28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗੁਰੂ ਰਵਿਦਾਸ ਦਾ 649ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ

Ad Position 21
No active advertisement
ਅਜੀਤ ਡੈਸਕ 29-01-2026
ਫ਼ਰੀਦਕੋਟ, 28 ਜਨਵਰੀ (ਮਿੰਦਾ)-ਗੁਰੂ ਰਵਿਦਾਸ ਦਾ 649ਵਾਂ ਜਨਮ ਦਿਹਾੜਾ ਗੁਰੂ ਰਵਿਦਾਸ ਸੁਸਾਇਟੀ ਫ਼ਰੀਦਕੋਟ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਮੰਦਰ ਬਲਵੀਰ ਐਵਨਿਊ, ਜੀਵਨ ਨਗਰ ਵਿਖੇ ਮਨਾਇਆ ਜਾ ਰਿਹਾ ਹੈ | 30 ਜਨਵਰੀ 2026 ਦਿਨ ਸ਼ੁੱਕਰਵਾਰ ਨੂੰ ਸਵੇਰੇ ਪਵਿੱਤਰ ਅੰਮਿ੍ਤ ਬਾਣੀ ਦੇ ਪ੍ਰਕਾਸ਼ ਹੋਣਗੇ ਅਤੇ ਸ਼ਾਮ ਨੂੰ ਇੱਕ ਵਿਸ਼ਾਲ ਧਾਰਮਿਕ ਜਾਗੋ ਕੱਢੀ ਜਾਵੇਗੀ | ਜਿਸ ਦੀ ਪ੍ਰਧਾਨਗੀ ਅੰਮਿ੍ਤ ਕੌਰ ਸਰਾਂ ਕਰਨਗੇ | 31 ਜਨਵਰੀ 2026 ਨੂੰ ਦੁਪਹਿਰ 12 ਵਜੇ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ | ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਦੀ ਹੁੰਦਾ ਹੋਇਆ ਵਾਪਸੀ ਗੁਰੂ ਰਵਿਦਾਸ ਮੰਦਰ ਹੋਵੇਗੀ | ਜਿਸ ਦੀ ਪ੍ਰਧਾਨਗੀ ਗੁਰਦਿੱਤ ਸਿੰਘ ਸੇਖੋਂ ਐਮ.ਐਲ.ਏ ਫ਼ਰੀਦਕੋਟ ਕਰਨਗੇ | 1 ਫਰਵਰੀ 2026 ਨੂੰ ਪਵਿੱਤਰ ਅੰਮਿ੍ਤ ਬਾਣੀ ਦੇ ਪਾਠ ਦੇ ਭੋਗ ਅਤੇ ਕੀਰਤਨੀ ਜਥਾ ਗੁਰੂ ਜੀ ਪ੍ਰਵਚਨਾਂ ਨਾਲ ਨਿਹਾਲ ਕਰਨਗੇ | ਜਿਸ ਵਿਚ ਇਸ ਦਿਨ ਮੁੱਖ ਮਹਿਮਾਨ ਸਰਬਜੀਤ ਸਿੰਘ ਖ਼ਾਲਸਾ ਐਮ.ਪੀ ਲੋਕ ਸਭਾ ਫ਼ਰੀਦਕੋਟ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਕੋਟਕਪੂਰਾ ਵਿਖੇ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਚਾਇਨਾ ਡੋਰ ਦੀ ਰੋਕਥਾਮ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਬਣੀ
Ad Position 24