28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੋਟਕਪੂਰਾ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਲਈ 43 ਕਰੋੜ ਤੋਂ ਵੱਧ ਦੀ ਰਕਮ ਮਨਜ਼ੂਰ- ਸਪੀਕਰ ਸੰਧਵਾਂ

Ad Position 21
No active advertisement
ਅਜੀਤ ਡੈਸਕ 29-01-2026
ਕੋਟਕਪੂਰਾ, 28 ਜਨਵਰੀ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਹਲਕੇ ਦੀਆਂ ਸੜਕਾਂ ਦੇ ਨਵੀਨਕਰਨ ਅਤੇ ਚੌੜਾਈ ਵਧਾਉਣ ਲਈ ਲਗਪਗ 44 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ | ਜਿਸ ਤਹਿਤ ਭਾਗ-1 ਅਧੀਨ ਕੁੱਲ 15 ਸੜਕਾਂ ਦੇ ਵਿਕਾਸ ਕਾਰਜ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ 'ਤੇ ਕੁੱਲ 4336.07 ਲੱਖ ਰੁਪਏ ਖ਼ਰਚ ਕੀਤੇ ਜਾਣਗੇ | ਸੰਧਵਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਾ ਹੋਣ ਨਾਲ ਪਿੰਡਾਂ ਅਤੇ ਸ਼ਹਿਰਾਂ ਦੀ ਆਪਸੀ ਸਾਂਝ ਮਜ਼ਬੂਤ ਹੋਵੇਗੀ, ਆਵਾਜਾਈ ਸੁਖਾਲੀ ਬਣੇਗੀ ਅਤੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਵੱਡਾ ਸੁਧਾਰ ਆਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਮਨਜ਼ੂਰ ਹੋਈਆਂ ਸੜਕਾਂ ਵਿਚ ਕੰਮੇਆਣਾ ਤੋਂ ਡੱਗੋ ਰੋਮਾਣਾ ਤੋਂ ਫਿੱਡੇ ਕਲਾਂ ਤੱਕ ਲਈ 732.93 ਲੱਖ ਰੁਪਏ, ਕਲੇਰ ਤੋਂ ਕੋਟ ਸੁਖੀਆ ਤੋਂ ਪੰਜਗਰਾਈਾ ਤੱਕ ਲਈ 686.95 ਲੱਖ ਰੁਪਏ, ਕੋਟਕਪੂਰਾ ਤੋਂ ਦੇਵੀਵਾਲਾ, ਸਿਰਸੜੀ ਹੁੰਦੇ ਹੋਏ ਕੋਟ ਸੁਖੀਆ ਲਈ 26.36 ਲੱਖ ਰੁਪਏ, ਕੋਟਕਪੂਰਾ-ਫ਼ਰੀਦਕੋਟ ਸੜਕ 'ਤੇ ਸੰਧਵਾਂ ਤੋਂ ਚਹਿਲ ਤੱਕ ਲਈ 223.03 ਲੱਖ ਰੁਪਏ, ਕੋਟਕਪੂਰਾ-ਮੁਕਤਸਰ ਸੜਕ ਤੋਂ ਕੋਠੇ ਬੇਰਵਾਲਾ ਤੋਂ ਦੁਆਰੇਆਣਾ ਤੱਕ ਲਈ 47.33 ਲੱਖ ਰੁਪਏ, ਕੋਟਕਪੂਰਾ ਤੋਂ ਬਾਹਮਣ ਵਾਲਾ, ਬਾਜ਼ੀਗਰ ਬਸਤੀ ਹੁੰਦੇ ਹੋਏ ਕੋਠੇ ਬੱਲਾਂ ਤੱਕ ਲਈ 63.80 ਲੱਖ ਰੁਪਏ, ਕੋਟਕਪੂਰਾ-ਬਠਿੰਡਾ ਸੜਕ ਤੋਂ ਕੋਟਕਪੂਰਾ-ਜੈਤੋ ਸੜਕ (23 ਫੁੱਟ ਚੌੜੀ ਸੜਕ) ਲਈ 113.37 ਲੱਖ ਰੁਪਏ, ਲਾਲੇਆਣਾ, ਢਾਬ ਗੁਰੂ ਕੀ ਰੋਡ ਤੋਂ ਢੈਪਈ ਤੱਕ 29.01 ਲੱਖ ਰੁਪਏ, ਮੌੜ ਤੋਂ ਸੁਹਾਗ ਤੱਕ 44.57 ਲੱਖ ਰੁਪਏ, ਕੋਟਕਪੂਰਾ ਤੋਂ ਕੋਠੇ ਧਾਲੀਵਾਲ, ਦੁਆਰੇਆਣਾ ਹੁੰਦੇ ਹੋਏ ਢੀਮਾਂਵਾਲੀ ਤੱਕ ਲਈ 1223.38 ਲੱਖ ਰੁਪਏ, ਸੰਧਵਾਂ ਤੋਂ ਸਿੱਖਾਂਵਾਲਾ ਤੱਕ ਲਈ 249.70 ਲੱਖ ਰੁਪਏ, ਕੋਟਕਪੂਰਾ ਤੋਂ ਸਿੱਖਾਂਵਾਲਾ ਤੋਂ ਨੱਥੇਵਾਲਾ ਟਾਵਰ ਤੱਕ ਲਈ 581.44 ਲੱਖ ਰੁਪਏ, ਫਿਰਨੀ ਢੁੱਡੀ ਤੋਂ ਚੱਕ ਢੁੱਡੀ ਤੋਂ ਪ੍ਰਾਇਮਰੀ ਸਕੂਲ ਤੱਕ (ਸੈਕਸ਼ਨ-ਏ) ਲਈ 187.12 ਲੱਖ ਰੁਪਏ, ਭਾਣਾ ਤੋਂ ਸੰਧਵਾਂ ਤੱਕ ਲਈ 63.54 ਲੱਖ ਰੁਪਏ ਅਤੇ ਭਾਣਾ ਤੋਂ ਪੱਕਾ ਤੱਕ (ਪਿੰਡ ਦੀ ਹੱਦ ਤੱਕ) ਲਈ 63.54 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ | ਸੰਧਵਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੰਮ 31 ਮਾਰਚ ਤੱਕ ਉੱਚ ਮਿਆਰ ਅਨੁਸਾਰ ਪੂਰੇ ਕਰਵਾਏ ਜਾਣਗੇ | ਇਸ ਉਪਰੰਤ ਆਉਣ ਵਾਲੇ ਸਮੇਂ ਵਿਚ ਬਾਕੀ ਸੜਕਾਂ ਦਾ ਜਾਲ ਵਿਛਾਉਣ ਲਈ ਵੀ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਵਿਖੇ ਰਾਜ ਪੱਧਰੀ ਮਾਸਟਰ ਬੈਡਮਿੰਟਨ ਟੂਰਨਾਮੈਂਟ 6 ਫ਼ਰਵਰੀ ਤੋਂ- ਲਲਿਤ ਮੋਹਨ ਗੁਪਤਾ <br/> ਅਗਲੀ ਖ਼ਬਰ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਵਿਕਦੀ ਚਾਈਨਾ ਡੋਰ ਬਣ ਰਹੀ ਜਾਨ ਦਾ ਖੌਅ <br/>
Ad Position 24