ਮਲੋਟ, 6 ਜਨਵਰੀ (ਪਾਟਿਲ)-ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਲੋਟ ਦੀ ਜਰਨਲ ਮੀਟਿੰਗ ਨੱਥਾ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਫ਼ਤਰ ਮਲੋਟ ਵਿਖੇ ਹੋਈ | ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਮੋੜਾ ਸਿੰਘ ਸਕੱਤਰ ਨੇ ਪਹਿਲਾਂ ਏਜੰਡਿਆਂ ਦੀ ਵਿਆਖਿਆ ਕੀਤੀ | ਇਸ ਮੌਕੇ ਆਗੂਆਂ ਨੇ ਦੱਸਿਆ ਕਿ 2 ਤੋਂ 14 ਜਨਵਰੀ ਤੱਕ ਹਲਕੇ ਦੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਜਾਣੇ ਹਨ, 15 ਜਨਵਰੀ ਤੋਂ 18 ਫ਼ਰਵਰੀ ਤੱਕ ਸਰਕਲ ਪੱਧਰ ਦੀਆਂ ਕਨਵੈਨਸ਼ਨਾਂ ਸਾਰੇ ਪੰਜਾਬ ਅੰਦਰ ਕੀਤੀਆਂ ਜਾਣੀਆਂ ਹਨ, 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸਾਰੀਆਂ ਜਥੇਬੰਦੀਆਂ ਵਲੋਂ ਜ਼ਿਲ੍ਹੇ ਦੇ ਡੀ.ਸੀ. ਦਫ਼ਤਰਾਂ ਅੱਗੇ ਧਰਨੇ, ਬਿਜਲੀ ਬਿੱਲ 2025, ਸੀਡ ਬਿੱਲ ਤੇ ਸਰਕਾਰੀ ਮਹਿਕਮਿਆਂ ਦੀਆਂ ਜ਼ਮੀਨਾਂ ਵੇਚਣ ਖ਼ਿਲਾਫ਼ ਧਰਨੇ ਦਿੱਤੇ ਜਾਣਗੇ | ਇਸ ਤੋਂ ਇਲਾਵਾ ਜੋ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨਾ, ਬਾਕੀ 16 ਫ਼ੀਸਦੀ ਰਹਿੰਦਾ ਡੀ.ਏ., ਕੈਸ਼ਲੈਸ ਸਕੀਮ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਬਿਨਾਂ ਸ਼ਰਤ 23 ਸਾਲਾਂ ਸਕੇਲ ਲਾਗੂ ਕਰਨਾ, ਮੈਡੀਕਲ ਬਿੱਲ 2000 ਰੁਪਏ ਕਰਨਾ ਆਦਿ ਮੰਗਾਂ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ | ਇਸ ਮੌਕੇ ਨੱਥਾ ਸਿੰਘ ਪ੍ਰਧਾਨ, ਮੋੜਾ ਸਿੰਘ ਸਕੱਤਰ, ਬਲਰਾਜ ਮੱਕੜ ਸੀਨੀਅਰ ਮੀਤ ਪ੍ਰਧਾਨ, ਬੰਤਾ ਸਿੰਘ, ਇਕਬਾਲ ਸਿੰਘ ਢਿੱਲੋਂ ਸ/ਸਕੱਤਰ, ਹਰਜੀਤ ਸਿੰਘ, ਬਲਜੀਤ ਸਿੰਘ, ਬਿੰਦਰ ਸਿੰਘ, ਦੇਸ ਰਾਜ ਆਦਿ ਹਾਜ਼ਰ ਸਨ |