08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਜਾਬੀ ਸਾਹਿਤ ਸਭਾ ਰਜਿ. ਦੀ ਚੋਣ ਹੋਈ

Ad Position 21
No active advertisement
ਅਜੀਤ ਡੈਸਕ 04-02-2026
ਫ਼ਰੀਦਕੋਟ, 3 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਪੈਨਸ਼ਨਰਜ਼ ਭਵਨ ਨਜ਼ਦੀਕ ਹੁੱਕੀ ਚੌਕ ਫ਼ਰੀਦਕੋਟ ਵਿਖੇ ਹੋਈ | ਇਸ ਇਕੱਤਰਤਾ ਵਿਚ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਸਾਲ 2026-27 ਦੀ ਚੋਣ ਕੀਤੀ ਗਈ | ਇਸ ਚੋਣ ਦੌਰਾਨ ਸੁਖਚੈਨ ਥਾਂਦੇਵਾਲ ਨੂੰ ਪ੍ਰਧਾਨ, ਪਿ੍ੰਸੀਪਲ ਕਿ੍ਸ਼ਨ ਲਾਲ ਬਕੋਲੀਆ ਨੂੰ ਜਰਨਲ ਸਕੱਤਰ, ਪਿ੍ੰਸੀਪਲ ਜੋਗਿੰਦਰ ਸਿੰਘ ਸਿੱਧੂ ਨੂੰ ਮੀਤ ਪ੍ਰਧਾਨ, ਵਤਨਵੀਰ ਜ਼ਖਮੀ ਨੂੰ ਪ੍ਰੈੱਸ ਸਕੱਤਰ, ਬਲਵੰਤ ਰਾਏ ਗੱਖੜ ਨੂੰ ਵਿੱਤ ਸਕੱਤਰ, ਪਿ੍ੰਸੀਪਲ ਨਵਰਾਹੀ ਘੁਗਿਆਣਵੀ ਨੂੰ ਮੁੱਖ ਸਰਪ੍ਰਸਤ, ਪ੍ਰੋ: ਪਾਲ ਸਿੰਘ ਨੂੰ ਉਪ ਸਰਪ੍ਰਸਤ, ਦਰਸ਼ਨ ਰੋਮਾਣਾ ਨੂੰ ਸਕੱਤਰ, ਧਰਮ ਪ੍ਰਵਾਨਾ ਨੂੰ ਪ੍ਰਚਾਰ ਸਕੱਤਰ, ਇਕਬਾਲ ਘਾਰੂ, ਲਾਲ ਸਿੰਘ ਕਲਸੀ, ਸੁਰਿੰਦਰਪਾਲ ਸ਼ਰਮਾ ਭਲੂਰ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ | ਇਸ ਤੋਂ ਬਾਅਦ ਵਿਚ ਰਚਨਾਵਾਂ ਦਾ ਦੌਰ ਚੱਲਿਆ | ਹਾਜ਼ਰ ਲੇਖਕਾਂ ਨੇ ਆਪੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿਨ੍ਹਾਂ 'ਤੇ ਭਖਵੀਂ ਬਹਿਸ ਹੋਈ | ਅਖੀਰ ਸਭਾ ਵਲੋਂ ਸਭਾ ਦੇ ਮੁੱਖ ਸਰਪ੍ਰਸਤ ਪਿ੍ੰਸੀਪਲ ਨਵਰਾਹੀ ਘੁਗਿਆਣਵੀ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ | ਮੀਟਿੰਗ 'ਚ ਪ੍ਰੋ: ਪਾਲ ਸਿੰਘ, ਇਕਬਾਲ ਘਾਰੂ, ਪਿ੍ੰਸੀਪਲ ਜੋਗਿੰਦਰ ਸਿੰਘ ਸਿੱਧੂ, ਬਲਵੰਤ ਰਾਏ ਗੱਖੜ, ਸੁਖਚੈਨ ਥਾਂਦੇਵਾਲ, ਜਗਦੀਪ ਹਸਰਤ, ਲਾਲ ਸਿੰਘ ਕਲਸੀ, ਜੰਗਪਾਲ ਸਿੰਘ, ਸੁਰਿੰਦਰਪਾਲ ਸ਼ਰਮਾ ਭਲੂਰ, ਜਸਵੰਤ ਸਿੰਘ ਸਰਾਂ, ਇੰਜ. ਦਰਸ਼ਨ ਸਿੰਘ ਰੋਮਾਣਾ, ਕਸ਼ਮੀਰ ਸਿੰਘ, ਸਾਧੂ ਸਿੰਘ ਚਮੇਲੀ, ਹਰਸੰਗੀਤ ਸਿੰਘ ਗਿੱਲ, ਸੁਖਦੇਵ ਸਿੰਘ ਮਚਾਕੀ, ਜਤਿੰਦਰਪਾਲ ਟੈਕਨੋ, ਵਤਨਵੀਰ ਜ਼ਖਮੀ, ਧਰਮ ਪ੍ਰਵਾਨਾ ਅਤੇ ਮੁਖ਼ਤਿਆਰ ਸਿੰਘ ਵੰਗੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮੀਟਿੰਗ ਹੋਈ ਅਗਲੀ ਖ਼ਬਰ ਇਸਤਰੀ ਬਾਲ ਵਿਕਾਸ ਵਿਭਾਗ ਵਲੋਂ ਨਵ ਜੰਮੀਆਂ ਧੀਆਂ ਸਨਮਾਨਿਤ
Ad Position 24