28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸ੍ਰੀ ਰਾਮ ਬਾਗ ਕਮੇਟੀ ਨੇ ਸੰਸਦੀ ਫ਼ੰਡ 'ਚੋਂ ਸ਼ਾਂਤੀ ਹਾਲ ਬਣਾਉਣ ਲਈ ਮੰਗੀ ਗਰਾਂਟ <br/>

Ad Position 21
No active advertisement
ਅਜੀਤ ਡੈਸਕ 29-01-2026
ਜੈਤੋ, 28 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੀ ਧਰਮ-ਪਤਨੀ ਬੀਬਾ ਸੰਦੀਪ ਕੌਰ ਨੂੰ ਸਥਾਨਕ ਸ੍ਰੀ ਰਾਮ ਬਾਗ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਗੁਪਤਾ, ਸਕੱਤਰ ਘਨੱੱਈਆ ਲਾਲ ਗਰਗ, ਗੋਪਾਲ ਕ੍ਰਿਸ਼ਨ ਪਾਲਾ, ਰਾਜ ਬੱਬੂ ਜਿੰਦਲ ਅਤੇ ਸੁਰਿੰਦਰ ਗਰਗ (ਸੇਵਾ ਮੁਕਤ ਆਰ.ਏ.), ਰਾਜੀਵ ਗੋਇਲ ਬਿੱਟੂ ਬਾਦਲ ਅਤੇ ਸੁਸ਼ੀਲ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਵਫ਼ਦ ਮਿਲਿਆ ਅਤੇ ਸ੍ਰੀ ਰਾਮ ਬਾਗ ਵਿਖੇ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਅੰਤਿਮ ਸਸਕਾਰ ਲਈ ਸ਼ਹਿਰ ਵਿਚ ਇਕ ਇਮਾਰਤ (ਸ਼ਾਂਤੀ ਹਾਲ) ਦੀ ਜ਼ਰੂਰਤ ਹੈ | ਇਸ ਪ੍ਰੋਜੈਕਟ 'ਤੇ ਕਰੀਬ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਉਣ ਦਾ ਅਨੁਮਾਨ ਹੈ | ਜੇਕਰ ਸੰਸਦੀ ਫ਼ੰਡ ਵਿਚੋਂ ਉਕਤ ਇਮਾਰਤ ਦੀ ਉਸਾਰੀ ਵਿਚ ਵੱਧ ਤੋਂ ਵੱਧ ਫ਼ੰਡ ਦਾ ਯੋਗਦਾਨ ਪਾਇਆ ਜਾਵੇ ਤਾਂ ਜਾ ਕੇ (ਸ਼ਾਂਤੀ ਹਾਲ) ਉਸਾਰਿਆ ਜਾ ਸਕਦਾ ਹੈ | ਉਨ੍ਹਾਂ ਬੀਬਾ ਸੰਦੀਪ ਕੌਰ ਨੂੰ ਬੇਨਤੀ ਕੀਤੀ ਕਿ ਉਹ ਇਮਾਰਤ ਦੇ ਨਿਰਮਾਣ ਲਈ ਸੰਸਥਾ ਨੂੰ ਘੱਟੋਂ-ਘੱਟ ਵੰਡ 51 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ | ਬੀਬਾ ਸੰਦੀਪ ਕÏਰ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ, ਜੈਤੋ ਦੇ ਸਿਵਲ ਹਸਪਤਾਲ ਨੂੰ ਇਕ ਜਨਰੇਟਰ ਮਿਲਿਆ ਹੈ, ਜਿਸ ਨਾਲ ਹੁਣ ਬਿਜਲੀ ਜਾਣ 'ਤੇ ਸਿਜੇਰੀਅਨ, ਅਲਟਰਾਸਾਊਾਡ ਅਤੇ ਈਸੀਜੀ ਪ੍ਰਕਿਰਿਆਵਾਂ ਨਾ ਹੋ ਸਕਣ ਦੀ ਸਮੱਸਿਆ ਖ਼ਤਮ ਹੋ ਜਾਵੇਗੀ | ਇਸ ਮੌਕੇ ਜਥੇਦਾਰ ਦਲੇਰ ਸਿੰਘ ਡੋਡ, ਜਥੇਦਾਰ ਗੁਰਮੀਤ ਸਿੰਘ ਖਾਲਸਾ, ਪੰਚ ਪ੍ਰਧਾਨੀ ਹਰਵਿੰਦਰ ਸਿੰਘ ਡੇਲਿਆਂਵਾਲੀ, ਰਾਜੀਵ ਗੋਇਲ ਬਿੱਟੂ ਬਾਦਲ, ਸੁਸ਼ੀਲ ਕੁਮਾਰ ਸ਼ਰਮਾ, ਨਛੱਤਰ ਸਿੰਘ ਦਬੜੀਖਾਨਾ, ਹਰਨੇਕ ਸਿੰਘ, ਸਾਧੂ ਸਿੰਘ, ਗੁਰਪਿਆਰ ਸਿੰਘ ਕੋਠੇ ਚੰਦ ਸਿੰਘ, ਅਜੈਬ ਸਿੰਘ, ਤਰਸੇਮ ਸਿੰਘ ਘਣੀਆਂ, ਡਾਕਟਰ ਹੀਰਾ ਸਿੰਘ, ਮਨਜੀਤ ਸਿੰਘ ਸੋਢੀ, ਹਰਚਰਨ ਸਿੰਘ ਗਿੱਲ, ਬਾਬਾ ਜੀਤ ਸਿੰਘ ਰਾਮੇਆਣਾ ਅਤੇ ਕੁਲਵਿੰਦਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਸੇਵੇਵਾਲਾ ਵਲੋਂ ਗਣਤੰਤਰ ਦਿਵਸ 'ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਅਗਲੀ ਖ਼ਬਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਕੋਟਕਪੂਰਾ ਵਿਖੇ ਗਣਤੰਤਰ ਦਿਵਸ ਮਨਾਇਆ <br/>
Ad Position 24