ਫ਼ਰੀਦਕੋਟ, 24 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਦੀ ਅਸਾਮੀ ਦਾ ਕਾਡਰ ਏਕੀਕਰਨ ਹੋਣ ਉਪਰੰਤ ਮਹਿਕਮਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਹੋਣ 'ਤੇ ਜ਼ਿਲ੍ਹਾ ਫ਼ਰੀਦਕੋਟ ਅਧੀਨ ਆਉਂਦੇ ਕ੍ਰਮਵਾਰ ਤਿੰਨਾਂ ਬਲਾਕਾਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸਮੂਹ ਪੰਚਾਇਤ ਵਿਕਾਸ ਸਕੱਤਰਾਂ ਦੀ ਇਕ ਅਹਿਮ ਮੀਟਿੰਗ ਬੇਅੰਤ ਸਿੰਘ ਢਿੱਲੋਂ, ਸੁਖਮੰਦਰ ਸਿੰਘ ਮਾਨ ਅਤੇ ਕੇਵਲ ਸਿੰਘ ਸਿੱਧੂ ਦੀ ਸਾਂਝੀ ਪ੍ਰਧਾਨਗੀ ਹੇਠ ਗੁਰਦੁਆਰਾ ਮਾਈ ਗੋਦੜੀ ਸਾਹਿਬ ਫ਼ਰੀਦਕੋਟ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਹੋਈ | ਇਸ ਮੌਕੇ ਹਾਜ਼ਰ ਪੰਚਾਇਤ ਵਿਕਾਸ ਸਕੱਤਰਾਂ ਨੇ ਦੋਹਾਂ ਅਸਾਮੀਆਂ ਦਾ ਕਾਡਰ ਏਕੀਕਰਨ ਹੋਰ ਉਪਰੰਤ ਨਵੀਂ ਸਿਰਜੀ ਗਈ ਅਸਾਮੀ ਪੰਚਾਇਤ ਵਿਕਾਸ ਸਕੱਤਰ ਹੋਣ 'ਤੇ ਪ੍ਰਮਾਤਮਾ ਦੇ ਨਾਲ-ਨਾਲ ਭਗਵੰਤ ਮਾਨ ਮੁੱਖ ਮੰਤਰੀ, ਤਰਨਪ੍ਰੀਤ ਸਿੰਘ ਸੌਂਧ ਕੈਬਿਨਟ ਮੰਤਰੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ, ਅਜੀਤ ਬਾਲਾ ਜੋਸ਼ੀ ਆਈ.ਏ.ਐਸ. ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ, ਓਮਾ ਸ਼ੰਕਰ ਗੁਪਤਾ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾ ਦੇ ਨਾਲ-ਨਾਲ ਸਮੂਹ ਸੂਬਾ ਕਮੇਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਇਸ ਨਾਲ ਕਰਮਚਾਰੀਆਂ ਨੂੰ ਤਨਖਾਹਾਂ, ਪੈਨਸ਼ਨਾਂ ਆਦਿ ਵਿਚ ਹੁੰਦੀ ਬੇਲੋੜੀ ਦੇਰੀ ਤੋਂ ਛੁਟਕਾਰਾ ਮਿਲੇਗਾ | ਇਸ ਮੌਕੇ ਅਜੇ ਪਾਲ ਸ਼ਰਮਾ ਬਲਾਕ ਪ੍ਰਧਾਨ ਫ਼ਰੀਦਕੋਟ, ਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ, ਰਵੀ ਅਗਰਵਾਲ ਬਲਾਕ ਪ੍ਰਧਾਨ ਜੈਤੋ, ਸੁਖਚੈਨ ਸਿੰਘ ਅÏਲਖ ਸਾਬਕਾ ਜ਼ਿਲ੍ਹਾ ਪ੍ਰਧਾਨ, ਨਛੱਤਰ ਸਿੰਘ ਸਿੱਧੂ, ਦੇਵੀ ਲਾਲ, ਰਕੇਸ਼ ਕੁਮਾਰ, ਬਲਵੰਤ ਸਿੰਘ, ਜਗਮੀਤ ਸਿੰਘ, ਬਲਜਿੰਦਰ ਸਿੰਘ, ਬਲਰਾਜ ਕੁਮਾਰ, ਗੁਲਜਿੰਦਰ ਸਿੰਘ, ਗੁਰਮੀਤ ਸਿੰਘ, ਡੀ.ਸੀ. ਸਿੰਘ ਆਦਿ ਪੰਚਾਇਤ ਵਿਕਾਸ ਸਕੱਤਰ ਹਾਜ਼ਰ ਸਨ |