24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਕੈਨੇਡਾ ਰਹਿੰਦੇ ਜਗਰੂਪ ਸਿੰਘ ਬਰਾੜ ਦੀ ਪ੍ਰਭਾਵਸ਼ਾਲੀ ਮਿਲਣੀ ਕਰਵਾਈ

Ad Position 21
No active advertisement
ਅਜੀਤ ਡੈਸਕ 07-01-2026
ਕੋਟਕਪੂਰਾ, 6 ਜਨਵਰੀ (ਮੋਹਰ ਸਿੰਘ ਗਿੱਲ)-ਪੰਜਾਬ ਫ਼ੇਰੀ 'ਤੇ ਆਏ ਜਗਰੂਪ ਸਿੰਘ ਬਰਾੜ ਮਾਈਨਿੰਗ ਅਤੇ ਕਰੀਟੀਕਲ ਮਿਨਰਲਜ਼ ਮੰਤਰੀ ਬਿ੍ਟਿਸ਼ ਕੋਲੰਬੀਆ ਕੈਨੇਡਾ ਦਾ ਉਚੇਚੇ ਤÏਰ 'ਤੇ ਕੋਟਕਪੂਰਾ ਵਿਖੇ ਪਹੰੁਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ¢ ਗ੍ਰੇਵਿਟੀ ਇੰਮੀਗ੍ਰੇਸ਼ਨ ਦੇ ਡਾਇਰੈਕਟਰ ਪਰਮਜੀਤ ਸਿੰਘ ਅਤੇ ਦੇਵ ਬ੍ਰਦਰਜ਼ ਵਲੋਂ ਉਲੀਕੇ ਗਏ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਕੋਟਕਪੂਰਾ ਅਤੇ ਫ਼ਰੀਦਕੋਟ ਸ਼ਹਿਰ ਦੀਆਂ ਨਾਮਵਰ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨਾਲ ਜਗਰੂਪ ਸਿੰਘ ਬਰਾੜ ਦਾ ਰੂਬਰੂ ਪ੍ਰੋਗਰਾਮ ਉਲੀਕਿਆ ਗਿਆ¢ ਇਸ ਸਮਾਗਮ ਵਿਚ ਜਗਰੂਪ ਸਿੰਘ ਬਰਾੜ ਤੋਂ ਇਲਾਵਾ ਪ੍ਰੋਫ਼ੈਸਰ ਅਮਨਦੀਪ ਸਿੰਘ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਂਸ਼ੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਅਤੇ ਇੰਦਰਪਾਲ ਸਿੰਘ ਕਲੇਰ ਚੇਅਰਮੈਨ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟ ਨੇ ਵਿਸ਼ੇਸ਼ ਮਹਿਮਾਨ ਦੇ ਤÏਰ 'ਤੇ ਸ਼ਿਰਕਤ ਕੀਤੀ¢ ਮੰਚ ਸੰਚਾਲਕ ਬਲਜੀਤ ਸਿੰਘ ਸੇਖਾ ਵਲੋਂ ਸਭ ਤੋਂ ਪਹਿਲਾਂ ਜਗਰੂਪ ਸਿੰਘ ਬਰਾੜ ਨੂੰ ਜੀ ਆਇਆਂ ਆਖਿਆ ਗਿਆ | ਉਸ ਤੋਂ ਬਾਅਦ ਪ੍ਰੋਫ਼ੈਸਰ ਅਮਨਦੀਪ ਸਿੰਘ ਨੇ ਪੰਜਾਬ ਵਿਚ ਪੜ੍ਹਾਈ ਦੇ ਪੱਧਰ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ | ਇਸ ਉਪਰੰਤ ਇੰਦਰਪਾਲ ਸਿੰਘ ਕਲੇਰ ਵਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜ ਵਿਚ ਵਿਚਰਣ ਲਈ ਜੀਵਨ ਜਾਂਚ ਸਿਖਾਉਣ ਦੇ ਨੁਸਖੇ ਸਾਂਝੇ ਕੀਤੇ | ਅਖ਼ੀਰ ਵਿਚ ਜਗਰੂਪ ਸਿੰਘ ਬਰਾੜ ਵਲੋਂ ਕੈਨੇਡਾ ਅਤੇ ਭਾਰਤ ਦੀ ਰਾਜਨੀਤੀ, ਸਿੱਖਿਆ ਪ੍ਰਣਾਲੀ ਅਤੇ ਸਿਹਤ ਸਬੰਧੀ ਸੁਧਾਰਾਂ ਅਤੇ ਸੁਝਾਅ ਸਾਂਝੇ ਕੀਤੇ¢ ਹਾਜ਼ਰੀਨ ਸ਼ਖ਼ਸੀਅਤਾਂ ਦੇ ਸਵਾਲਾਂ ਦੇ ਜਵਾਬ ਜਗਰੂਪ ਸਿੰਘ ਬਰਾੜ ਵਲੋਂ ਬੜੀ ਹਲੀਮੀ ਅਤੇ ਤਰਕ ਦੇ ਆਧਾਰ 'ਤੇ ਦਿੱਤੇ ਗਏ¢ ਇਸ ਮÏਕੇ ਪਰਮਜੀਤ ਸਿੰਘ ਵਲੋਂ ਜਗਰੂਪ ਸਿੰਘ ਬਰਾੜ ਦਾ ਇੱਥੇ ਪਹੁੰਚਣ 'ਤੇ ਦਿਲੋਂ ਧੰਨਵਾਦ ਕੀਤਾ ਅਤੇ ਆਖਿਆ ਕਿ ਜਗਰੂਪ ਸਿੰਘ ਬਰਾੜ ਦਾ ਕੈਨੇਡਾ ਦੀ ਧਰਤੀ 'ਤੇ ਸਿਆਸੀ ਕੱਦ ਉਪਰ ਪੂਰੇ ਪੰਜਾਬੀਆਂ ਨੂੰ ਮਾਣ ਰਹੇਗਾ¢ ਇਸ ਮÏਕੇ ਪ੍ਰਬੰਧਕਾਂ ਵਲੋਂ ਜਗਰੂਪ ਸਿੰਘ ਬਰਾੜ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮÏਕੇ ਪ੍ਰੋਫ਼ੈਸਰ ਗੁਰਜੀਤ ਸਿੰਘ ਮਾਨ, ਪ੍ਰੋਫ਼ੈਸਰ ਹਰੀਸ਼ ਸ਼ਰਮਾ, ਸੰਦੀਪ ਕੁਮਾਰ ਐਸ.ਟੀ.ਪੀ., ਰਿਸ਼ੀ ਪਲਤਾ, ਦੀਪਕ ਅਹੂਜਾ, ਗੁਰਮੀਤ ਸਿੰਘ, ਹਰਦੀਪ ਸਿੰਘ ਫਿੱਡੂ ਭਲਵਾਨ, ਗੁਰਪ੍ਰੀਤ ਸਿੰਘ ਕਮੋਂ, ਰਾਜੀਵ ਮਹਿਤਾ, ਰਵੀ ਅਰੋੜਾ, ਸੁਖਵਿੰਦਰ ਸਿੰਘ, ਅਰਪਿੰਦਰ ਸਿੰਘ ਕਾਲਾ, ਰਾਕੇਸ਼ ਸ਼ਰਮਾ, ਪਿ੍ੰਸੀਪਲ ਪੰਨਾ ਲਾਲ, ਰੋਮਾ ਬਰਾੜ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਪੁਲਿਸ ਵਲੋਂ ਧੀ ਦਾ ਕਤਲ ਕਰਨ ਵਾਲਾ ਪਿਤਾ ਕਾਬੂ
Ad Position 24