ਮਲੋਟ, 6 ਜਨਵਰੀ (ਪਾਟਿਲ)-ਜੈ ਮਾਂ ਅੰਗੂਰੀ ਦੇਵੀ ਮੰਦਰ ਸੰਸਥਾ ਮਲੋਟ ਵਲੋਂ ਅੱਜ ਸਰਦੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਰੂਰਤਮੰਦ ਮਰੀਜ਼ਾਂ ਲਈ ਇਕ ਨਿਵੇਕਲੀ ਪਹਿਲ ਕੀਤੀ ਗਈ | ਇਸ ਤਹਿਤ ਮਲੋਟ ਤੋਂ ਏਮਸ ਬਠਿੰਡਾ ਤੱਕ ਸਸਤੀ ਵੈਨ ਸੇਵਾ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਅੱਜ ਪਹਿਲੇ ਦਿਨ ਰਵਾਨਗੀ ਕੀਤੀ ਗਈ | ਇਹ ਵੈਨ ਸੇਵਾ ਹਰ ਮੰਗਲਵਾਰ ਤੇ ਵੀਰਵਾਰ ਨੂੰ ਚਲਾਈ ਜਾਵੇਗੀ, ਜਿਸ ਦਾ ਕਿਰਾਇਆ ਸਿਰਫ਼ 25 ਰੁਪਏ ਪ੍ਰਤੀ ਸਵਾਰੀ ਰੱਖਿਆ ਗਿਆ ਹੈ | ਵੈਨ ਦੀ ਰਵਾਨਗੀ ਜੈ ਸ੍ਰੀ ਰਾਮ ਟੂਰ ਟਰੈਵਲਜ਼, ਕੈਰੋਂ ਰੋਡ ਮਲੋਟ ਤੋਂ ਏਮਸ ਬਠਿੰਡਾ ਲਈ ਕੀਤੀ ਜਾ ਰਹੀ ਹੈ | ਸੰਸਥਾ ਵਲੋਂ ਕਿਹਾ ਗਿਆ ਕਿ ਇਸ ਸੇਵਾ ਦਾ ਮਕਸਦ ਗ਼ਰੀਬ ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਇਲਾਜ ਲਈ ਆਵਾਜਾਈ ਵਿਚ ਆ ਰਹੀ ਮੁਸ਼ਕਿਲ ਤੋਂ ਰਾਹਤ ਦਿਵਾਉਣਾ ਹੈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਅਨਿਲ ਕੁਮਾਰ ਜਨੇਜਾ, ਅਸ਼ੋਕ ਚੌਧਰੀ, ਸੋਹਣ ਲਾਲ ਗੁੰਬਰ, ਸੁਰਿੰਦਰ ਮਦਾਨ, ਸੁਨੀਲ ਚਲਾਣਾ ਆਦਿ ਹਾਜ਼ਰ ਸਨ |