28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਵਿਕਦੀ ਚਾਈਨਾ ਡੋਰ ਬਣ ਰਹੀ ਜਾਨ ਦਾ ਖੌਅ <br/>

Ad Position 21
No active advertisement
ਅਜੀਤ ਡੈਸਕ 29-01-2026
ਮੋਗਾ, 28 ਜਨਵਰੀ (ਗੁਰਤੇਜ ਸਿੰਘ ਬੱਬੀ)-ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਤੰਗ ਉਡਾਉਣ ਵਾਲੀ ਚੋਰ ਮੋਰੀਆਂ ਰਾਹੀਂ ਵਿਕਦੀ ਚਾਈਨਾ ਡੋਰ ਜਾਣੀ ਡਰੈਗਨ ਡੋਰ ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਮੋਗਾ ਜ਼ਿਲੇ੍ਹ ਵਿਚ ਡੋਰ ਅਤੇ ਹੁਣ ਇਹ ਡੋਰ ਮਨੁੱਖੀ ਜ਼ਿੰਦਗੀ 'ਤੇ ਕਹਿਰ ਬਣ ਕੇ ਢਹਿ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਮੋਗਾ ਸ਼ਹਿਰ ਦਾ ਇਕ ਨੌਜਵਾਨ ਕਰਣ ਛਾਬੜਾ ਚਾਈਨਾ ਡੋਰ ਦੀ ਬੁਰੀ ਤਰ੍ਹਾਂ ਲਪੇਟ ਵਿਚ ਆ ਗਿਆ ਜਿਸ ਦੇ ਮੂੰਹ ਅਤੇ ਨੱਕ ਤੇ ਡਾਕਟਰਾਂ ਵਲੋਂ ਕਈ ਟਾਂਕੇ ਲਗਾਏ ਗਏ ਅਤੇ ਪੂਰੇ ਮੋਗਾ ਜ਼ਿਲੇ੍ਹ ਵਿਚੋਂ ਅਜਿਹੀਆਂ ਛੁਟਪੁਟ ਘਟਨਾਵਾਂ ਲਗਾਤਾਰ ਆ ਰਹੀਆਂ ਹਨ ਪਰ ਸੋਚਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਮੋਗਾ ਦੀ ਸਖ਼ਤੀ ਦੇ ਬਾਵਜੂਦ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਕਿਸ ਕਦਰ ਇਸ ਨੂੰ ਅੰਜਾਮ ਦੇ ਰਹੇ ਹਨ ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੇ ਕਈ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ ਅਤੇ ਚਾਈਨਾ ਡੋਰ ਵੇਚਣ ਵਾਲਿਆਂ ਲਈ ਕੱਸੀ ਗਈ ਨਕੇਲ ਕਿਤੇ ਢਿੱਲੀ ਹੋ ਗਈ ਜਾਪਦੀ ਹੈ | ਇਹ ਖ਼ਤਰਨਾਕ ਚਾਈਨਾ ਡੋਰ ਦੀ ਸਿਕਾਰ ਇਕੱਲੀ ਮਨੁੱਖੀ ਜ਼ਿੰਦਗੀ ਹੀ ਨਹੀਂ ਹੁੰਦੀ ਸਗੋਂ ਅਸਮਾਨ ਵਿਚ ਉੱਡਣ ਵਾਲੇ ਭੋਲੇ ਭਾਲੇ ਪੰਛੀ ਵੀ ਆਉਂਦੇ ਹਨ ਭਾਵੇਂ ਕਿ ਇਸ ਪਾਸੇ ਕਿਸੇ ਦਾ ਧਿਆਨ ਤੱਕ ਨਹੀਂ ਜਾਂਦਾ | ਚਾਈਨਾ ਡੋਰ ਦਾ ਮਸਲਾ ਉਦੋਂ ਸ਼ੁਰੂ ਹੋਇਆ ਜਦੋਂ ਚੀਨ ਦੇਸ਼ ਦਾ ਬਣਿਆ ਰੋਜ ਮਰਾ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲਾ ਸਮਾਨ ਧੜਾਧੜ ਵਿਕਣ ਲੱਗਾ ਤੇ ਉਸੇ ਸਮਾਨ ਦਾ ਹਿੱਸਾ ਬਣੀ ਚਾਈਨਾ ਡੋਰ ਜਿਸ ਨੇ ਪੂਰੇ ਦੇਸ਼ ਵਿਚ ਪਤਾ ਨਹੀਂ ਕਿੰਨੀਆਂ ਮਨੁੱਖੀ ਜ਼ਿੰਦਗੀਆਂ ਆਪਣੀ ਲਪੇਟ ਵਿਚ ਲੈ ਲਈਆਂ ਅਤੇ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੁੰਦੇ ਹਨ ਪਰ ਇਹ ਵਰਤਾਰਾ ਲਗਾਤਾਰ ਜਾਰੀ ਹੀ ਨਹੀਂ ਸਗੋਂ ਦਿਨੋਂ ਦਿਨ ਵਧਦਾ ਜਾ ਰਿਹਾ ਹੈ | ਜੇਕਰ ਮੋਗਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੇ ਸਮਾਜ ਸੇਵੀ ਅਤੇ ਸੁਹਿਰਦ ਲੋਕਾਂ ਨੂੰ ਅੱਗੇ ਆ ਕੇ ਜਿੱਥੇ ਪ੍ਰਸ਼ਾਸਨ ਨੂੰ ਜਗਾਉਣ ਦੀ ਲੋੜ ਹੈ, ਉੱਥੇ ਚਾਈਨਾ ਡੋਰ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਦੇ ਨਾਲ ਇਕ ਜਾਗਰੂਕਤਾ ਮੁਹਿੰਮ ਵੀ ਵਿੱਢਣੀ ਚਾਹੀਦਾ ਹੈ ਤਾਂ ਕਿ ਚਾਈਨਾ ਡੋਰ 'ਤੇ ਪੂਰਨ ਪਾਬੰਦੀ ਲਗਾਈ ਜਾ ਸਕੇ ਤੇ ਮਨੁੱਖੀ ਜ਼ਿੰਦਗੀ ਦੇ ਢਹਿ ਰਹੇ ਇਸ ਕਹਿਰ ਤੋਂ ਨਿਜਾਤ ਮਿਲ ਸਕੇ | ਭਾਵੇ ਕਿ ਉੱਘੇ ਸਮਾਜ ਸੇਵੀ ਤੇ ਸਾਬਕਾ ਸਰਪੰਚ ਸਾਫ਼ੂਵਾਲਾ ਗੁਰਮੀਤ ਸਿੰਘ ਨੇ ਚਾਈਨਾ ਡੋਰ ਵੇਚਣ ਵਾਲੇ ਨੂੰ ਫੜਾਉਣ 'ਤੇ ਆਪਣੇ ਵਲੋਂ ਇਕ ਹਜਾਰ ਰੁਪਏ ਇਨਾਮ ਵੀ ਰੱਖਿਆ ਹੈ | ਜੇਕਰ ਇਹ ਵਰਤਾਰਾ ਨਾ ਰੁਕਿਆ ਤਾਂ ਆਉਣ ਵਾਲੇ ਦਿਨਾਂ ਅਤੇ ਸਾਲਾਂ ਵਿਚ ਇਸ ਦੇ ਹੋਰ ਵੀ ਗੰਭੀਰ ਸਿੱਟੇ ਭੁਗਤਣੇ ਪੈਣਗੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਪ੍ਰਤੀ ਆਪਣੀ ਵਚਨਬੱਧਤਾ ਅਤੇ ਗੰਭੀਰਤਾ ਨਾਲ ਕੰਮ ਕਰ ਕੇ ਚਾਈਨਾ ਡੋਰ ਤੇ ਪੱਕੇ ਤੌਰ 'ਤੇ ਪਾਬੰਦੀ ਲਗਾਈ ਜਾਵੇ ਤੇ ਚਾਈਨਾ ਡੋਰ ਨੂੰ ਵੇਚਣ ਵਾਲੇ ਦੁਕਾਨਦਾਰਾਂ ਤੇ ਕਿਸੇ ਸਜ਼ਾ ਦੀ ਵਿਵਸਥਾ ਰੱਖੀ ਜਾਵੇ ਤਾਂ ਕਿ ਉਹ ਅੱਗੇ ਤੋਂ ਅਜਿਹਾ ਕਰਨ ਦਾ ਹੀਆ ਨਾ ਕਰ ਸਕੇ ਅਤੇ ਇਹ ਮਾਮਲਾ ਜਨਹਿਤ ਲਈ ਬੇਹੱਦ ਜ਼ਰੂਰੀ ਤੇ ਅਹਿਮ ਹੈ |

Ad Position 22
No active advertisement
ਪਿਛਲੀ ਖ਼ਬਰ ਕੋਟਕਪੂਰਾ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਲਈ 43 ਕਰੋੜ ਤੋਂ ਵੱਧ ਦੀ ਰਕਮ ਮਨਜ਼ੂਰ- ਸਪੀਕਰ ਸੰਧਵਾਂ ਅਗਲੀ ਖ਼ਬਰ ਫ਼ਿਰੋਜ਼ਪੁਰ ਸਬਜ਼ੀ ਮੰਡੀ 'ਚ ਟਰਾਂਸਪੋਰਟਰਾਂ ਤੋਂ ਪਰਚੀ ਦੇ ਨਾਂਅ 'ਤੇ ਗੁੰਡਾ ਟੈਕਸ ਵਸੂਲੀ ਦੇ ਦੋਸ਼
Ad Position 24