਵਿਚ ਅਲਾਟ ਹੋਇਆ ਹੈ, ਜੋ ਪਿਛਲੇ ਸਾਲ ਦੀ ਤੁਲਨਾ ਵਿਚ ਕਰੀਬ 25 ਲੱਖ ਰੁਪਏ ਵੱਧ ਹੈ | ਮੇਲਾ ਠੇਕੇਦਾਰ ਵਲੋਂ ਪੂਰੇ ਜੋਸ਼ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਝੂਲੇ, ਮੌਤ ਦਾ ਖੂਹ ਤੇ ਹੋਰ ਮਨੋਰੰਜਨ ਸਾਧਨ ਮੇਲਾ ਗਰਾਊਾਡ ਵਿਚ ਲਗਾਏ ਜਾ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿਚ ਮੇਲੇ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ | ਦੂਜੇ ਪਾਸੇ ਸਮਾਜਸੇਵੀਆਂ ਨੇ ਮਨੋਰੰਜਨ ਮੇਲੇ ਦੀ ਐਂਟਰੀ ਟਿਕਟ ਨੂੰ ਲੈ ਕੇ ਇਤਰਾਜ ਕੀਤਾ ਹੈ | ਉਨ੍ਹਾਂ ਕਿਹਾ ਕਿ ਹਰ ਸਾਲ ਮੇਲੇ ਦੀ ਟਿਕਟ ਦਰ ਵਧਾ ਦਿੱਤੀ ਜਾਂਦੀ ਹੈ, ਜਿਸ ਨਾਲ ਗਰੀਬ ਤੇ ਮੱਧਮ ਵਰਗ ਦੇ ਲੋਕ ਮੇਲੇ ਦਾ ਆਨੰਦ ਨਹੀਂ ਲੈ ਪਾਉਂਦੇ | ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਐਂਟਰੀ ਟਿਕਟ ਦੇ ਰੇਟ ਘੱਟ ਕੀਤੇ ਜਾਣ | ਸਮਾਜਸੇਵੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਟਿਕਟ ਦਰਾਂ 'ਚ ਕਮੀ ਨਹੀਂ ਕੀਤੀ ਗਈ ਤਾਂ ਉਹ ਮੇਲਾ ਗਰਾਊਾਡ ਦੇ ਬਾਹਰ ਪ੍ਰਦਰਸ਼ਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਟੂਰਨਾਮੈਂਟ 'ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਮੋਗਾ ਨੂੰ ਹਰਾਇਆ ਅਗਲੀ ਖ਼ਬਰ ਸਾਲ 2025 ਫ਼ਿਰੋਜ਼ਪੁਰ ਪੁਲਿਸ ਨੇ ਅਰਬਾਂ ਦੇ ਨਸ਼ੇ ਜ਼ਬਤ ਕਰ ਦੋ ਹਜ਼ਾਰ ਤੋਂ ਵੱਧ ਤਸਕਰਾਂ ਨੂੰ ਕੀਤਾ ਕਾਬੂ
Ad Position 24