24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਮਾਤਾ ਸਵਿੱਤਰੀਬਾਈ ਫ਼ੂਲੇ ਦੀ 195ਵੀਂ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 07-01-2026
ਫ਼ਰੀਦਕੋਟ, 6 ਜਨਵਰੀ (ਸਤੀਸ਼ ਬਾਗ਼ੀ)-ਰਿਪਬਲਿਕਨ ਪਾਰਟੀ ਆਫ਼ ਇੰਡੀਆ ਪੰਜਾਬ ਸਟੇਟ ਕਮੇਟੀ ਵਲੋਂ ਮਾਤਾ ਸਵਿਤਰੀਬਾਈ ਫ਼ੂਲੇ ਦੀ 195ਵੀਂ ਜਨਮ ਜੈਅਤੀ ਮਨਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਅਮਰਜੀਤ ਸਿੰਘ ਧਨੌਲਾ, ਵਾਈਸ ਪ੍ਰਧਾਨ ਡਾ. ਅਜੀਤ ਸਿੰਘ ਚਾਹਲ ਅਤੇ ਸਕੱਤਰ ਗੁਰਦੀਪ ਸਿੰਘ ਬਾਹੀਆ ਨੇ ਸ਼ਿਰਕਤ ਕੀਤੀ | ਰਾਸ਼ਟਰੀ ਪ੍ਰਧਾਨ ਅਮਰਜੀਤ ਸਿੰਘ ਧਨੌਲਾ ਨੇ ਕ੍ਰਾਂਤੀਕਾਰੀ ਮਾਤਾ ਸਵਿਤਰੀਬਾਈ ਫ਼ੂਲੇ ਦੀ ਜੀਵਨੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਉਸ ਦੌਰ ਵਿਚ ਜਦੋਂ ਲੜਕੀਆਂ ਨੂੰ ਪੜ੍ਹਾਉਣਾ ਅਪਰਾਧ ਸਮਝਿਆ ਜਾਂਦਾ ਸੀ, ਉਸ ਵੇਲੇ ਉਨ੍ਹਾਂ ਨੇ ਤਾਹਨੇ, ਅਪਮਾਨ, ਪੱਥਰਾਂ ਅਤੇ ਭਾਰੀ ਵਿਰੋਧ ਦੇ ਬਾਵਜੂਦ ਲੜਕੀਆਂ ਲਈ ਸਕੂਲ ਖੋਲ੍ਹੇ | ਉਹ ਭਾਰਤ ਦੀ ਪਹਿਲੀ ਅਧਿਆਪਕਾ ਸੀ, ਜਿਸ ਨੇ ਲੜਕੀਆਂ ਲਈ ਸਿੱਖਿਆ ਦੀ ਨੀਂਹ ਰੱਖੀ | ਮਾਤਾ ਸਵਿਤਰੀਬਾਈ ਫ਼ੂਲੇ ਸਮਾਜਿਕ ਕ੍ਰਾਂਤੀ ਦੀ ਪ੍ਰਤੀਕ ਸਨ | ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤੀ ਸੰਵਿਧਾਨ ਦਿੱਤਾ, ਹੱਕ ਦਿੱਤੇ ਅਤੇ ਬਰਾਬਰੀ ਦਾ ਰਸਤਾ ਵਿਖਾਇਆ | ਰਿਪਬਲਿਕਨ ਪਾਰਟੀ ਆਫ਼ ਇੰਡੀਆ ਇਨ੍ਹਾਂ ਦੋਹਾਂ ਚਿੰਤਕਾਂ ਦੇ ਵਿਚਾਰਾਂ ਨੂੰ ਆਪਣੀ ਰਾਜਨੀਤੀ ਦੀ ਰੀੜ੍ਹ ਦੀ ਹੱਡੀ ਮੰਨਦੀ ਹੈ | ਉਨ੍ਹਾਂ ਕਿਹਾ ਕਿ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਮੂਲ ਉਦੇਸ਼ ਸਮਾਨਤਾ, ਨਿਆਂ ਅਤੇ ਸੰਵਿਧਾਨਕ ਹੱਕਾਂ ਦੀ ਰੱਖਿਆ ਹੈ | ਉਨ੍ਹਾਂ ਡਾ. ਅੰਬੇਡਕਰ ਵਾਦੀ ਗਰੁੱਪਾਂ ਨੂੰ ਵੀ ਇਕੱਠੇ ਹੋਣ ਲਈ ਅਪੀਲ ਕੀਤੀ | ਵਾਈਸ ਪ੍ਰਧਾਨ ਡਾ. ਅਜੀਤ ਸਿੰਘ ਚਾਹਲ ਨੇ ਬਾਬਾ ਸਾਹਿਬ ਅੰਬੇਡਕਰ ਵਲੋਂ ਬਣਾਈ ਗਈ ਰਿਪਬਲਿਕਨ ਪਾਰਟੀ ਆਫ਼ ਇੰਡੀਆ ਦੇ ਪਿਛੋਕੜ ਬਾਰੇ ਭਰਪੂਰ ਚਾਨਣਾ ਪਾਇਆ | ਪੰਜਾਬ ਪ੍ਰਧਾਨ ਡਾ. ਦਵਿੰਦਰ ਗੁਗਲਾਨੀ ਆਰ.ਪੀ.ਆਈ. ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਰਸੀਲਾ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ | ਮਾਤਾ ਸਵਿਤਰੀਬਾਈ ਫ਼ੂਲੇ ਦੀ ਜਨਮ ਜੈਅੰਤੀ 'ਤੇ ਪ੍ਰਧਾਨ ਮਨਜੀਤ ਸਿੰਘ ਖਿੱਚੀ ਗੁਰੂ ਰਵਿਦਾਸ ਮੰਦਰ ਫ਼ਰੀਦਕੋਟ, ਵਾਈਸ ਪ੍ਰਧਾਨ ਸਾਹਿਬ ਸਿੰਘ ਗਿੱਲ ਆਰ.ਪੀ.ਆਈ ਪੰਜਾਬ, ਬਿੱਲੂ ਸਿੰਘ ਕੋਟਕਪੂਰਾ, ਬੂਟਾ ਸਿੰਘ ਗੋਲੇਵਾਲਾ, ਸ਼ਾਂਤੀ ਦੇਵੀ, ਹਰਬੰਸ ਕੌਰ, ਗੁਰਜੀਤ ਕੌਰ, ਸੁਖਵਿੰਦਰ ਕੌਰ, ਕਸ਼ਮੀਰ ਸਿੰਘ, ਸੁਖਮੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਕਾਲੇਕੇ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ, ਬਾਵਾ ਸਿੰਘ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਗਗਨਦੀਪ ਸਿੰਘ, ਕਰਨ ਸਿੰਘ, ਕੁਲਵਿੰਦਰ ਸਿੰਘ, ਹੈਪੀ ਅਤੇ ਰਾਮ ਕਿ੍ਸ਼ਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਦੀ ਮਹੀਨਾਵਾਰ ਮੀਟਿੰਗ 'ਚ ਭਖਦੇ ਮਸਲੇ ਵਿਚਾਰੇ ਅਗਲੀ ਖ਼ਬਰ ਡੀ.ਟੀ.ਐਫ. ਫ਼ਰੀਦਕੋਟ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ
Ad Position 24