ਕੋਟਕਪੂਰਾ, 28 ਜਨਵਰੀ (ਮੇਘਰਾਜ, ਮੋਹਰ ਗਿੱਲ)-ਭਾਰਤ ਦਾ ਗਣਤੰਤਰ ਦਿਵਸ ਉਪ ਮੰਡਲ ਪ੍ਰਸ਼ਾਸਨ ਵਲੋਂ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਤਹਿਸੀਲਦਾਰ ਰੁਪਿੰਦਰਪਾਲ ਸਿੰਘ ਬੱਲ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ | ਪੁਲਿਸ ਕਰਮਚਾਰੀਆਂ ਨੇ ਮਾਰਚ ਪਾਸਟ ਕੀਤਾ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਕਰਮਚਾਰੀਆਂ, ਸ਼ਹਿਰ ਨਿਵਾਸੀਆਂ ਅਤੇ ਹੋਰਨਾਂ ਦੇ ਭਰਵੇਂ ਇਕੱਠ ਨੂੰ ਸੰਦੇਸ਼ ਦਿੰਦਿਆਂ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਭਾਰਤ ਦੇ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੀ ਬਲੀ ਦੇ ਕੇ ਮਹਿੰਗੇ ਮੁੱਲ ਆਜ਼ਾਦੀ ਪ੍ਰਾਪਤ ਕੀਤੀ, ਲੱਖਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ | ਦੇਸ਼ ਵਾਸੀਆਂ ਦਾ ਫ਼ਰਜ਼ ਹੈ ਕਿ ਦੇਸ਼ ਦੀ ਤਰੱਕੀ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਹਰੇਕ ਦੇਸ਼ ਵਾਸੀ ਨੂੰ ਸਹੂਲਤਾਂ ਮਿਲਣ ਅਤੇ ਸਭ ਨੂੰ ਰੁਜ਼ਗਾਰ ਮਿਲੇ | ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਨਵਾਂ ਸੰਦੇਸ਼ ਦਿੰਦੀਆਂ ਝਾਕੀਆਂ ਕੱਢੀਆਂ ਗਈਆਂ | ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ 'ਤੇ ਸ਼ਾਨਦਾਰ ਕੋਰੀਓਗ੍ਰਾਫ਼ੀਆਂ ਪੇਸ਼ ਕੀਤੀਆਂ | ਗਿੱਧਾ, ਭੰਗੜਾ, ਪੀ.ਟੀ. ਸ਼ੋਅ ਅਤੇ ਸੱਭਿਆਚਾਰਕ ਵੰਨਗੀਆਂ ਰਾਹੀਂ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ | ਵੱਖ-ਵੱਖ ਰੰਗਾਂ ਦੀਆਂ ਪੁਸ਼ਾਕਾਂ ਪਹਿਨ ਕੇ ਸੁੰਦਰ ਵਾਤਾਵਰਨ ਸਿਰਜ ਕੇ ਮੌਸਮ ਨੂੰ ਰੰਗਾ-ਰੰਗ ਕਰ ਦਿੱਤਾ | ਇਸ ਮੌਕੇ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਹਿੱਸਾ ਪਾਉਣ ਵਾਲੇ ਪਰਿਵਾਰਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ, ਕਰਮਚਾਰੀਆਂ, ਅਧਿਆਪਕਾਂ, ਖਿਡਾਰੀਆਂ, ਨੰਬਰਦਾਰਾਂ ਨੂੰ ਸਨਮਾਨ ਚਿੰਨ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੀ.ਆਰ.ਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲਾ, ਡਾ.ਸਤਿੰਦਰਪਾਲ ਸਿੰਘ, ਸਾਬਕਾ ਤਹਿਸੀਲਦਾਰ ਅੰਮਿ੍ਤ ਅਰੋੜਾ, ਬੀ.ਡੀ.ਪੀ.ਓ ਵਿਕਾਸ ਸ਼ਰਮਾ, ਸਕੱਤਰ ਯੁਗਵੀਰ ਕੁਮਾਰ, ਨਰੇਸ਼ ਜਿੰਦਲ ਚੇਅਰਮੈਨ ਟੇ੍ਰਡ ਵਿੰਗ ਫ਼ਰੀਦਕੋਟ, ਸੁਰਜੀਤ ਸਿੰਘ ਬੀ.ਪੀ.ਈ.ਓ, ਪਿ੍ੰਸੀਪਲ ਪੰਨਾ ਲਾਲ, ਪਿ੍ੰਸੀਪਲ ਹਰਿੰਦਰਪਾਲ ਸਿੰਘ, ਪਿੰ੍ਰਸੀਪਲ ਰਾਜਵੀਰ ਸਿੰਘ ਕੰਗ, ਪਿ੍ੰਸੀਪਲ ਗੁਰਬਿੰਦਰ ਸਿੰਘ ਸੇਖੋਂ, ਡੀ.ਐਸ.ਪੀ ਸੰਜੀਵ ਕੁਮਾਰ, ਇੰਸਪੈਕਟਰ ਚਮਕੌਰ ਸਿੰਘ, ਰਾਜਵਿੰਦਰ ਸਿੰਘ ਰੀਡਰ, ਮੋਹਨ ਲਾਲ, ਪ੍ਰਦੀਪ ਸਿੰਘ, ਕੰਵਲਇੰਦਰ ਸਿੰਘ, ਮਨਦੀਪ ਸਿੰਘ ਸੰਧੂ ਕਾਨੂੰਗੋ, ਪਟਵਾਰੀ ਨਰੇਸ਼ ਕੁਮਾਰ, ਨਵਨੀਤ ਕੌਰ, ਨਿਰਮਲਜੀਤ ਸਿੰਘ, ਸੁਖਦੀਪ ਸਿੰਘ, ਪਾਕ ਸਿੰਘ, ਸੁਨੀਲ ਕੁਮਾਰ ਸਟੈਨੋ, ਪ੍ਰੋ. ਹਰਬੰਸ ਸਿੰਘ ਪਦਮ, ਜਸਪ੍ਰੀਤ ਕੌਰ ਕਲਿਆਣ, ਗੋਪਾਲ ਵੋਹਰਾ, ਸਤਪਾਲ ਸ਼ਰਮਾ, ਸੋਮਨਾਥ ਅਰੋੜਾ, ਸੁਰਪ੍ਰੀਤ ਕੌਰ, ਅਮਿਤੋਜ਼ ਸ਼ਰਮਾ ਮੰਡੀ ਸੁਪਰਵਾਈਜ਼ਰ, ਅਰਜਨ ਸਿੰਘ ਢਿੱਲਵਾਂ, ਪ੍ਰੇਮ ਚੰਦ ਸ਼ਰਮਾ, ਕੋਮਲਪ੍ਰੀਤ ਕੌਰ, ਲਛਮਣ ਢਿੱਲੋਂ, ਗੁਰਸੇਵਕ ਸਿੰਘ ਨੰਬਰਦਾਰ, ਨੰਦ ਲਾਲ ਅਤੇ ਹੋਰ ਹਾਜ਼ਰ ਸਨ | ਲੈਕਚਰਾਰ ਵਰਿੰਦਰ ਕਟਾਰੀਆਂ ਨੇ ਮੰਚ ਦਾ ਸੰਚਾਲਨ ਕੀਤਾ |