ਕੋਟਕਪੂਰਾ, 24 ਜਨਵਰੀ (ਮੋਹਰ ਸਿੰਘ ਗਿੱਲ)-ਅੱਜ ਕੋਟਕਪੂਰਾ ਵਿਸ਼ਵਾਸ ਲਾਇਨਜ ਕਲੱਬ ਵਲੋਂ ਭੁੱਲਰ ਪਰਿਵਾਰ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਲਾਜਪਤ ਨਗਰ ਕੋਟਕਪੂਰਾ ਵਿਖੇ 115 ਵਿਦਿਆਰਥੀਆਂ ਨੂੰ ਵਰਦੀਆਂ, ਬੂਟ, ਜੁਰਾਬਾਂ ਅਤੇ ਸਟੇਸ਼ਨਰੀ ਤਕਸੀਮ ਕੀਤੇ ਗਏ | ਲਾਇਨ ਰਾਜਿੰਦਰ ਸਿੰਘ ਸਰਾਂ ਵਲੋਂ ਲਾਇਨਇਜਮ ਬਾਰੇ ਜਾਣਕਾਰੀ ਸਾਂਝੀ ਕੀਤੀ | ਸਕੂਲ ਮੁਖੀ ਵਲੋਂ ਕਲੱਬ ਅਤੇ ਭੁੱਲਰ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਲਾਇਨ ਰਛਪਾਲ ਸਿੰਘ ਭੁੱਲਰ, ਸਕੱਤਰ ਵਿਕਰਾਂਤ ਧੀਂਗੜਾ, ਜਸਵੀਰ ਸਿੰਘ, ਲਖਵਿੰਦਰ ਸਿੰਘ, ਮਨਜੀਤ ਕੌਰ, ਦੀਪਤੀ ਧੀਂਗੜਾ, ਲਖਵਿੰਦਰ ਕੌਰ, ਪ੍ਰਭਜੋਤ ਕੌਰ, ਆਰਤੀ ਰਾਣੀ, ਨੀਰੂ ਬਾਲਾ, ਸੁਮਨ ਬਾਲਾ ਆਦਿ ਹਾਜ਼ਰ ਸਨ |