06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਦੇ ਮੈਂਬਰ 18ਵੀਂ ਕਾਨਫ਼ਰੰਸ 'ਚ ਲੈਣਗੇ ਭਾਗ

Ad Position 21
No active advertisement
ਅਜੀਤ ਡੈਸਕ 25-01-2026
ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਹਰਮਹਿੰਦਰ ਪਾਲ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਪੰਜਾਬ ਦੇ 17 ਸਾਥੀ ਗਗਨਦੀਪ ਸਿੰਘ ਅਤੇ ਐੱਨ.ਡੀ. ਤਿਵਾੜੀ ਦੀ ਅਗਵਾਈ ਹੇਠ 18ਵੀਂ ਕਾਨਫ਼ਰੰਸ (ਡੈਲੀਗੇਟ ਇਜਲਾਸ) ਵਿਚ ਭਾਗ ਲੈਣ ਸਿਰੜੀ (ਮਹਾਰਾਸ਼ਟਰ) ਵਿਚ ਪਹੁੰਚੇ | ਇਹ ਚਾਰ ਰੋਜ਼ਾ ਡੈਲੀਗੇਟ ਇਜਲਾਸ ਸੁਭਾਸ਼ ਲਾਂਬਾ ਦੀ ਅਗਵਾਈ ਹੇਠ ਕਰਵਇਆ ਜਾਵੇਗਾ, ਜਿਸ ਵਿਚ ਪੂਰੇ ਭਾਰਤ 'ਚੋਂ 1200 ਦੇ ਲਗਪਗ ਡੈਲੀਗੇਟ ਪਹੁੰਚ ਰਹੇ ਹਨ | ਇਸ ਵਿਚ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਨਵੇਂ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ | ਪੁਰਾਣੀ ਪੈਨਸ਼ਨ ਬਹਾਲੀ ਲਈ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪਰਗਟ ਸਿੰਘ ਜੰਬਰ, ਗੁਰਪ੍ਰੀਤ ਸਿੰਘ ਸੰਧੂ, ਮੋਹਨ ਲਾਲ, ਜਗਮੀਤ ਸਿੰਘ, ਗੁਲਜ਼ਾਰ ਖਾਨ, ਰਾਜਿੰਦਰ ਸਿੰਘ, ਚਰਨਜੀਤ ਸਿੰਘ, ਭੁਪਿੰਦਰ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/>
Ad Position 24
No active advertisement