ਮੋਗਾ, 24 ਜਨਵਰੀ (ਜਸਪਾਲ ਸਿੰਘ ਬੱਬੀ)-ਸਫਾਈ ਸੇਵਕ/ਚੌਕੀਦਾਰ ਦਰਜਾ-ਚਾਰ ਕਰਮਚਾਰੀਆਂ ਦਾ ਵਫਦ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਅਗਵਾਈ ਹੇਠ ਗੁਰਵਿੰਦਰ ਸਿੰਘ ਸੋਢੀ ਡੀ.ਪੀ.ਆਈ. ਸੈਕੰਡਰੀ ਨੂੰ ਦਫਤਰ ਮੁਹਾਲੀ ਵਿਖੇ ਮਿਲਿਆ | ਉਨ੍ਹਾਂ ਦੱਸਿਆ ਕਿ ਸਫਾਈ ਸੇਵਕ ਚੌਕੀਦਾਰ ਜੋ ਬਹੁਤ ਹੀ ਪੁਰਾਣੇ ਸਮੇਂ ਤੋਂ ਸਰਕਾਰੀ ਪ੍ਰਾਇਮਰੀ, ਹਾਈ ਸੈਕੰਡਰੀ ਸਕੂਲਾਂ 'ਚ ਸਫਾਈ ਅਤੇ ਚੌਕੀਦਾਰਾਂ ਦਾ ਕੰਮ ਕਰਦੇ ਹਨ, ਦੀਆਂ ਹੱਕੀ ਮੰਗਾਂ ਕਿ ਮੈਨੇਜਮੈਂਟ ਕਮੇਟੀ ਨੂੰ ਭੰਗ ਕਰਕੇ ਚੌਕੀਦਾਰ ਸਫਾਈ ਸੇਵਕਾਂ ਨੂੰ ਰੱਖਣ ਅਤੇ ਹਟਾਉਣ ਦੀ ਪਾਵਰ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇ, ਤਨਖਾਹ ਵਿਚ ਵਾਧਾ ਕਰਨ, ਨਵੇਂ ਸਫਾਈ ਸੇਵਕ ਅਤੇ ਚੌਕੀਦਾਰ ਰੱਖਣਾ ਸ਼ਾਮਿਲ ਹੈ | ਗੁਰਵਿੰਦਰ ਸਿੰਘ ਸੋਢੀ ਡੀ.ਪੀ.ਆਈ. ਨੇ ਕਿਹਾ ਗਿਆ ਕਿ ਸਫਾਈ ਸੇਵਕ ਚੌਕੀਦਾਰ ਹਟਾਉਣ ਤੋਂ ਪਹਿਲਾਂ ਉਸ ਨੂੰ 3 ਨੋਟਿਸ ਰਜਿਸਟਰੀ ਰਾਹੀਂ ਦਿੱਤੇ ਜਾਣਗੇ | ਜੇਕਰ ਉਸ ਨੋਟਿਸ ਵਿਚ ਉਹ ਕਰਮਚਾਰੀ ਆਪਣੀ ਦਰੁਸਤੀ ਕਰ ਲੈਂਦਾ ਹੈ ਤਾਂ ਉਸ ਨੂੰ ਨਹੀਂ ਹਟਾਇਆ ਜਾ ਸਕਦਾ | ਇਸ ਮੌਕੇ ਡੀ.ਪੀ.ਆਈ. ਗੁਰਵਿੰਦਰ ਸਿੰਘ ਸੋਢੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਏ.ਡੀ.ਓ. ਜਸਜੀਤ ਸਿੰਘ, ਪੀ.ਏ. ਆਸ਼ਾ ਕੁਮਾਰੀ, ਯੂਨੀਅਨ ਆਗੂ ਵਰਿੰਦਰ ਕੁਮਾਰ ਨਵਾਂ ਸ਼ਹਿਰ, ਸੁਖਦੇਵ ਸਿੰਘ ਮੁਕਤਸਰ, ਮੀਤ ਪ੍ਰਧਾਨ ਪੰਜਾਬ ਕਿਰਨ ਬਾਲਾ ਸੰਗਰੂਰ, ਹਰਪਾਲ ਕੌਰ, ਹਰਜਿੰਦਰ ਕੌਰ ਸ਼ਾਮਿਲ ਸਨ |