21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਟੂਰਨਾਮੈਂਟ 'ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਮੋਗਾ ਨੂੰ ਹਰਾਇਆ

Ad Position 21
No active advertisement
ਅਜੀਤ ਡੈਸਕ 01-01-2026
ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਹਰਮਹਿੰਦਰ ਪਾਲ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾ ਰਹੇ ਲੜਕਿਆਂ ਦੇ ਅੰਡਰ-14 ਵਰਗ ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਮੁਕਾਬਲੇ (2025-26) ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜ਼ਿਲ੍ਹਾ ਮੋਗਾ ਦੀ ਟੀਮ 'ਤੇ 27 ਦੌੜਾਂ ਨਾਲ ਜਿੱਤ ਹਾਸਿਲ ਕੀਤੀ | ਮੋਗਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਤੋਂ ਕਰਵਾਉਣ ਦਾ ਫ਼ੈਸਲਾ ਕੀਤਾ | ਜ਼ਿਲ੍ਹਾ ਮੋਗਾ ਦੇ ਕਿ੍ਕਟ ਗਰਾਊਾਡ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 31.1 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ ਨਾਲ 113 ਦੌੜਾਂ ਬਣਾਈਆਂ, ਜਿਸ 'ਚ ਨਰਿੰਦਰ ਪਾਲ ਨੇ 20 ਦੌੜਾਂ, ਗੁਰਮੀਤ ਸਿੰਘ ਨੇ 19 ਦੌੜਾਂ, ਸਰਤਾਜ ਸਿੰਘ ਧਾਲੀਵਾਲ ਨੇ 15 ਦੌੜਾਂ, ਗੁਰਇਕ ਮੋਂਗਾ ਨੇ 11 ਦੌੜਾਂ, ਗੁਰਵਿੰਦਰ ਸਿੰਘ ਨੇ 10 ਦੌੜਾਂ ਤੇ ਹਰਸ਼ ਵਰਧਨ ਤੇ ਪਰਵਾਜ ਸਿੰਘ ਨੇ 5-5 ਦੌੜਾਂ ਬਣਾਈਆਂ | ਜਦਕਿ ਮੋਗਾ ਵਲੋਂ ਗੇਂਦਬਾਜ਼ੀ ਕਰਦੇ ਹੋਏ ਮੋਹਕ ਭੱਲਾ ਤੇ ਏਕਾਸ਼ਦੀਪ ਸਿੰਘ ਨੇ 2-2 ਵਿਕਟਾਂ, ਤਨਰਾਜ ਸਿੰਘ ਸੰਘਾ, ਮਹਿਤਾਬ ਸਿੰਘ, ਹਿਮੇਸ਼ ਕੁਮਾਰ ਤੇ ਪਰਮਵੀਰ ਸਿੰਘ ਧਾਲੀਵਾਲ ਨੇ ਇਕ-ਇਕ ਵਿਕਟ ਹਾਸਿਲ ਕੀਤੀ | ਮੋਗਾ ਦੀ ਟੀਮ ਨੇ ਆਪਣੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ 29.3 ਓਵਰਾਂ ਵਿਚ 10 ਵਿਕਟਾਂ ਦੇ ਨੁਕਸਾਨ ਨਾਲ ਸਿਰਫ਼ 86 ਦੌੜਾਂ ਹੀ ਬਣਾਈਆਂ | ਇਸ ਪ੍ਰਕਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਮੋਗਾ ਤੋਂ 27 ਦੌੜਾਂ ਨਾਲ ਜਿੱਤ ਹਾਸਿਲ ਕੀਤੀ | ਬੱਲੇਬਾਜੀ ਕਰਦੇ ਹੋਏ ਜ਼ਿਲ੍ਹਾ ਮੋਗਾ ਦੇ ਹਿਮੇਸ਼ ਕੁਮਾਰ ਨੇ 24 ਦੌੜਾਂ, ਅਰਮਾਨ ਨੇ 22 ਦੌੜਾਂ, ਜਿਸ਼ਨਦੀਪ ਸਿੰਘ ਨੇ 16 ਦੌੜਾਂ ਤੇ ਅਭਿਜੀਤ ਸਿੰਘ ਗਿੱਲ (ਨਾਟ ਆਊਟ) ਨੇ 11 ਦੌੜਾਂ ਬਣਾਈਆਂ | ਜਦਕਿ ਗੇਂਦਬਾਜ਼ੀ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਦੇ ਮੈਕ ਨੇ 3 ਵਿਕਟਾਂ, ਗੁਰਇਕ ਮੋਂਗਾ ਨੇ 2 ਵਿਕਟਾਂ, ਗੁਰਵਿੰਦਰ ਸਿੰਘ ਤੇ ਪਰਵਾਜ ਸਿੰਘ ਨੇ ਇਕ-ਇਕ ਵਿਕਟ ਹਾਸਿਲ ਕੀਤੀ | ਐਸੋਸੀਏਸ਼ਨ ਦੇ ਪ੍ਰਧਾਨ, ਜਨਰਲ ਸਕੱਤਰ ਤੇ ਸਮੂਹ ਮੈਂਬਰਾਂ ਨੇ ਟੀਮ ਦੀ ਇਸ ਪ੍ਰਾਪਤੀ 'ਤੇ ਕਨਵੀਨਰ, ਸਿਲੈਕਟਰ, ਕੋਚ ਤੇ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਤੇ ਬਾਕੀ ਰਹਿੰਦੇ ਮੈਚਾਂ ਲਈ ਸ਼ੁੱਭਕਾਮਨਾਵਾ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਐਮ.ਪੀ. ਕਾਲਜ ਦੀ ਵਿਦਿਆਰਥਣ ਦੀ ਨੌਰਥ ਜ਼ੋਨ ਬਾਸਕਿਟਬਾਲ ਟੀਮ 'ਚ ਚੋਣ ਅਗਲੀ ਖ਼ਬਰ 10 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਮਨੋਰੰਜਨ ਮੇਲੇ ਦੀਆਂ ਤਿਆਰੀਆਂ ਤੇਜ਼
Ad Position 24