12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪੰਜਾਬ ਨੰਬਰਦਾਰ ਐਸੋਸੀਏਸ਼ਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 05-01-2026
ਗਿੱਦੜਬਾਹਾ, 4 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਪੰਜਾਬ ਨੰਬਰਦਾਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗਿੱਦੜਬਾਹਾ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੜ੍ਹਮੱਲੂ, ਬਲਾਕ ਗਿੱਦੜਬਾਹਾ ਦੇ ਪ੍ਰਧਾਨ ਪੋਹਲਾ ਸਿੰਘ, ਸੂਬਾ ਮੈਂਬਰ ਬਿੰਦਰਪਾਲ ਸਿੰਘ, ਜਗਸੀਰ ਸਿੰਘ ਅਤੇ ਲੱਖੇਵਾਲੀ ਬਲਾਕ ਦੇ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਉਨ੍ਹਾਂ ਵਲੋਂ ਅਨੇਕਾਂ ਵਾਰ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣੂ ਕਰਵਾਇਆ ਜਾਂਦਾ ਰਿਹਾ ਹੈ, ਪ੍ਰੰਤੂ ਸਰਕਾਰ ਵਲੋਂ ਕੋਈ ਵੀ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਨੰਬਰਦਾਰੀ ਜੱਦੀ ਪੁਸ਼ਤੀ, ਮਾਣਭੱਤੇ ਵਿਚ ਵਾਧਾ, ਟੋਲ ਟੈਕਸ ਮੁਆਫ਼ ਕਰਨਾ, ਪੰਚਾਇਤ ਵਿਚ ਨੰਬਰਦਾਰ ਦੀ ਨੁਮਾਇੰਦਗੀ ਤੇ ਤਹਿਸੀਲ ਵਿਚ ਨੰਬਰਦਾਰ ਦੇ ਬੈਠਣ ਲਈ ਕਮਰੇ ਦਾ ਇੰਤਜਾਮ ਕਰਨਾ ਆਦਿ ਮੰਗਾਂ ਨੂੰ ਸਰਕਾਰ ਵਲੋਂ ਲਾਗੂ ਕਰਨਾ ਚਾਹੀਦਾ ਹੈ | ਇਸ ਮੌਕੇ ਨਵੇਂ ਨਿਯੁਕਤ ਕੀਤੇ ਗਏ ਨੰਬਰਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ | ਇਸ ਮੌਕੇ ਬਲਕਰਨ ਸਿੰਘ ਗੋਲਡੀ ਭਾਗਸਰ, ਰਜਵੰਤ ਸਿੰਘ ਸੰਗਰਾਣਾ, ਚਾਨਣ ਸਿੰਘ ਚੱਕ ਗਾਧਾ ਸਿੰਘ, ਦਰਸ਼ਨ ਸਿੰਘ ਕਿ੍ਪਾਲਕੇ, ਕੁਲਵੰਤ ਸਿੰਘ ਲੁਹਾਰਾ, ਬੂਟਾ ਸਿੰਘ ਸਾਹਿਬ ਚੰਦ, ਗੁਰਤੇਜ ਸਿੰਘ ਸਾਹਿਬ ਚੰਦ, ਬਲਰਾਜ ਸਿੰਘ ਖਿੜਕੀਆਂਵਾਲਾ, ਬਲਜਿੰਦਰ ਸਿੰਘ ਕੁਰਾਈਵਾਲਾ, ਸੁਖਦੇਵ ਸਿੰਘ ਖੱਪਿਆਂਵਾਲੀ, ਰਾਜਪਾਲ ਸਿੰਘ ਸੀਰਵਾਲਾ, ਪਾਲ ਸਿੰਘ ਸੀਰਵਾਲਾ, ਸ਼ਮਿੰਦਰ ਸਿੰਘ ਵੰਗਲ, ਬਲਵਿੰਦਰ ਸਿੰਘ ਭਲਾਈਅਣਾ, ਲਾਭ ਸਿੰਘ ਛੱਤਿਆਣਾ, ਗੁਰਪਿੰਦਰ ਸਿੰਘ ਮਨੀਆਂਵਾਲਾ, ਇਕਬਾਲ ਸਿੰਘ ਵਾੜਾ ਕਿਸ਼ਨਪੁਰਾ, ਜਗਸੀਰ ਸਿੰਘ ਮੱਲਣ, ਜਗਜੀਤ ਸਿੰਘ ਮਨੀਆਂਵਾਲਾ, ਅਵਤਾਰ ਸਿੰਘ ਕੋਟਭਾਈ, ਮੁਖ਼ਤਿਆਰ ਸਿੰਘ ਕੋਟਭਾਈ, ਰੇਸ਼ਮ ਸਿੰਘ ਮੱਲਣ, ਗੁਰਜੰਟ ਸਿੰਘ ਮੱਲਣ, ਮਦਨ ਲਾਲ ਸ਼ੇਖਪੁਰਾ, ਮਨਪ੍ਰੀਤ ਸਿੰਘ ਭਲਾਈਆਣਾ, ਹਰਭਜਨ ਸਿੰਘ ਭਲਾਈਆਂਣਾ, ਬਲਵਿੰਦਰ ਸਿੰਘ ਹੁਸਨਰ, ਰੇਸ਼ਮ ਸਿੰਘ ਮਧੀਰ, ਬਲਜੀਤ ਸਿੰਘ ਦੋਦਾ ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸਿਹਤ ਬੀਮਾ ਕਾਰਡ ਲਈ 144 ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ • ਵਧਾਈ ਮੈਨ ਪਾਵਰ • ਪੰਜ ਲੱਖ ਦੇ ਸਿਹਤ ਬੀਮ...
Ad Position 24